ਰਾਜਧਾਨੀ ’ਚ ਪ੍ਰਦੂਸ਼ਣ ਹੋਇਆ ਬੇਕਾਬੂ

ਰਾਜਧਾਨੀ ’ਚ ਪ੍ਰਦੂਸ਼ਣ ਹੋਇਆ ਬੇਕਾਬੂ

ਦਿੱਲੀ ਵਿੱਚ ਕਰਾੜੀ ਪਿੰਡ ਵਿੱਚ ਕੂੜੇ ਨੂੰ ਲੱਗੀ ਅੱਗ ਦਾ ਦ੍ਰਿਸ਼।-ਫੋਟੋ: ਪੀਟੀਆਈ

ਮਨਧੀਰ ਸਿੰਘ ਦਿਓਲ

ਨਵੀਂ ਦਿੱਲੀ, 17 ਅਕਤੂਬਰ

ਕੇਂਦਰ ਸਰਕਾਰ ਤੇ ਦਿੱਲੀ ਸਰਕਾਰ ਵੱਲੋਂ ਅਪਣਾਏ ਯਤਨਾਂ ਦੇ ਬਾਵਜੂਦ ਪਿਛਲੇ ਹਫਤੇ ਤੋਂ ਰਾਸ਼ਟਰੀ ਰਾਜਧਾਨੀ ’ਚ ਹਵਾ ਦੀ ਗੁਣਵੱਤਾ ’ਚ ਗਿਰਾਵਟ ਜਾਰੀ ਹੈ। ਅਕਸ਼ਰਧਾਮ ਤੇ ਇੰਡੀਆ ਗੇਟ ਦੇ ਨਜ਼ਦੀਕ ਦੇ ਖੇਤਰ ’ਚ ਪ੍ਰਦੂਸ਼ਣ ਕਾਰਨ ਅਕਾਸ਼ ’ਚ ਧੁੰਦ ਦੀ ਇੱਕ ਪਰਤ ਬਣ ਗਈ। ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ (ਡੀਪੀਸੀਸੀ) ਅਨੁਸਾਰ ਆਈਟੀਓ ਆਰ.ਕੇ. ਪੁਰਮ ਤੇ ਆਨੰਦ ਵਿਹਾਰ ’ਚ ਏਅਰ ਕੁਆਲਟੀ ਇੰਡੈਕਸ (ਏਕਿਯੂਆਈ) ਕ੍ਰਮਵਾਰ 294, 256, 286 ਸੀ। 0-50 ਦੇ ਵਿਚਕਾਰ ਏਕਿਯੂਆਈ ਨੂੰ ਚੰਗਾ ਮੰਨਿਆ ਜਾਂਦਾ ਹੈ, 51-100 ਤਸੱਲੀਬਖਸ਼, 101-200 ਮੱਧਮ, 201-300 ਮਾੜਾ, 301-400 ਬਹੁਤ ਮਾੜਾ ਤੇ 401-500 ਨੂੰ ਗੰਭੀਰ ਮੰਨਿਆ ਜਾਂਦਾ ਹੈ। ਜਿਵੇਂ ਕਿ ਦਿੱਲੀ ’ਚ ਪ੍ਰਦੂਸ਼ਣ ਵਧਦਾ ਜਾ ਰਿਹਾ ਹੈ ਲੋਕਾਂ ਦੀ ਸਥਿਤੀ ਬਦਤਰ ਹੁੰਦੀ ਜਾ ਰਹੀ ਹੈ ਕਿਉਂਕਿ ਉਨ੍ਹਾਂ ਨੂੰ ਦੂਸ਼ਿਤ ਹਵਾ ਕਾਰਨ ਸਾਹ ਤੇ ਗਲ਼ੇ ਦੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਕ ਦਿੱਲੀ ਨਿਵਾਸੀ ਨੇ ਕਿਹਾ ਕਿ ਲੋਕ ਵਾਤਾਵਰਨ ਪੱਖੀ ਉਤਪਾਦਾਂ ਦੀ ਵਰਤੋਂ ਨਹੀਂ ਕਰ ਰਹੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸੋਲਰ ਪੈਨਲਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਮੋਨਿਕਾ ਨੇ ਦੱਸਿਆ ਕਿ ਸ਼ਹਿਰ ’ਚ ਤਾਜ਼ੀ ਹਵਾ ਨਹੀਂ ਹੈ। ਕਿਉਂਕਿ ਪਿਛਲੇ ਹਫਤੇ ਤੋਂ ਦਿੱਲੀ ’ਚ ਹਵਾ ਦੀ ਗੁਣਵੱਤਾ ’ਚ ਗਿਰਾਵਟ ਆ ਰਹੀ ਹੈ। ਸਰਕਾਰ ਨੇ ਤਿੰਨ ਨਿਰਮਾਣ ਸਥਾਨਾਂ ‘ਤੇ ਕੰਮ ਵੀ ਰੋਕ ਦਿੱਤਾ ਸੀ। ਦਿੱਲੀ ਦੇ ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ਕਿਹਾ ਕਿ ਸਰਕਾਰ ਦਾ ਪਹਿਲਾ ਉਦੇਸ਼ ਪ੍ਰਦੂਸ਼ਣ ਨੂੰ ਘੱਟ ਕਰਨਾ ਹੈ ਜੋ ਧੂੜ ਕਾਰਨ ਪੈਦਾ ਹੁੰਦਾ ਹੈ। 39 ਤੋਂ ਵੱਧ ਹਵਾਲਿਆਂ ਦੀ ਪਛਾਣ ਕੀਤੀ ਗਈ ਜਿਥੇ ਪ੍ਰਦੂਸ਼ਣ ਦੇ ਪੱਧਰ ਨੂੰ ਰੋਕਣ ਲਈ ਐਂਟੀ-ਸਮੋਗ ਗਨ ਦੀ ਵਰਤੋਂ ਕੀਤੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All