DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

PM Mementos E-Auction : ਸ੍ਰੀ ਹਰਿਮੰਦਰ ਸਾਹਿਬ ਦੇ ਮਾਡਲ ਤੋਂ ਲੈ ਕੇ Diljit Dosanjh ਟੂਰ ਦੀਆਂ ਯਾਦਗਾਰਾਂ ਨਿਲਾਮੀ ’ਚ ਸ਼ਾਮਲ

ਨਿਲਾਮੀ ’ਚ ਪੰਜਾਬ ਦੀ ਵਿਰਾਸਤ ਦੀ ਝਲਕ

  • fb
  • twitter
  • whatsapp
  • whatsapp
featured-img featured-img
ਗਾਇਕ ਦਿਲਜੀਤ ਦੋਸਾਂਝ ਦੇ 'ਦਿਲ-ਲੁਮਿਨੇਟੀ ਟੂਰ' ਦਾ ਇੱਕ ਫੋਟੋ-ਪ੍ਰਿੰਟ।
Advertisement

ਪੰਜਾਬ ਦੀ ਧਾਰਮਿਕ ਵਿਰਾਸਤ, ਸਿੱਖ ਇਤਿਹਾਸ, ਲੋਕ ਕਲਾ ਅਤੇ ਸਮਕਾਲੀ ਲੋਕਪ੍ਰਿਯ ਸੱਭਿਆਚਾਰ ਨੂੰ ਪ੍ਰਧਾਨ ਮੰਤਰੀ ਦੇ ਤੋਹਫ਼ਿਆਂ ਦੀ ਤਾਜ਼ਾ ਈ-ਨਿਲਾਮੀ ਵਿੱਚ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਵਿੱਚ ਸ੍ਰੀ ਹਰਿਮੰਦਰ ਸਾਹਿਬ ਦੇ ਮਾਡਲ, ਭੰਗੜੇ ਦੀ ਪੇਂਟਿੰਗ ਅਤੇ ਗਾਇਕ ਦਿਲਜੀਤ ਦੋਸਾਂਝ ਦੇ 'ਦਿਲ-ਲੁਮਿਨੇਟੀ ਟੂਰ' ਦੀ ਫੋਟੋ-ਪ੍ਰਿੰਟ ਵਰਗੀਆਂ ਚੀਜ਼ਾਂ ਵਿਸ਼ੇਸ਼ ਤੌਰ ’ਤੇ ਸ਼ਾਮਲ ਹਨ।

ਸੱਭਿਆਚਾਰ ਮੰਤਰਾਲੇ ਨੇ ਦੱਸਿਆ ਕਿ ਪੰਜਾਬ ਨਾਲ ਸਬੰਧਤ ਇਸ ਕਲੈਕਸ਼ਨ ਵਿੱਚ “ਆਸਥਾ, ਇਤਿਹਾਸ, ਸੰਗੀਤ, ਨਾਚ ਅਤੇ ਜਿਉਂਦੀਆਂ ਪਰੰਪਰਾਵਾਂ” ਨੂੰ ਸ਼ਾਮਲ ਕੀਤਾ ਗਿਆ ਹੈ, ਜੋ ਕਿ ਰਵਾਇਤੀ ਵਿਰਾਸਤ ਅਤੇ ਅਜੋਕੇ ਸੱਭਿਆਚਾਰਕ ਰੂਪਾਂ ਦਾ ਵਧੀਆ ਸੁਮੇਲ ਪੇਸ਼ ਕਰਦਾ ਹੈ। ਇਸ ਵਿੱਚ ਮੁੱਖ ਤੌਰ ’ਤੇ ਸ੍ਰੀ ਹਰਿਮੰਦਰ ਸਾਹਿਬ (ਸਵਰਨ ਮੰਦਰ) ਦੇ ਦੋ ਰੂਪ ਰੱਖੇ ਗਏ ਹਨ—ਇੱਕ ਅਸਥਾਨ ਦਾ ਬਰੀਕੀ ਨਾਲ ਤਿਆਰ ਕੀਤਾ ਮਿਨੀਏਚਰ ਮਾਡਲ ਹੈ ਅਤੇ ਦੂਜਾ ਇਸ ਪਵਿੱਤਰ ਅਸਥਾਨ ਨੂੰ ਕੱਚ ਦੇ ਗੁੰਬਦ (ਗਲਾਸ ਡੋਮ) ਦੇ ਅੰਦਰ ਦਰਸਾਉਂਦਾ ਹੈ, ਜਿਸ ਨਾਲ ਇਹ ਤਰਦਾ ਹੋਇਆ ਪ੍ਰਤੀਤ ਹੁੰਦਾ ਹੈ।

Advertisement

ਇਸ ਤੋਂ ਇਲਾਵਾ, ਇਸ ਸੰਗ੍ਰਹਿ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ (ਗੁਰੂ ਬਾਗ, ਵਾਰਾਣਸੀ) ਵੱਲੋਂ ਭੇਟ ਕੀਤਾ ਗਿਆ ਗੁਰੂ ਨਾਨਕ ਦੇਵ ਜੀ ਦਾ ਚਾਂਦੀ ਦੇ ਫਰੇਮ ਵਾਲਾ ਪੋਰਟਰੇਟ ਵੀ ਮੌਜੂਦ ਹੈ। ਸਿੱਖ ਇਤਿਹਾਸ ਨੂੰ ਦਰਸਾਉਂਦੀ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ (ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਿਹ ਸਿੰਘ) ਦੀ ਕਲਾਕ੍ਰਿਤੀ ਵੀ ਇਸ ਦਾ ਹਿੱਸਾ ਹੈ।

Advertisement

ਮੰਤਰਾਲੇ ਨੇ ਅੱਗੇ ਕਿਹਾ, "ਧਾਰਮਿਕ ਅਤੇ ਇਤਿਹਾਸਕ ਵਿਸ਼ਿਆਂ ਤੋਂ ਇਲਾਵਾ, ਇਸ ਸੰਗ੍ਰਹਿ ਵਿੱਚ ਪੰਜਾਬ ਦੇ ਰਵਾਇਤੀ ਲੋਕ ਨਾਚ ਭੰਗੜੇ ਨੂੰ ਦਰਸਾਉਂਦੀ ਪੇਂਟਿੰਗ ਅਤੇ ਗਾਇਕ ਦਿਲਜੀਤ ਦੋਸਾਂਝ ਦੇ 'ਦਿਲ-ਲੁਮਿਨੇਟੀ ਟੂਰ' ਦਾ ਫੋਟੋ-ਪ੍ਰਿੰਟ ਵੀ ਸ਼ਾਮਲ ਹੈ, ਜੋ ਅਜੋਕੇ ਪੰਜਾਬੀ ਸੰਗੀਤ ਅਤੇ ਇਸਦੀ ਵਿਸ਼ਵ ਪੱਧਰੀ ਪਹੁੰਚ ਨੂੰ ਉਜਾਗਰ ਕਰਦਾ ਹੈ।"

ਪੰਜਾਬ ਨਾਲ ਜੁੜੀਆਂ ਇਨ੍ਹਾਂ ਚੀਜ਼ਾਂ ਵਿੱਚ ਸੁਨਹਿਰੀ ਕਢਾਈ ਵਾਲੇ ਕੇਸਰੀ ਗੁਰਦੁਆਰਾ ਸਾਹਿਬ ਦੇ ਰੁਮਾਲੇ/ਦੁਸਾਲੇ ਵੀ ਸ਼ਾਮਲ ਹਨ, ਜੋ ਸਿੱਖ ਧਰਮ ਸਥਾਨਾਂ ਵਿੱਚ ਨਿਮਰਤਾ ਅਤੇ ਸਤਿਕਾਰ ਦਾ ਪ੍ਰਤੀਕ ਹਨ।

ਮੰਤਰਾਲੇ ਮੁਤਾਬਕ ਇਹ ਸੰਗ੍ਰਹਿ ਦਰਸਾਉਂਦਾ ਹੈ ਕਿ ਪੰਜਾਬ ਦੀ ਸੱਭਿਆਚਾਰਕ ਪਛਾਣ ਪਵਿੱਤਰ ਅਸਥਾਨਾਂ ਤੇ ਅਧਿਆਤਮਿਕ ਪਰੰਪਰਾਵਾਂ ਤੋਂ ਲੈ ਕੇ ਲੋਕ ਸੱਭਿਆਚਾਰ ਅਤੇ ਅਜੋਕੇ ਸੰਗੀਤ ਤੱਕ ਫੈਲੀ ਹੋਈ ਹੈ।

ਦੱਸਣਯੋਗ ਹੈ ਕਿ ਇਹ ਸਾਰੀਆਂ ਵਸਤੂਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੱਖ-ਵੱਖ ਮੌਕਿਆਂ ’ਤੇ ਮਿਲੇ 1,498 ਯਾਦਗਾਰੀ ਤੋਹਫ਼ਿਆਂ ਦੀ 'ਪੀਐੱਮ ਮੈਮੈਂਟੋਜ਼' ਈ-ਨਿਲਾਮੀ ਦੇ ਅੱਠਵੇਂ ਸੰਸਕਰਣ ਦਾ ਹਿੱਸਾ ਹਨ। ਇਹ ਨਿਲਾਮੀ 17 ਸਤੰਬਰ ਨੂੰ ਸ਼ੁਰੂ ਹੋਈ ਸੀ ਅਤੇ 31 ਅਕਤੂਬਰ ਤੱਕ ਅਧਿਕਾਰਤ ਪੋਰਟਲ ਰਾਹੀਂ ਜਾਰੀ ਹੈ। ਇਸ ਵਿਆਪਕ ਸੰਗ੍ਰਹਿ ਵਿੱਚ ਦੇਸ਼ ਦੀਆਂ ਕਲਾਤਮਕ ਪਰੰਪਰਾਵਾਂ, ਰਵਾਇਤੀ ਕਾਰੀਗਰੀ, ਸੱਭਿਆਚਾਰਕ ਰੀਤੀ-ਰਿਵਾਜਾਂ, ਅਧਿਆਤਮਿਕ ਵਿਰਾਸਤ ਅਤੇ ਖੇਡ ਪ੍ਰਾਪਤੀਆਂ ਨੂੰ ਦਰਸਾਉਂਦੀਆਂ ਕਲਾਕ੍ਰਿਤੀਆਂ ਸ਼ਾਮਲ ਹਨ। ਇਸ ਨਿਲਾਮੀ ਤੋਂ ਹੋਣ ਵਾਲੀ ਆਮਦਨ 'ਨਮਾਮੀ ਗੰਗੇ ਮਿਸ਼ਨ' (ਗੰਗਾ ਨਦੀ ਅਤੇ ਇਸ ਦੇ ਵਾਤਾਵਰਣ ਦੀ ਸੰਭਾਲ ਤੇ ਸੁਰੱਖਿਆ ਲਈ ਸਰਕਾਰੀ ਪ੍ਰੋਗਰਾਮ) ਨੂੰ ਸਮਰਪਿਤ ਕੀਤੀ ਜਾਵੇਗੀ।

Advertisement
×