DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਦਿੱਲੀ ਹਵਾਈ ਅੱਡੇ ’ਤੇ ਪਾਇਲਟ ਨੇ ਯਾਤਰੀ ਦੇ ਘਸੁੰਨ ਜੜੇ

ਯਾਤਰੀ ਦੀਆਂ ਬੱਚੀਆਂ ਸਾਹਮਣੇ ਹਮਲਾ ਕੀਤਾ; ਏਅਰਲਾੲੀਨ ਵੱਲੋਂ ਪਾਇਲਟ ਮੁਅੱਤਲ

  • fb
  • twitter
  • whatsapp
  • whatsapp
Advertisement

ਦਿੱਲੀ ਹਵਾਈ ਅੱਡੇ ’ਤੇ ਇਕ ਪਾਇਲਟ ਨੇ ਬੋਲ ਬੁਲਾਰੇ ਤੋਂ ਬਾਅਦ ਇਕ ਯਾਤਰੀ ਦੀ ਕੁੱਟਮਾਰ ਕੀਤੀ ਜਿਸ ਦੀ ਸੋਸ਼ਲ ਮੀਡੀਆ ’ਤੇ ਨਿਖੇਧੀ ਕੀਤੀ ਗਈ। ਇਹ ਘਟਨਾ ਸਪਾਈਸਜੈੱਟ ਦੇ ਇੱਕ ਯਾਤਰੀ ਨਾਲ 19 ਦਸੰਬਰ ਨੂੰ ਵਾਪਰੀ। ਇਸ ਯਾਤਰੀ ਅੰਕਿਤ ਦੀਵਾਨ ਨੇ ਆਪਣੇ ਇਸ ਦੀ ਪੋਸਟ ਸੋਸ਼ਲ ਮੀਡੀਆ ’ਤੇ ਜਾਰੀ ਕਰਦਿਆਂ ਪਾਇਲਟ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਇਹ ਪਤਾ ਲੱਗਿਆ ਹੈ ਕਿ ਏਅਰਲਾਈਨ ਨੇ ਇਸ ਵਰਤਾਰੇ ਤੋਂ ਬਾਅਦ ਪਾਇਲਟ ਨੂੰ ਮੁਅੱਤਲ ਕਰ ਦਿੱਤਾ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹ ਪਾਇਲਟ ਉਸ ਵੇਲੇ ਡਿਊਟੀ ’ਤੇ ਨਹੀਂ ਸੀ।

ਦੀਵਾਨ ਨੇ ਦਾਅਵਾ ਕੀਤਾ ਕਿ ਦਿੱਲੀ ਹਵਾਈ ਅੱਡੇ ਦੇ ਟਰਮੀਨਲ 1 ’ਤੇ ਇਕ ਪਾਇਲਟ ਨੇ ਉਸ ’ਤੇ ਉਦੋਂ ਹਮਲਾ ਕੀਤਾ ਜਦੋਂ ਉਹ ਆਪਣੀ ਪਤਨੀ ਅਤੇ ਦੋ ਬੱਚੀਆਂ ਨਾਲ ਜਾ ਰਿਹਾ ਸੀ। ਉਸ ਨੇ ਕਿਹਾ ਕਿ ਉਸ ਦੇ ਪਰਿਵਾਰ ਨੂੰ ਸਟਰੌਲਰ ਵਿਚ ਚਾਰ ਮਹੀਨੇ ਦੀ ਬੱਚੀ ਕਾਰਨ ਸਟਾਫ਼ ਦੀ ਸੁਰੱਖਿਆ ਜਾਂਚ ਵੱਲ ਜਾਣ ਲਈ ਕਿਹਾ ਗਿਆ ਸੀ। ਇਸ ਤੋਂ ਬਾਅਦ ਪਾਇਲਟ ਉਸ ਤੋਂ ਅੱਗੇ ਜਾਣ ਲੱਗਿਆ ਤਾਂ ਉਸ ਨੇ ਇਤਰਾਜ਼ ਕੀਤਾ ਤਾਂ ਪਾਇਲਟ ਨੇ ਕਿਹਾ ਕਿ ਉਹ ਅਨਪੜ੍ਹ ਹੈ ਕਿ ਉਸ ਨੇ ਉਹ ਸੰਕੇਤ ਨਹੀਂ ਪੜ੍ਹ ਸਕਿਆ ਜਿਨ੍ਹਾਂ ਵਿੱਚ ਕਿਹਾ ਗਿਆ ਸੀ ਕਿ ਇਹ ਐਂਟਰੀ ਸਿਰਫ ਸਟਾਫ ਲਈ ਸੀ।

Advertisement

ਦੀਵਾਨ ਅਤੇ ਪਾਇਲਟ ਦਰਮਿਆਨ ਤਕਰਾਰ ਹੋ ਗਈ ਤੇ ਪਾਇਲਟ ਨੇ ਯਾਤਰੀ ਦੇ ਘਸੁੰਨ ਜੜ ਦਿੱਤਾ ਤੇ ਦੀਵਾਨ ਲਹੂ-ਲੁਹਾਨ ਹੋ ਗਿਆ। ਇਹ ਕੁੱਟਮਾਰ ਦੀਵਾਨ ਦੀਆਂ ਦੋ ਬੱਚੀਆਂ ਸਾਹਮਣੇ ਕੀਤੀ ਗਈ ਜਿਸ ਕਾਰਨ ਬੱਚੀ ਸਦਮੇ ਵਿਚ ਹੈ।

Advertisement

ਪਾਇਲਟ ਦੇ ਹਮਲੇ ਬਾਰੇ ਸ਼ਿਕਾਇਤ ਨਹੀਂ ਮਿਲੀ: ਦਿੱਲੀ ਪੁਲੀਸ

ਦਿੱਲੀ ਪੁਲੀਸ ਨੇ ਅੱਜ ਕਿਹਾ ਕਿ ਉਨ੍ਹਾਂ ਨੂੰ ਦਿੱਲੀ ਹਵਾਈ ਅੱਡੇ ਦੇ ਟਰਮੀਨਲ 1 ’ਤੇ ਏਅਰ ਇੰਡੀਆ ਐਕਸਪ੍ਰੈਸ ਦੇ ਇੱਕ ਪਾਇਲਟ ਵਲੋਂ ਅੰਕਿਤ ਦੀਵਾਨ ’ਤੇ ਕੀਤੇ ਕਥਿਤ ਹਮਲੇ ਸਬੰਧੀ ਕੋਈ ਸ਼ਿਕਾਇਤ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਦੀਵਾਨ ਜਾਂ ਏਅਰਲਾਈਨ ਵਲੋਂ ਪੁਲੀਸ ਸਟੇਸ਼ਨ ਵਿਚ ਅਜਿਹੇ ਕਿਸੇ ਮਾਮਲੇ ਬਾਰੇ ਸ਼ਿਕਾਇਤ ਨਹੀਂ ਕੀਤੀ ਗਈ। ਦਿੱਲੀ ਪੁਲੀਸ ਨੇ ਕਿਹਾ ਕਿ ਇਹ ਮਾਮਲਾ ਸੋਸ਼ਲ ਮੀਡੀਆ ਰਾਹੀਂ ਸਾਹਮਣੇ ਆਇਆ ਹੈ। ਪੁਲੀਸ ਨੇ ਕਿਹਾ ਕਿ ਜਦੋਂ ਉਨ੍ਹਾਂ ਨੂੰ ਪੀੜਤ ਤੋਂ ਲਿਖਤੀ ਸ਼ਿਕਾਇਤ ਮਿਲੇਗੀ ਤਾਂ ਉਹ ਢੁਕਵੀਂ ਕਾਨੂੰਨੀ ਕਾਰਵਾਈ ਸ਼ੁਰੂ ਕਰਨਗੇ। ਦੱਸਣਾ ਬਣਦਾ ਹੈ ਕਿ ਪਾਇਲਟ ਵਲੋਂ ਯਾਤਰੀ ਦੀ ਕੁੱਟਮਾਰ ਕਰਨ ਦਾ ਮਾਮਲਾ ਭਖ ਗਿਆ ਹੈ।

Advertisement
×