DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

'Play station ਨਾਲੋਂ ਖੇਡ ਦੇ ਮੈਦਾਨ ਜ਼ਿਆਦਾ ਜ਼ਰੂਰੀ': PM Modi ਨੇ ਨੌਜਵਾਨਾਂ ਨੂੰ ਕੀਤੀ ਖੇਡਾਂ ਨਾਲ ਜੁੜਨ ਦੀ ਅਪੀਲ

ਖੇਲੋ ਇੰਡੀਆ ਤਹਿਤ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਕੂਲਾਂ ਨੂੰ ਖੇਡਾਂ ਨੂੰ ਵਿਦਿਆਰਥੀਆਂ ਦੇ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਉਣਾ ਚਾਹੀਦਾ ਹੈ

  • fb
  • twitter
  • whatsapp
  • whatsapp
featured-img featured-img
ਪ੍ਰਧਾਨ ਮੰਤਰੀ ਨਰਿੰਦਰ ਮੋਦੀ। ਫਾਈਲ ਫੋਟੋ
Advertisement

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਭਾਰਤ ਦੇ ਨੌਜਵਾਨਾਂ ਨੂੰ ਖੇਡਾਂ ਨੂੰ ਆਪਣੇ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਬਹੁਤ ਜ਼ਿਆਦਾ ਸਕ੍ਰੀਨ ਟਾਈਮ (ਫ਼ੋਨ ਜਾਂ ਕੰਪਿਊਟਰ ਦੀ ਵਰਤੋਂ) ਤੋਂ ਹਟ ਕੇ ਬਾਹਰ ਖੇਡੀਆਂ ਜਾਣ ਵਾਲੀਆਂ ਖੇਡਾਂ ਵਿੱਚ ਵੱਧ ਤੋਂ ਵੱਧ ਹਿੱਸਾ ਲੈਣ 'ਤੇ ਜ਼ੋਰ ਦਿੱਤਾ।

ਵੀਡੀਓ ਕਾਨਫਰੰਸਿੰਗ ਜ਼ਰੀਏ 'ਖੇਡੋ ਇੰਡੀਆ ਡਾਇਲਾਗ' ਦੌਰਾਨ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਪੀ.ਐੱਮ. ਮੋਦੀ ਨੇ ਕਿਹਾ ਕਿ ਪੜ੍ਹਾਈ ਅਤੇ ਕਰੀਅਰ ਦੀ ਯੋਜਨਾਬੰਦੀ ਦੇ ਨਾਲ-ਨਾਲ ਖੇਡਾਂ ਨੂੰ ਵੀ ਲਗਾਤਾਰ ਸਥਾਨ ਮਿਲ ਰਿਹਾ ਹੈ, ਜੋ ਕਿ ਭਾਰਤ ਦੇ ਖੇਡ ਭਵਿੱਖ ਪ੍ਰਤੀ ਵਧਦੇ ਵਿਸ਼ਵਾਸ ਨੂੰ ਦਰਸਾਉਂਦਾ ਹੈ।

Advertisement

ਉਨ੍ਹਾਂ ਕਿਹਾ, "ਜਦੋਂ ਕਰੀਅਰ ਅਤੇ ਪੜ੍ਹਾਈ ਲਈ ਸਮਾਂ-ਸਾਰਣੀ (ਟਾਈਮ ਟੇਬਲ) ਬਣਾਈ ਜਾਂਦੀ ਹੈ, ਤਾਂ ਖੇਡਾਂ ਨੂੰ ਵੀ ਇਸ ਵਿੱਚ ਆਪਣੀ ਜਗ੍ਹਾ ਮਿਲ ਰਹੀ ਹੈ। ਇਹ ਉਸ ਬਦਲਾਅ ਕਾਰਨ ਹੈ ਜਿਸ ਨਾਲ ਭਾਰਤ ਦਾ ਆਪਣੇ ਖੇਡ ਭਵਿੱਖ ਵਿੱਚ ਵਿਸ਼ਵਾਸ ਵਧ ਰਿਹਾ ਹੈ।"

Advertisement

ਪ੍ਰਧਾਨ ਮੰਤਰੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸਕੂਲਾਂ ਨੂੰ ਖੇਡਾਂ ਨੂੰ ਸਿਰਫ਼ ਇੱਕ ਸਹਿ-ਪਾਠਕ੍ਰਮ (ਕੋ-ਕਰ੍ਰਿਕੁਲਰ) ਗਤੀਵਿਧੀ ਵਜੋਂ ਨਹੀਂ ਦੇਖਣਾ ਚਾਹੀਦਾ, ਸਗੋਂ ਇਸ ਨੂੰ ਵਿਦਿਆਰਥੀਆਂ ਦੇ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਉਣਾ ਚਾਹੀਦਾ ਹੈ।

ਮੋਦੀ ਨੇ ਕਿਹਾ, "ਖੇਡ ਸਭਿਆਚਾਰ ਉਦੋਂ ਬਣਦਾ ਹੈ ਜਦੋਂ ਸਕੂਲ ਖੇਡਾਂ ਦੇ ਪੀਰੀਅਡ ਨੂੰ ਸਹਿ-ਪਾਠਕ੍ਰਮ ਗਤੀਵਿਧੀ ਨਹੀਂ, ਸਗੋਂ ਜਿਉਣ ਦਾ ਇੱਕ ਤਰੀਕਾ ਸਮਝਦੇ ਹਨ। ਇਸ ਤਰ੍ਹਾਂ ਪ੍ਰਤਿਭਾ ਦਾ ਪੂਲ ਤਿਆਰ ਹੁੰਦਾ ਹੈ ਅਤੇ ਬੱਚਿਆਂ ਨੂੰ ਉਨ੍ਹਾਂ ਦੇ ਪਰਿਵਾਰਾਂ ਦਾ ਸਾਥ ਵੀ ਮਿਲਦਾ ਹੈ।"

ਨੌਜਵਾਨਾਂ ਵਿੱਚ ਸਮਾਰਟਫ਼ੋਨ, ਕੰਪਿਊਟਰ ਅਤੇ ਗੇਮਿੰਗ ਕੰਸੋਲ ਦੀ ਵਧਦੀ ਵਰਤੋਂ ਨੂੰ ਉਜਾਗਰ ਕਰਦਿਆਂ ਉਨ੍ਹਾਂ ਕਿਹਾ, "ਸਕ੍ਰੀਨਾਂ ਨਾਲੋਂ ਖੇਡ ਕੇਂਦਰ ਜ਼ਿਆਦਾ ਜ਼ਰੂਰੀ ਹਨ। ਪਲੇਅਸਟੇਸ਼ਨਾਂ ਨਾਲੋਂ ਖੇਡਾਂ ਦੇ ਮੈਦਾਨ ਜ਼ਿਆਦਾ ਮਹੱਤਵਪੂਰਨ ਹਨ। ਇਹ ਤੱਦ ਹੀ ਸੰਭਵ ਹੋਵੇਗਾ ਜਦੋਂ ਸਾਡੇ ਨੌਜਵਾਨ ਇਸ ਸੋਚ ਨੂੰ ਅੱਗੇ ਵਧਾਉਣਗੇ।"

ਮੋਦੀ ਨੇ ਲਚਕੀਲੇਪਣ (ਮਜ਼ਬੂਤੀ) ਅਤੇ ਮੁਕਾਬਲੇ ਦੀ ਭਾਵਨਾ ਨੂੰ ਵਿਕਸਤ ਕਰਨ ਵਿੱਚ ਖੇਡਾਂ ਦੀ ਭੂਮਿਕਾ ਨੂੰ ਵੀ ਰੇਖਾਂਕਿਤ ਕੀਤਾ।

ਉਨ੍ਹਾਂ ਕਿਹਾ, "ਅਸੀਂ ਅਕਸਰ ਸੁਣਦੇ ਹਾਂ ਕਿ ਇੱਕ ਸਿਹਤਮੰਦ ਸਮਾਜ, ਇੱਕ ਚੰਗੇ ਪਰਿਵਾਰਕ ਸਿਸਟਮ ਅਤੇ ਬਿਹਤਰ ਕੰਮ ਸਭਿਆਚਾਰ ਲਈ ਖਿਡਾਰੀ ਦੀ ਭਾਵਨਾ (ਸਪੋਰਟਸਮੈਨ ਸਪਿਰਟ) ਬਹੁਤ ਜ਼ਰੂਰੀ ਹੈ ਅਤੇ ਖੇਡ ਦੇ ਮੈਦਾਨ ਵਿੱਚ ਗਏ ਬਿਨਾਂ ਇਸ ਭਾਵਨਾ ਨੂੰ ਸਿੱਖਣਾ ਬਹੁਤ ਮੁਸ਼ਕਲ ਹੈ।"

ਉਨ੍ਹਾਂ ਅੱਗੇ ਕਿਹਾ, "ਖੇਡਾਂ ਸਾਨੂੰ ਸਿਰਫ਼ ਚੈਂਪੀਅਨ ਬਣਨਾ ਹੀ ਨਹੀਂ ਸਿਖਾਉਂਦੀਆਂ, ਸਗੋਂ ਖੇਡਾਂ ਸਾਨੂੰ ਬਿਹਤਰ ਪ੍ਰਤੀਯੋਗੀ ਬਣਨਾ ਵੀ ਸਿਖਾਉਂਦੀਆਂ ਹਨ। ਉੱਠਣਾ, ਡਿੱਗਣਾ, ਡਿੱਗ ਕੇ ਫਿਰ ਉੱਠਣਾ, ਖੇਡਾਂ ਸਾਡੇ ਅੰਦਰ ਇਹੀ ਉਤਸ਼ਾਹ ਪੈਦਾ ਕਰਦੀਆਂ ਹਨ।"

ਉਨ੍ਹਾਂ ਇਹ ਵੀ ਕਿਹਾ ਕਿ ਇੱਕ ਖਿਡਾਰੀ ਦੀ ਸਫਲਤਾ ਉਸ ਦੇ ਪਰਿਵਾਰ, ਵਿਦਿਅਕ ਅਦਾਰੇ ਅਤੇ ਸਮਾਜ ਨੂੰ ਲਾਭ ਪਹੁੰਚਾਉਂਦੀ ਹੈ। ਉਨ੍ਹਾਂ ਨੋਟ ਕੀਤਾ, "ਜੋ ਖੇਡਦੇ ਹਨ, ਉਹ ਖਿੜਦੇ ਹਨ।"

Advertisement
×