DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਕਾਵਿ ਸੰਗ੍ਰਹਿ ‘ਉਡੀਕ’ ਰਿਲੀਜ਼

ਵੱਖ-ਵੱਖ ਲੇਖਕਾਂ ਨੇ ਕਾਵਿ ਸੰਗ੍ਰਹਿ ਬਾਰੇ ਵਿਚਾਰ ਸਾਂਝੇ ਕੀਤੇ

  • fb
  • twitter
  • whatsapp
  • whatsapp
featured-img featured-img
ਕਾਵਿ ਸੰਗ੍ਰਹਿ ਰਿਲੀਜ਼ ਕਰਦੇ ਹੋਏ ਪਤਵੰਤੇ। -ਫੋਟੋ: ਕੁਲਦੀਪ ਸਿੰਘ
Advertisement

ਐੱਸ ਸੀ ਈ ਆਰ ਟੀ ਦਿੱਲੀ ਦੇ ਟੈਗੋਰ ਆਡੀਟੋਰੀਅਮ ਵਿੱਚ ਕਵੀ ਮਨਿੰਦਰਜੀਤ ਸਿੰਘ ਬੇਦੀ ਦੇ ਪਲੇਠੇ ਕਾਵਿ ਸੰਗ੍ਰਹਿ ‘ਉਡੀਕ’ ਦਾ ਲੋਕ ਅਰਪਣ ਸਮਾਗਮ ਕਰਵਾਇਆ ਗਿਆ। ਇਸ ਮੌਕੇ ਐੱਸ ਸੀ ਈ ਆਰ ਟੀ ਦਿੱਲੀ ਦੇ ਜੁਆਇੰਟ ਡਾਇਰੈਕਟਰ ਡਾ. ਮੁਕੇਸ਼ ਯਾਦਵ ਨੇ ਕਾਵਿ ਸੰਗ੍ਰਹਿ ਦੀ ਘੁੰਡ ਚੁਕਾਈ ਦੀ ਰਸਮ ਅਦਾ ਕੀਤੀ। ਇਸ ਮੌਕੇ ਐੱਸ ਸੀ ਈ ਆਰ ਟੀ ਦੀ ਅਸਿਸਟੈਂਟ ਪ੍ਰੋਫੈਸਰ ਰਮਨ ਅਰੋੜਾ, ਡਾ. ਕਿਰਨ ਜੀਤ ਸਿੰਘ, ਡਾ. ਗਗਨਦੀਪ ਸਿੰਘ ਕੋਆਰਡੀਨੇਟਰ ਰੂਬੀ, ਸੀਨੀਅਰ ਪੰਜਾਬੀ ਅਧਿਆਪਿਕਾ ਤੇਜਿੰਦਰ ਕੌਰ ਸਣੇ ਪੰਜਾਬੀ ਸਾਹਿਤ ਜਗਤ ਨਾਲ ਜੁੜੇ ਲੇਖਕਾਂ ਅਤੇ ਅਧਿਆਪਕਾਂ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਲਗਵਾਈ। ਸਮਾਗਮ ਦੌਰਾਨ ਗੌਰਮਿੰਟ ਸਕੂਲ ਪੰਜਾਬੀ ਟੀਚਰਜ਼ ਐਸੋਸੀਏਸ਼ਨ ਦੇ ਜਨਰਲ ਸਕੱਤਰ ਜਗਜੀਤ ਸਿੰਘ, ਪੰਜਾਬੀ ਹੈਲਪ ਲਾਈਨ ਦੇ ਜਨਰਲ ਸਕੱਤਰ ਸੁਨੀਲ ਕੁਮਾਰ ਬੇਦੀ ਨੇ ਕਾਵਿ ਸੰਗ੍ਰਹਿ ਬਾਰੇ ਵਿਚਾਰ ਸਾਂਝੇ ਕੀਤੇ।

Advertisement
Advertisement
×