DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਹਨੂੰਮਾਨ ਜੈਅੰਤੀ ਦੇ ਮੱਦੇਨਜ਼ਰ ਪੁਲੀਸ ਨੇ ਚੌਕਸੀ ਵਧਾਈ

ਮੰਦਰਾਂ ਨੇਡ਼ੇ ਵਾਧੂ ਫੋਰਸ ਤਾਇਨਾਤ; ਸਮਾਗਮਾਂ ਵਿੱਚ ਹਥਿਆਰ ਲਿਜਾਣ ’ਤੇ ਪਾਬੰਦੀ

  • fb
  • twitter
  • whatsapp
  • whatsapp
featured-img featured-img
ਚਾਂਦਨੀ ਚੌਕ ਵਿੱਚ ਪੁਲੀਸ ਵੱਲੋਂ ਕੀਤੇ ਸੁਰੱਖਿਆ ਪ੍ਰਬੰਧ। -ਫੋਟੋ: ਏਐੱਨਆਈ
Advertisement

ਪੁਲੀਸ ਨੇ ਹਨੂੰਮਾਨ ਜੈਅੰਤੀ ਤੋਂ ਪਹਿਲਾਂ ਦਿੱਲੀ ਵਿੱਚ ਚੌਕਸੀ ਵਧਾ ਦਿੱਤੀ ਹੈ। ਇਹ ਕਦਮ ਲਸ਼ਕਰ-ਏ-ਤੋਇਬਾ ਦੇ ਸ਼ੱਕੀ ਅਤਿਵਾਦੀ ਸ਼ਬੀਰ ਅਹਿਮਦ ਲੋਨ ਦੀ ਗ੍ਰਿਫ਼ਤਾਰੀ ਤੋਂ ਤਿੰਨ ਦਿਨ ਬਾਅਦ ਚੁੱਕਿਆ ਗਿਆ, ਜਿਸ ’ਤੇ ਰਾਜਧਾਨੀ ਵਿੱਚ ਹਮਲੇ ਦੀ ਸਾਜ਼ਿਸ਼ ਘੜਨ ਦਾ ਦੋਸ਼ ਹੈ। ਜਾਣਕਾਰੀ ਅਨੁਸਾਰ ਪੁਲੀਸ ਵੱਲੋਂ ਸੰਵੇਦਨਸ਼ੀਲ ਰੂਟਾਂ ਅਤੇ ਪ੍ਰਮੁੱਖ ਮੰਦਰਾਂ ’ਤੇ ਵਾਧੂ ਫੋਰਸ ਤਾਇਨਾਤ ਕੀਤੀ ਗਈ ਹੈ ਤਾਂ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ। ਅਧਿਕਾਰਤ ਸੂਤਰਾਂ ਅਨੁਸਾਰ ਲੋਨ ਤੋਂ ਪੁੱਛ-ਪੜਤਾਲ ਦੌਰਾਨ ਪੁਲੀਸ ਜਾਂਚ ਪਤਾ ਲੱਗਿਆ ਕਿ ਉਹ ਦਿੱਲੀ ਦੇ ਕੁਝ ਪ੍ਰਮੁੱਖ ਮੰਦਰਾਂ ਦੀਆਂ ਵੀਡੀਓ ਅਤੇ ਤਸਵੀਰਾਂ ਇਕੱਠੀਆਂ ਕਰ ਰਿਹਾ ਸੀ। ਲੋਨ ਨੂੰ ਦਿੱਲੀ ਪੁਲੀਸ ਦੇ ਵਿਸ਼ੇਸ਼ ਸੈੱਲ ਨੇ 29 ਮਾਰਚ ਨੂੰ ਗ੍ਰਿਫ਼ਤਾਰ ਕੀਤਾ ਸੀ। ਉਸ ਨੇ ਕਥਿਤ ਤੌਰ ’ਤੇ ਕਬੂਲ ਕੀਤਾ ਕਿ ਸ਼ਹਿਰ ਦੇ ਤਿੰਨ ਮਸ਼ਹੂਰ ਮੰਦਰ ਸੰਭਾਵੀ ਨਿਸ਼ਾਨਾ ਸਨ। ਇੱਕ ਸੂਤਰ ਅਨੁਸਾਰ ਲੋਨ ਨੇ ਮੰਦਰਾਂ ਅਤੇ ਮੁੱਖ ਬਾਜ਼ਾਰਾਂ ਸਮੇਤ ਕਈ ਭੀੜ-ਭੜੱਕੇ ਵਾਲੀਆਂ ਥਾਵਾਂ ਦੀ ਰੇਕੀ ਕੀਤੀ ਸੀ। ਉਸ ਨੇ ਜਿਨ੍ਹਾਂ ਥਾਵਾਂ ਦੀ ਵੀਡੀਓ ਬਣਾਈ ਸੀ ਉਨ੍ਹਾਂ ਵਿੱਚ ਛੱਤਰਪੁਰ ਮੰਦਰ, ਕਾਲਕਾਜੀ ਮੰਦਰ ਅਤੇ ਲੋਟਸ ਟੈਂਪਲ ਸ਼ਾਮਲ ਸਨ। ਉਸ ਨੇ ਕਨਾਟ ਪਲੇਸ ਅਤੇ ਲਾਜਪਤ ਨਗਰ ਬਾਜ਼ਾਰ ਵਰਗੇ ਜਨਤਕ ਖੇਤਰਾਂ ਦੀਆਂ ਤਸਵੀਰਾਂ ਖਿੱਚੀਆਂ ਸਨ। ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ ਕਿ ਹਨੂੰਮਾਨ ਜੈਅੰਤੀ ਮੌਕੇ ਹੋਣ ਵਾਲੀਆਂ ਸ਼ੋਭਾ ਯਾਤਰਾਵਾਂ ਅਤੇ ਇਕੱਠਾਂ ਦੇ ਮੱਦੇਨਜ਼ਰ ਦਿੱਲੀ ਭਰ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ। ਸੰਵੇਦਨਸ਼ੀਲ ਰਸਤਿਆਂ ਅਤੇ ਪ੍ਰਮੁੱਖ ਮੰਦਰਾਂ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਰਾਸ਼ਟਰੀ ਰਾਜਧਾਨੀ ਵਿੱਚ ਸੀ ਸੀ ਟੀ ਵੀ ਕੈਮਰਿਆਂ, ਡਰੋਨਾਂ ਅਤੇ ਸਥਾਨਕ ਖੁਫੀਆ ਜਾਣਕਾਰੀ ਰਾਹੀਂ ਨਿਗਰਾਨੀ ਵਧਾਈ ਗਈ ਹੈ। ਲੋਨ ਨੂੰ 29 ਮਾਰਚ ਨੂੰ ਸਪੈਸ਼ਲ ਸੈੱਲ ਦੀ ਨਵੀਂ ਦਿੱਲੀ ਰੇਂਜ ਨੇ ਹਾਲ ਹੀ ਵਿੱਚ ਸਾਹਮਣੇ ਆਏ ਲਸ਼ਕਰ-ਏ-ਤੋਇਬਾ ਮਾਡਿਊਲ ਨਾਲ ਸਬੰਧਤ ਇੱਕ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਸੀ। ਪੁਲੀਸ ਨੇ ਉਸ ਦੀ ਗ੍ਰਿਫਤਾਰੀ ਦੌਰਾਨ ਵਿਦੇਸ਼ੀ ਕਰੰਸੀ ਅਤੇ ਹੋਰ ਅਪਰਾਧਕ ਸਮੱਗਰੀ ਬਰਾਮਦ ਕੀਤੀ। ਇਸ ਦੌਰਾਨ ਪੁਲੀਸ ਨੇ ਉੱਤਰ-ਪੱਛਮੀ ਦਿੱਲੀ ਦੇ ਇੱਕ ਖੇਤਰ ਜਹਾਂਗੀਰਪੁਰੀ ਵਿੱਚ ਵਿਆਪਕ ਪ੍ਰਬੰਧ ਕੀਤੇ ਹਨ, ਜਿੱਥੇ 2022 ਵਿੱਚ ਹਨੂੰਮਾਨ ਜੈਅੰਤੀ ਦੌਰਾਨ ਹਿੰਸਾ ਹੋਈ ਸੀ। ਪੁਲੀਸ ਨੇ ਅਜਿਹੇ ਸਮਾਗਮਾਂ ਦੌਰਾਨ ਖੇਤਰ ਵਿੱਚ ਹਥਿਆਰ ਲਿਜਾਣ ’ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ। ਇੱਕ ਪੁਲੀਸ ਅਧਿਕਾਰੀ ਨੇ ਕਿਹਾ ਕਿ ਤਿਉਹਾਰ ਤੋਂ ਪਹਿਲਾਂ ਭਾਈਚਾਰਕ ਸਾਂਝ ਨੂੰ ਯਕੀਨੀ ਬਣਾਉਣ ਲਈ ਜਹਾਂਗੀਰਪੁਰੀ ਵਿੱਚ ਸ਼ਾਂਤੀ ਕਮੇਟੀ ਦੀ ਮੀਟਿੰਗ ਵੀ ਕੀਤੀ ਗਈ ਹੈ। ਪੁਲੀਸ ਨੇ ਕਿਹਾ ਕਿ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਸੰਵੇਦਨਸ਼ੀਲ ਖੇਤਰਾਂ, ਬਾਜ਼ਾਰਾਂ, ਮੰਦਰਾਂ ਅਤੇ ਸ਼ੋਭਾ ਯਾਤਰਾਵਾਂ ਦੇ ਰੂਟਾਂ ’ਤੇ ਗਸ਼ਤ ਤੇਜ਼ ਕਰ ਦਿੱਤੀ ਹੈ।

Advertisement
Advertisement
×