DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Pilot Drug Testing: ਏਅਰ ਇੰਡੀਆ ਘਟਨਾ: ਜਲਦੀ ਸ਼ੁਰੂ ਹੋਵੇਗਾ ਸਾਰੇ ਪਾਇਲਟਾਂ ਦਾ ਡਰੱਗ ਟੈਸਟ

Air India Phuket Delhi flight: ਸ਼ਹਿਰੀ ਹਵਾਬਾਜ਼ੀ ਮੰਤਰਾਲੇ ਅਤੇ ਡੀਜੀਸੀਏ ਵੱਲੋਂ ਨਿਯਮਾਂ ਨੂੰ ਸਖ਼ਤ ਬਣਾਉਣ ਦੀ ਤਿਆਰੀ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ
Advertisement

Pilot Drug Testing: ਥਾਈਲੈਂਡ ਤੋਂ ਨਵੀਂ ਦਿੱਲੀ ਆਉਣ ਵਾਲੀ ਉਡਾਣ ਦੇ ਪਾਇਲਟ ਦੇ ਨਸ਼ੇ ਦੇ ਸੇਵਨ ਤੋਂ ਬਾਅਦ ਸ਼ਹਿਰੀ ਹਵਾਬਾਜ਼ੀ ਮੰਤਰਾਲਾ ਅਚਨਚੇਤ ਸਾਰੇ ਪਾਇਲਟਾਂ ਦੇ ਨਸ਼ੀਲੇ ਪਦਾਰਥਾਂ ਦੇ ਟੈਸਟ ਕਰਵਾਉਣ ’ਤੇ ਗੰਭੀਰਤਾ ਨਾਲ ਵਿਚਾਰ ਕਰ ਰਿਹਾ ਹੈ।

ਸ਼ਹਿਰੀ ਹਵਾਬਾਜ਼ੀ ਮੰਤਰੀ ਕੇ. ਰਾਮਮੋਹਨ ਨਾਇਡੂ ਨੇ ਅੱਜ ਕਿਹਾ ਕਿ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (ਡੀਜੀਸੀਏ) ਪਾਇਲਟਾਂ ਲਈ ਡਰੱਗ-ਟੈਸਟਿੰਗ ਦੇ ਮਿਆਰਾਂ ਨੂੰ ਹੋਰ ਮਜ਼ਬੂਤ ​​ਕਰਨ ਵਾਸਤੇ ਸਬੰਧਤਾਂ ਨਾਲ ਗੱਲਬਾਤ ਕਰ ਰਿਹਾ ਹੈ। ਮੌਜੂਦਾ ਨਿਯਮਾਂ ਤਹਿਤ ਪੂਰੇ ਪਾਇਲਟ ਨੈੱਟਵਰਕ ਵਿੱਚੋਂ ਸਿਰਫ਼ 10 ਫ਼ੀਸਦੀ ਦੇ ਹੀ ਡਰੱਗ ਟੈਸਟ ਕੀਤੇ ਜਾਂਦੇ ਹਨ ਪਰ ਮੰਤਰਾਲੇ ਦਾ ਵਿਚਾਰ ਹੈ ਕਿ ਸਾਲ ਦੇ ਵੱਖ-ਵੱਖ ਸਮੇਂ ਦੌਰਾਨ ਅਚਨਚੇਤ ਤਰੀਕੇ ਨਾਲ ਹਰ ਕਿਸੇ ਨੂੰ ਇਸ ਪ੍ਰਕਿਰਿਆ ਵਿੱਚੋਂ ਲੰਘਣਾ ਚਾਹੀਦਾ ਹੈ।

Advertisement

ਏਅਰ ਇੰਡੀਆ ਦੀ ਘਟਨਾ ਅਤੇ ਮੌਜੂਦਾ ਡਰੱਗ ਟੈਸਟਿੰਗ ਨਿਯਮ

ਪਾਇਲਟਾਂ ਵੱਲੋਂ ਨਸ਼ੀਲੇ ਪਦਾਰਥਾਂ ਦੀ ਸੰਭਾਵਿਤ ਵਰਤੋਂ ਦਾ ਮੁੱਦਾ ਉਸ ਸਮੇਂ ਚਰਚਾ ਵਿੱਚ ਆਇਆ ਜਦੋਂ ਫੁਕੇਟ ਤੋਂ ਦਿੱਲੀ ਆ ਰਹੀ ਏਅਰ ਇੰਡੀਆ ਦੀ ਉਡਾਣ ਦੇ ਕੈਪਟਨ ਦਾ ਨਸ਼ੀਲੇ ਪਦਾਰਥਾਂ ਦਾ ਟੈਸਟ ਪਾਜ਼ੇਟਿਵ ਆਇਆ। ਮੌਜੂਦਾ ਡੀਜੀਸੀਏ ਨਿਯਮਾਂ ਅਨੁਸਾਰ ਸਾਲਾਨਾ ਆਧਾਰ 'ਤੇ 10 ਫ਼ੀਸਦੀ ਪਾਇਲਟਾਂ ਅਤੇ ਏਅਰ ਟ੍ਰੈਫਿਕ ਕੰਟਰੋਲਰਾਂ ਦੇ ਅਚਨਚੇਤ ਡਰੱਗ ਟੈਸਟ ਕੀਤੇ ਜਾਂਦੇ ਹਨ। ਇਸ ਘਟਨਾ ਤੋਂ ਬਾਅਦ ਫੈਡਰੇਸ਼ਨ ਆਫ਼ ਇੰਡੀਅਨ ਪਾਇਲਟਸ (ਐੱਫ.ਆਈ.ਪੀ.) ਨੇ ਵੀ ਡੀਜੀਸੀਏ ਨੂੰ ਅਪੀਲ ਕੀਤੀ ਹੈ ਕਿ ਮੌਜੂਦਾ ਪਿਸ਼ਾਬ-ਆਧਾਰਿਤ ਜਾਂਚ ਦੇ ਨਾਲ-ਨਾਲ ਮੂੰਹ ਦੇ ਤਰਲ ਪਦਾਰਥਾਂ ਦੀ ਜਾਂਚ (ਓਰਲ ਫਲੂਇਡ ਟੈਸਟਿੰਗ) ਨੂੰ ਵੀ ਸ਼ਾਮਲ ਕੀਤਾ ਜਾਵੇ ਅਤੇ ਅਚਨਚੇਤ ਡਰੱਗ ਟੈਸਟਾਂ ਦੀ ਗਿਣਤੀ 10 ਫ਼ੀਸਦੀ ਤੋਂ ਵਧਾ ਕੇ 25 ਫ਼ੀਸਦੀ ਕੀਤੀ ਜਾਵੇ। ਇਸ ਦੌਰਾਨ ਏਅਰ ਇੰਡੀਆ ਅਤੇ ਏਅਰ ਇੰਡੀਆ ਐਕਸਪ੍ਰੈੱਸ ਨੇ ਵੀ ਆਪਣੇ ਸਾਰੇ ਪਾਇਲਟਾਂ ਦੀ ਲਾਜ਼ਮੀ ਤੌਰ 'ਤੇ ਅਜਿਹੇ ਟੈਸਟ ਕਰਨੇ ਸ਼ੁਰੂ ਕਰ ਦਿੱਤੇ ਹਨ।

Advertisement

ਚਾਰ ਅਗਸਤ ਨੂੰ ਵਾਪਰੀ ਘਟਨਾ ਦੀ ਕੀਤੀ ਜਾ ਰਹੀ ਹੈ ਜਾਂਚ

ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ (ਏ.ਏ.ਆਈ.ਬੀ.) 4 ਅਗਸਤ ਨੂੰ ਵਾਪਰੀ ਫੁਕੇਟ-ਦਿੱਲੀ ਉਡਾਣ AI2379 ਦੀ ਘਟਨਾ ਦੀ ਪੜਤਾਲ ਕਰ ਰਿਹਾ ਹੈ ਜਿਸ ਦੌਰਾਨ ਜਹਾਜ਼ ਦੀ ਉਚਾਈ ਅਚਾਨਕ ਲਗਪਗ 300 ਫ਼ੀਸਦੀ ਘੱਟ ਹੋ ਗਈ ਸੀ ਅਤੇ ਬਾਅਦ ਵਿੱਚ ਜਹਾਜ਼ ਨੂੰ ਸੁਰੱਖਿਅਤ ਰਾਜਧਾਨੀ ਵਿੱਚ ਉਤਾਰ ਲਿਆ ਗਿਆ ਸੀ।

Advertisement
×