ਪਾਣੀ ਨਾਲ ਸਬੰਧਤ ਸ਼ਿਕਾਇਤਾਂ ਨਿਬੇੜਨ ਲਈ ਪੋਰਟਲ ਸ਼ੁਰੂ
ਦਿੱਲੀ ਦੇ ਜਲ ਮੰਤਰੀ ਪ੍ਰਵੇਸ਼ ਵਰਮਾ ਨੇ ਅੱਜ ਦਿੱਲੀ ਜਲ ਬੋਰਡ ਦੇ ਇੰਟੈਲੀਜੈਂਟ ਕਮਾਂਡ ਐਂਡ ਕੰਟਰੋਲ ਸੈਂਟਰ ਦੀ ਸ਼ੁਰੂਆਤ ਕੀਤੀ। ਇਸ ਪੋਰਟਲ ਤਹਿਤ ਖਪਤਕਾਰਾਂ ਦੀਆਂ ਸ਼ਿਕਾਇਤਾਂ, ਪਾਣੀ ਦੇ ਵਹਾਅ ਦੀ ਜਾਣਕਾਰੀ ਅਤੇ ਟੈਂਕਰ ਦੀ ਜੀ ਪੀ ਐੱਸ ਟਰੈਕਿੰਗ’ ਦੀ...
Advertisement
ਦਿੱਲੀ ਦੇ ਜਲ ਮੰਤਰੀ ਪ੍ਰਵੇਸ਼ ਵਰਮਾ ਨੇ ਅੱਜ ਦਿੱਲੀ ਜਲ ਬੋਰਡ ਦੇ ਇੰਟੈਲੀਜੈਂਟ ਕਮਾਂਡ ਐਂਡ ਕੰਟਰੋਲ ਸੈਂਟਰ ਦੀ ਸ਼ੁਰੂਆਤ ਕੀਤੀ। ਇਸ ਪੋਰਟਲ ਤਹਿਤ ਖਪਤਕਾਰਾਂ ਦੀਆਂ ਸ਼ਿਕਾਇਤਾਂ, ਪਾਣੀ ਦੇ ਵਹਾਅ ਦੀ ਜਾਣਕਾਰੀ ਅਤੇ ਟੈਂਕਰ ਦੀ ਜੀ ਪੀ ਐੱਸ ਟਰੈਕਿੰਗ’ ਦੀ ਪੂਰੀ ਵਿਵਸਥਾ ਇੱਕ ਹੀ ਸਕ੍ਰੀਨ ’ਤੇ ਦਿਖਾਈ ਦੇਵੇਗੀ। ਅਧਿਕਾਰੀਆਂ ਅਨੁਸਾਰ ਇਸ ਪ੍ਰਣਾਲੀ ਰਾਹੀਂ ਮੁਲਾਜ਼ਮਾ, ਟੈਂਕਰਾਂ ਅਤੇ ਐਮਰਜੈਂਸੀ ਰਿਸਪਾਂਸ ਵਾਹਨਾਂ ਦੀ ਨਿਗਰਾਨੀ ਕੀਤੀ ਜਾ ਸਕੇਗੀ। ਇਸ ਦੇ ਨਾਲ ਹੀ ਖਪਤਕਾਰਾਂ ਦੀਆਂ ਸ਼ਿਕਾਇਤਾਂ ਦਾ ਤੇਜ਼ੀ ਨਾਲ ਹੱਲ ਕੀਤਾ ਜਾ ਸਕੇਗਾ। ਜਾਣਕਾਰੀ ਅਨੁਸਾਰ ਦਿੱਲੀ ਜਲ ਬੋਰਡ ਦੇ ਪੂਰੇ ਨੈੱਟਵਰਕ ਵਿੱਚ ਪਾਈਪਲਾਈਨ ਫਟਣ ਦੀਆਂ ਘਟਨਾਵਾਂ ਅਤੇ ਪਾਣੀ ਦੀ ਮੰਗ ਦਾ ਪਹਿਲਾਂ ਤੋਂ ਅਨੁਮਾਨ ਲਗਾ ਸਕੇਗਾ।
Advertisement
Advertisement
Advertisement
×

