26 ਦੀ ਪਰੇਡ ’ਚ ਕਿਸਾਨੀ ਜੀਵਨ ਸਬੰਧੀ ਝਾਕੀਆਂ ਕੱਢਣ ਦੀ ਤਿਆਰੀ

26 ਦੀ ਪਰੇਡ ’ਚ ਕਿਸਾਨੀ ਜੀਵਨ ਸਬੰਧੀ ਝਾਕੀਆਂ ਕੱਢਣ ਦੀ ਤਿਆਰੀ

ਨਵੀਂ ਦਿੱਲੀ ਦੇ ਗਾਜ਼ੀਪੁਰ ਬਾਰਡਰ ’ਤੇ ਆਪਣੀ ਟਰਾਲੀ ਵਿਚ ਬੈਠੇ ਹੋਏ ਕਿਸਾਨ। ਫੋਟੋ:ਮਾਨਸ ਰੰਜਨ ਭੂਈ

ਮਨਧੀਰ ਸਿੰਘ ਦਿਓਲ

ਨਵੀਂ ਦਿੱਲੀ, 17 ਜਨਵਰੀ

ਦਿੱਲੀ ਦੀਆਂ ਬਰੂਹਾਂ ਉਪਰ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਤੇ ਫ਼ਸਲਾਂ ਦੀ ਖਰੀਦ ਗਰੰਟੀ ਦਾ ਕਾਨੂੰਨ ਲਾਗੂ ਕਰਵਾਉਣ ਲਈ ਸੰਘਰਸ਼ ਕਰ ਰਹੇ ਕਿਸਾਨਾਂ ਵੱਲੋਂ ਹੁਣ 26 ਜਨਵਰੀ ਦੀ ਟਰੈਕਟਰ ਪਰੇਡ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ। ਅੱਜ ਜਿਉਂ ਹੀ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਵੱਲੋਂ ਟਰੈਕਟਰ ਮਾਰਚ ਦੇ ਰੂਟ ਬਾਰੇ ਦੱਸਿਆ ਤਾਂ ਨੌਜਵਾਨਾਂ ਨੇ ਆਪਣੇ ਮੋਬਾਈਲਾਂ ਰਾਹੀਂ ਗੂਗਲ ਮੇਪ ਦੀ ਐੱਪ ਰਾਹੀਂ ਸਾਰਾ ਰੂਟ ਦੇਖ ਲਿਆ, ਜੋ ਕਰੀਬ 60 ਕਿਲੋਮੀਟਰ ਬਣਦਾ ਹੈ। ਕਿਸਾਨ ਆਗੂ ਗੁਰਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਹੁਣ ਨੌਜਵਾਨਾਂ ਨੂੰ ਰੂਟ ਦਾ ਪਤਾ ਲੱਗ ਜਾਣ ਕਰਕੇ ਉਹ ਅਗਲੇ ਦੋ ਕੁ ਦਿਨਾਂ ਤੱਕ ਦਿੱਲੀ ਦੀ ਬਾਹਰੀ ਰਿੰਗ ਰੋਡ ਦਾ ਗੇੜਾ ਲਾਉਣ ਦਾ ਪ੍ਰੋਗਰਾਮ ਬਣਾ ਰਹੇ ਹਨ। ਇਕ ਹੋਰ ਕਿਸਾਨ ਆਗੂ ਹਰਜੀਤ ਰਵੀ ਨੇ ਦੱਸਿਆ ਕਿ ਕਈ ਨੌਜਵਾਨਾਂ ਵੱਲੋਂ ਮੋਰਚੇ ਉਪਰ ਖੜ੍ਹੇ ਟਰੈਕਟਰਾਂ ਨੂੰ ਸ਼ਿੰਗਾਰਿਆ ਜਾ ਰਿਹਾ ਹੈ ਪਰ ਕੋਸ਼ਿਸ਼ ਇਹੀ ਰਹੇਗੀ ਕਿ ਮੋਰਚਿਆਂ ਵਾਲੇ ਟਰੈਕਟਰ ਇੱਥੇ ਹੀ ਖੜ੍ਹੇ ਰਹਿਣ ਤੇ ਹੋਰ ਗੁਆਂਢੀ ਰਾਜਾਂ ਤੋਂ ਆਉਣ ਵਾਲੇ ਟਰੈਕਟਰਾਂ ਨੂੰ ਪਰੇਡ ਵਿੱਚ ਸ਼ਾਮਲ ਕੀਤਾ ਜਾਵੇ। ਅੱਜ ਐਤਵਾਰ ਦਾ ਦਿਨ ਹੋਣ ਕਰ ਕੇ ਆਮ ਦਿਨਾਂ ਦੇ ਮੁਕਾਬਲੇ ਸਿੰਘੂ ਮੋਰਚੇ ਉਪਰ ਜ਼ਿਆਦਾ ਇਕੱਠ ਦੇਖਿਆ ਗਿਆ। ਵੱਖ-ਵੱਖ ਬੁਲਾਰਿਆਂ ਨੇ ਨੌਜਵਾਨਾਂ ਨੂੰ ਤਾਕੀਦ ਕੀਤੀ ਕਿ ਉਹ ਪਰੇਡ ਦੌਰਾਨ ਅਨੁਸ਼ਾਸਨ ਬਣਾਈ ਰੱਖਣ ਕਿਉਂਕਿ ਕੇਂਦਰ ਸਰਕਾਰ ਤੇ ਉਸ ਦੀਆਂ ਏਜੰਸੀਆਂ ਪਹਿਲਾਂ ਹੀ ਇਸ ਅੰੰਦੋਲਨ ਨੂੰ ਬਦਨਾਮ ਕਰਨ ਦੀ ਨਾਕਾਮ ਕੋਸ਼ਿਸ਼ ਕਰ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਜੋ ਟਰੈਕਟਰ ਮੋਰਚੇ ਵਿੱਚ ਖਾਲੀ ਥਾਵਾਂ ਉਪਰ ਖੜ੍ਹੇ ਹਨ ਜਾਂ ਉਨ੍ਹਾਂ ਨੂੰ ਬਾਹਰ ਕੱਢਿਆ ਜਾ ਸਕਦਾ ਹੈ ਉਨ੍ਹਾਂ ਨੂੰ ਪਰੇਡ ਵਿੱਚ ਸ਼ਾਮਲ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਕੁੱਝ ਟਰਾਲੀਆਂ ਵੀ ਨਾਲ ਜੋੜੀਆਂ ਜਾਣਗੀਆਂ ਜਿਨ੍ਹਾਂ ਵਿੱਚ ਉਸੇ ਤਰ੍ਹਾਂ ਝਾਕੀਆਂ ਬਣਾ ਕੇ ਕਿਸਾਨੀ ਜੀਵਨ ਦੇ ਨਾਲ ਜੁੜੇ ਵਿਸ਼ੇ ਪੇਸ਼ ਕੀਤੇ ਜਾਣਗੇ ਜਿਵੇਂ ਕੌਮੀ ਗਣਤੰਤਰ ਦਿਵਸ ਮੌਕੇ ਝਾਕੀਆਂ ਪੇਸ਼ ਕੀਤੀਆਂ ਜਾਂਦੀਆਂ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਪੁਲੀਸ ਨੋਟਿਸਾਂ ਖ਼ਿਲਾਫ਼ ਕਿਸਾਨਾਂ ’ਚ ਰੋਹ

ਪੁਲੀਸ ਨੋਟਿਸਾਂ ਖ਼ਿਲਾਫ਼ ਕਿਸਾਨਾਂ ’ਚ ਰੋਹ

* ਮੁੱਖ ਸੜਕਾਂ ਬੰਦ ਕਰਨ ’ਤੇ ਵੀ ਜਤਾਈ ਨਾਖ਼ੁਸ਼ੀ * ਕਿਸਾਨ ਆਗੂਆਂ ਵੱਲੋ...

ਖੱਟਰ ਸਰਕਾਰ ਤੋਂ ਹਮਾਇਤ ਵਾਪਸ ਲੈਣ ਵਾਲੇ ਵਿਧਾਇਕ ਕੁੰਡੂ ਦੇ ਘਰ ਛਾਪਾ

ਖੱਟਰ ਸਰਕਾਰ ਤੋਂ ਹਮਾਇਤ ਵਾਪਸ ਲੈਣ ਵਾਲੇ ਵਿਧਾਇਕ ਕੁੰਡੂ ਦੇ ਘਰ ਛਾਪਾ

ਗੁਰੂਗ੍ਰਾਮ, ਦਿੱਲੀ, ਰੋਹਤਕ ਅਤੇ ਹਿਸਾਰ ਵਿੱਚ ਸਹੁਰੇ ਘਰ ਸਮੇਤ 30 ਥਾਵਾ...

ਭਾਰਤ-ਪਾਕਿਸਤਾਨ ਗੋਲੀਬੰਦੀ ਦੇ ਸਾਰੇ ਸਮਝੌਤਿਆਂ ਦੇ ਪਾਲਣ ਲਈ ਸਹਿਮਤ

ਭਾਰਤ-ਪਾਕਿਸਤਾਨ ਗੋਲੀਬੰਦੀ ਦੇ ਸਾਰੇ ਸਮਝੌਤਿਆਂ ਦੇ ਪਾਲਣ ਲਈ ਸਹਿਮਤ

ਦੋਵੇਂ ਮੁਲਕਾਂ ਦੇ ਡੀਜੀਐੱਮਓਜ਼ ਦੀ ਬੈਠਕ ’ਚ ਲਿਆ ਗਿਆ ਫ਼ੈਸਲਾ

ਨੀਰਵ ਮੋਦੀ ਹਵਾਲਗੀ ਦੀ ਕਾਨੂੰਨੀ ਲੜਾਈ ਹਾਰਿਆ, ਪਰ ਦਿੱਲੀ ਅਜੇ ਦੂਰ

ਨੀਰਵ ਮੋਦੀ ਹਵਾਲਗੀ ਦੀ ਕਾਨੂੰਨੀ ਲੜਾਈ ਹਾਰਿਆ, ਪਰ ਦਿੱਲੀ ਅਜੇ ਦੂਰ

* ਮੋਦੀ ਦੀ ਭਾਰਤੀ ਅਦਾਲਤਾਂ ’ਚ ਜਵਾਬਦੇਹੀ ਬਣਦੀ ਹੈ: ਜੱਜ * ਫੈਸਲੇ ਦੀ...

ਸ਼ਹਿਰ

View All