ਕਰੋਨਾ ਨੂੰ ਰੋਕਣ ਲਈ ਅਗਾਊਂ ਪ੍ਰਬੰਧ: ਜੈਨ

ਕਰੋਨਾ ਨੂੰ ਰੋਕਣ ਲਈ ਅਗਾਊਂ ਪ੍ਰਬੰਧ: ਜੈਨ

ਪੱਤਰ ਪ੍ਰੇਰਕ

ਨਵੀਂ ਦਿੱਲੀ, 2 ਜੂਨ

ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਨੇ ਅੱਜ ਕਿਹਾ ਕਿ ਸਰਕਾਰ ਵਾਇਰਸ ਖ਼ਿਲਾਫ਼ ਇਕ ਮਹੀਨਾ ਪਹਿਲਾਂ ਤੋਂ ਤਿਆਰੀ ਕਰ ਰਹੀ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਵਾਇਰਸ ਨਾਲ ਜਿਉਣਾ ਸਿੱਖਣਾ ਹੈ।

ਸ੍ਰੀ ਜੈਨ ਨੇ ਦੱਸਿਆ ਕਿ ਦਿੱਲੀ ਸਰਕਾਰ ਸਥਿਤੀ ਦੀ ਇੱਕ ਮਹੀਨੇ ਪਹਿਲਾਂ ਹੀ ਤਿਆਰੀ ਕਰ ਰਹੀ ਹੈ। ਸਥਿਤੀ ਨੂੰ ਸੰਭਾਲਣ ਲਈ ਤਿਆਰ ਹਾਂ ਭਾਵੇਂ ਇਕ ਮਹੀਨੇ ਵਿਚ ਇਹ ਗਿਣਤੀ ਦੁਗਣੀ ਜਾਂ ਤਿੰਨ ਗੁਣਾ ਹੋ ਜਾਵੇ। ਉਨ੍ਹਾਂ ਕਿਹਾ ਕਿ ਵਿਸ਼ਾਣੂ ਦੂਰ ਹੁੰਦੇ ਨਹੀਂ ਜਾਪਦੇ, ਇਸ ਲਈ ਇਸਦੀ ਤਿਆਰੀ ਕਰਨ ਦੀ ਜ਼ਰੂਰਤ ਹੈ। ਮੰਤਰੀ ਨੇ ਕਿਹਾ ਕਿ ਦਿੱਲੀ ’ਚ ਤਕਰੀਬਨ ਦੋ ਕਰੋੜ ਲੋਕਾਂ ਦੀ ਆਬਾਦੀ ਹੈ। ਸਰਕਾਰ ਕੋਲ ਤਕਰੀਬਨ 10,000 ਸਰਗਰਮ ਕੇਸ ਤੇ ਕੁੱਲ 20,000 ਤੋਂ ਵੱਧ ਕੇਸ ਹਨ। ਸਰਕਾਰ ਨੂੰ ਕੌਮੀ ਰਾਜਧਾਨੀ ਵਿਚ ਕਰੋਨਾਵਾਇਰਸ ਦੇ ਮਰੀਜ਼ਾਂ ਦੀ ਵੱਧ ਰਹੀ ਗਿਣਤੀ ਲਈ ਪ੍ਰਬੰਧ ਕਰਨੇ ਪੈਣੇ ਹਨ। ਇਹੀ ਕਾਰਨ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੱਲ੍ਹ ਲੋਕਾਂ ਨੂੰ ਪੁੱਛਿਆ ਕਿ ਕੀ ਸਰਕਾਰ ਨੂੰ ਕੌਮੀ ਰਾਜਧਾਨੀ ਵਿੱਚ ਲੋਕਾਂ ’ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ ਜਾਂ ਹਰ ਕਿਸੇ ’ਤੇ। ਦਿੱਲੀ ਵਿੱਚ ਸਰਕਾਰ ਕੋਲ 9,000 ਤੋਂ ਵੱਧ ਬੈੱਡ ਉਪਲਬਧ ਹਨ ਜਿਨ੍ਹਾਂ ਵਿੱਚੋਂ ਸਿਰਫ 3,000 ਦੇ ਕਰੀਬ ਭਰੇ ਹੋਏ ਹਨ। ਬਿਸਤਰੇ ਅਗਲੇ ਕੁਝ ਦਿਨਾਂ ’ਚ ਭਰ ਜਾਣਗੇ ਤੇ ਫਿਰ ਲੋਕਾਂ ਨੂੰ ਕਿਤੇ ਜਾਣ ਦੀ ਕੋਈ ਥਾਂ ਨਹੀਂ ਰਹੇਗੀ।  

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All