ਪ੍ਰਦੂਸ਼ਣ ਦਾ ਕਹਿਰ ਦਿੱਲੀ ਵਾਲਿਆਂ ’ਤੇ ਭਾਰੂ

ਪ੍ਰਦੂਸ਼ਣ ਦਾ ਕਹਿਰ ਦਿੱਲੀ ਵਾਲਿਆਂ ’ਤੇ ਭਾਰੂ

ਪੱਤਰ ਪ੍ਰੇਰਕ

ਨਵੀਂ ਦਿੱਲੀ, 25 ਅਕਤੂਬਰ

ਦਿੱਲੀ ਦੇ ਲੋਕਾਂ ਉਪਰ ਪ੍ਰਦੂਸ਼ਣ ਦਾ ਕਹਿਰ ਭਾਰੂ ਪੈ ਰਿਹਾ ਹੈ ਤੇ ਲਗਾਤਾਰ ਕੌਮੀ ਰਾਜਧਾਨੀ ਗੰਧਲੀ ਆਬੋ-ਹਵਾ ਵਿੱਚ ਘਿਰੀ ਹੋਈ ਹੈ ਜਿਸ ਕਰਕੇ ਅਸਮਾਨ ’ਤੇ ਧੁਆਂਖਿਆਪਣ ਦੇਖਿਆ ਜਾ ਸਕਦਾ ਹੈ। ਐਤਵਾਰ ਨੂੰ ਦਿੱਲੀ ਦੀ ਹਵਾ ਦਾ ਸ਼ੁੱਧਤਾ ਸੂਚਕ ਅੰਕ (ਏਕਿਊਆਈ)‘ਬਹੁਤ ਮਾੜੀ’ ਸ਼੍ਰੇਣੀ ਵਿੱਚ ਦਰਜ ਕੀਤਾ ਗਿਆ ਜੋ 352 ਮਾਪਿਆ ਗਿਆ। ਇੱਥੋ ਤਕ ਕਿ ਮੁੰਡਕਾ, ਆਨੰਦ ਵਿਹਾਰ, ਜਹਾਂਗੀਰਪੁਰੀ, ਵਿਵੇਕ ਵਿਹਾਰ ਤੇ ਬਵਾਨਾ ਵਿਖੇ ਪ੍ਰਦੂਸ਼ਣ ਦਾ ਪੱਧਰ ‘ਗੰਭੀਰ’ ਸਥਿਤੀ ਵਿੱਚ ਸੀ। ਧਰਤੀ ਵਿਗਿਆਨ ਮਹਿਕਮੇ ਦੀ ਏਜੰਸੀ ‘ਸਫਰ’ ਵੱਲੋਂ ਦੱਸਿਆ ਗਿਆ ਕਿ ਕੁੱਝ ਹਿੱਸਿਆਂ ਵਿੱਚ ਪ੍ਰਦੂਸ਼ਣ ਦੀ ਹਾਲਤ ਬਹੁਤ ਖਰਾਬ ਰਹੀ ਤੇ ਸੋਮਵਾਰ ਨੂੰ ਕੁੱਝ ਸੁਧਾਰ ਹੋਣ ਦੀ ਉਮੀਦ ਹੈ। ‘ਏਕਿਊਆਈ’ ਸ਼ਨਿਚਰਵਾਰ ਨੂੰ 346, ਸ਼ੁੱਕਰਵਾਰ ਨੂੰ 366 ਤੇ ਵੀਰਵਾਰ ਨੂੰ 302 ਮਾਪਿਆ ਗਿਆ ਸੀ ਜਿਸ ਤੋਂ ਪਤਾ ਲੱਗਦਾ ਹੈ ਕਿ ਬੀਤੇ ਹਫ਼ਤੇ ਦੌਰਾਨ ਪ੍ਰਦੂਸ਼ਣ ਲਗਾਤਾਰ ਵਧਿਆ ਹੈ ਤੇ ਹਵਾ ਦੇ ਖ਼ਤਰਨਾਕ ਕਣ ਪੀਐੱਮ 2.5 ਤੇ ਪੀਐੱਮ 10 ਦੀ ਮਾਤਰਾ ਜ਼ਿਆਦਾ ਹੋ ਰਹੀ ਹੈ। ਦਿੱਲੀ ਦੇ 36 ਵਾਤਾਵਰਣ ਜਾਂਚ ਕੇਂਦਰਾਂ ਵਿੱਚੋਂ ਕਰੀਬ 10 ਕੇਂਦਰਾਂ ਤੋਂ ਪ੍ਰਦੂਸ਼ਣ ‘ਗੰਭੀਰ’ ਹੋਣ ਦੀਆਂ ਰਿਪੋਰਟਾਂ ਹਨ। ਦਿੱਲੀ ਸਰਕਾਰ, ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਸਮੇਤ ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ ਵੱਲੋਂ ਅਤਿਆਦ ਵਰਤੀ ਜਾ ਰਹੀ ਹੈ ਤੇ ਉਸਾਰੀ ਵਾਲੀਆਂ ਥਾਵਾਂ ਉਪਰ ਪਾਣੀ ਦਾ ਛਿੜਕਾ ਤੇ ਪ੍ਰਦੂਸ਼ਣ ਗੰਨਾਂ ਵੀ ਲਾਈਆਂ ਗਈਆਂ ਹਨ ਪਰ ਪ੍ਰਦੂਸ਼ਣ ਕਾਬੂ ਕਰਨ ਲਈ ਇਹ ਨਾਕਾਫੀ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਰੂ ਨਾਨਕ ਜੀ ਦੇ ਸੁਨੇਹੇ ਦੀ ਸਮਾਜਿਕ ਪ੍ਰਸੰਗਕਤਾ

ਗੁਰੂ ਨਾਨਕ ਜੀ ਦੇ ਸੁਨੇਹੇ ਦੀ ਸਮਾਜਿਕ ਪ੍ਰਸੰਗਕਤਾ

ਇਹ ਲੜਾਈ ਬਹੁਤ ਵਿਸ਼ਾਲ ਹੈ!

ਇਹ ਲੜਾਈ ਬਹੁਤ ਵਿਸ਼ਾਲ ਹੈ!

ਸਵੇਰ ਹੋਣ ਤਕ

ਸਵੇਰ ਹੋਣ ਤਕ

ਗੱਲ ਇਕ ਕਿਤਾਬ ਦੀ

ਗੱਲ ਇਕ ਕਿਤਾਬ ਦੀ

ਸ਼ਹਿਰ

View All