
ਨਵੀਂ ਦਿੱਲੀ, 22 ਮਾਰਚ
ਦਿੱਲੀ ਪੁਲੀਸ ਨੇ ਰਾਸ਼ਟਰੀ ਰਾਜਧਾਨੀ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਪੋਸਟਰ ਲਗਾਉਣ ਦੇ ਮਾਮਲੇ 'ਚ ਘੱਟੋ-ਘੱਟ 100 ਐੱਫਆਈਆਰ ਦਰਜ ਕੀਤੀਆਂ ਹਨ ਤੇ 6 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦਿੱਲੀ ਦੇ ਕਈ ਹਿੱਸਿਆਂ ਵਿਚ ਅਜਿਹੇ ਪੋਸਟਰ ਕੰਧਾਂ ਅਤੇ ਥੰਮ੍ਹਾਂ 'ਤੇ ਚਿਪਕਾਏ ਗਏ ਸਨ, ਜਿਨ੍ਹਾਂ 'ਤੇ 'ਮੋਦੀ ਹਟਾਓ, ਦੇਸ਼ ਬਚਾਓ' ਲਿਖਿਆ ਹੋਇਆ ਸੀ। ਅਧਿਕਾਰੀਆਂ ਅਨੁਸਾਰ ਘੱਟ ਤੋਂ ਘੱਟ 2,000 ਪੋਸਟਰ ਹਟਾ ਦਿੱਤੇ ਗਏ ਸਨ ਅਤੇ ਆਈਪੀ ਅਸਟੇਟ ਵਿੱਚ ਉਸ ਵੇਲੇ ਇੰਨੀ ਹੀ ਗਿਣਤੀ ’ਚ ਵੈਨ ਵਿਚੋਂ ਪੋਸਟਰ ਜ਼ਬਤ ਕੀਤੇ ਗਏ,ਜਦੋਂ ਉਹ ਡੀਡੀਯੂ ਮਾਰਗ 'ਤੇ ਆਮ ਆਦਮੀ ਪਾਰਟੀ (ਆਪ) ਹੈੱਡਕੁਆਰਟਰ ਨਿਕਲ ਰਹੀ ਸੀ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ