DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਚੋਣ ਕਮਿਸ਼ਨ ਦੀ ਪੋਸਟ ਤੋਂ ਸਿਆਸੀ ਘਮਸਾਨ

ਭਾਜਪਾ ਤੋਂ ਸਿੱਧੇ ਨਿਰਦੇਸ਼ ਲੈ ਰਿਹਾ ਹੈ ਚੋਣ ਕਮਿਸ਼ਨ: ਕੇਜਰੀਵਾਲ

  • fb
  • twitter
  • whatsapp
  • whatsapp
Advertisement

ਭਾਰਤੀ ਚੋਣ ਕਮਿਸ਼ਨ ਵੱਲੋਂ ਪੱਛਮੀ ਬੰਗਾਲ ਦੀਆਂ ਚੋਣਾਂ ਸਬੰਧੀ ਆਪਣੇ ਅਧਿਕਾਰਤ ‘ਐਕਸ’ ਹੈਂਡਲ ’ਤੇ ਸਾਂਝੀ ਕੀਤੀ ਪੋਸਟ ਨੇ ਸਿਆਸੀ ਹਲਕਿਆਂ ਵਿੱਚ ਚਰਚਾ ਛੇੜ ਦਿੱਤੀ ਹੈ। ਇਸ ਪੋਸਟ ’ਤੇ ਵਿਰੋਧੀ ਧਿਰਾਂ ਵੱਲੋਂ ਤਿੱਖੀ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ। ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵੀ ਇਸ ਮਾਮਲੇ ’ਤੇ ਆਪਣੀ ਨਾਰਾਜ਼ਗੀ ਜਾਹਰ ਕੀਤੀ ਹੈ।

ਕੇਜਰੀਵਾਲ ਨੇ ਚੋਣ ਕਮਿਸ਼ਨ ਦੇ ਟਵੀਟ ਨੂੰ ਰੀਟਵੀਟ ਕਰਦਿਆਂ ਲਿਖਿਆ, ‘‘ਇਹ ਕਹਿਣ ਦੀ ਲੋੜ ਨਹੀਂ ਕਿ ਚੋਣ ਕਮਿਸ਼ਨ ਭਾਜਪਾ ਤੋਂ ਸਿੱਧੇ ਨਿਰਦੇਸ਼ ਲੈ ਰਿਹਾ ਹੈ ਅਤੇ ਉਸ ਦੇ ਕੰਟਰੋਲ ਹੇਠ ਕੰਮ ਕਰ ਰਿਹਾ ਹੈ। ਇਹ ਹੁਣ ਜੱਗ-ਜਾਹਰ ਹੋ ਚੁੱਕਾ ਹੈ ਅਤੇ ਬਹੁਤ ਹੀ ਮੰਦਭਾਗਾ ਹੈ। ਘੱਟੋ-ਘੱਟ ਅਜਿਹੀ ਭਾਸ਼ਾ ਵਿੱਚ ਟਵੀਟ ਕਰਕੇ ਜਨਤਕ ਤੌਰ ’ਤੇ ਇੰਨੀ ਮਹੱਤਵਪੂਰਨ ਸੰਸਥਾ ਦੀ ਸਾਖ ਨੂੰ ਖ਼ਰਾਬ ਨਾ ਕਰੋ।’’

Advertisement

ਜ਼ਿਕਰਯੋਗ ਹੈ ਕਿ ਚੋਣ ਕਮਿਸ਼ਨ ਨੇ ਤ੍ਰਿਣਮੂਲ ਕਾਂਗਰਸ (ਟੀ ਐੱਮ ਸੀ) ਦਾ ਹਵਾਲਾ ਦਿੰਦਿਆਂ ਬੰਗਾਲ ਚੋਣਾਂ ਬਾਰੇ ਲਿਖਿਆ ਸੀ, ‘‘ਚੋਣ ਕਮਿਸ਼ਨ ਦਾ ਤ੍ਰਿਣਮੂਲ ਕਾਂਗਰਸ ਨੂੰ ਸਪੱਸ਼ਟ ਸੰਦੇਸ਼: ਇਸ ਵਾਰ ਪੱਛਮੀ ਬੰਗਾਲ ਵਿੱਚ ਚੋਣਾਂ ਡਰ, ਹਿੰਸਾ, ਧਮਕੀਆਂ, ਉਕਸਾਉਣ, ਛਾਪੇਮਾਰੀ ਅਤੇ ਬੂਥ ’ਤੇ ਕਬਜ਼ਿਆਂ ਤੋਂ ਮੁਕਤ ਹੋਣਗੀਆਂ।’’

Advertisement

ਇਸ ਪੋਸਟ ਨੂੰ ਆਧਾਰ ਬਣਾ ਕੇ ਕੇਜਰੀਵਾਲ ਨੇ ਚੋਣ ਕਮਿਸ਼ਨ ਦੀ ਨਿਰਪੱਖਤਾ ’ਤੇ ਸਵਾਲ ਚੁੱਕੇ ਹਨ। ਉਧਰ, ਟੀ ਐੱਮ ਸੀ ਵੱਲੋਂ ਪਹਿਲਾਂ ਹੀ ਚੋਣ ਕਮਿਸ਼ਨ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

Advertisement
×