ਬੱਸ ਦਾ ਟਾਇਰ ਫਟਣ ਕਾਰਨ ਧਮਾਕੇ ਤੋਂ ਲੋਕ ਡਰੇ
ਦਿੱਲੀ ਦੇ ਮਹੀਪਾਲਪੁਰ ਵਿੱਚ ਡੀਟੀਸੀ ਬੱਸ ਦਾ ਟਾਇਰ ਫਟਣ ਕਾਰਨ ਧਮਾਕਾ ਹੋਣ ’ਤੇ ਲੋਕ ਘਬਰਾ ਗਏ। ਪੁਲੀਸ ਅਤੇ ਫਾਇਰ ਬ੍ਰਿਗੇਡ ਮੌਕੇ ’ਤੇ ਪਹੁੰਚੀ ਅਤੇ ਸਥਿਤੀ ਨੂੰ ਕਾਬੂ ਕੀਤਾ ਅਤੇ ਲੋਕਾਂ ਨੂੰ ਅਫਵਾਹਾਂ ’ਤੇ ਧਿਆਨ ਨਾ ਦੇਣ ਦੀ ਅਪੀਲ ਕੀਤੀ। ਜਾਂਚ...
Advertisement
ਦਿੱਲੀ ਦੇ ਮਹੀਪਾਲਪੁਰ ਵਿੱਚ ਡੀਟੀਸੀ ਬੱਸ ਦਾ ਟਾਇਰ ਫਟਣ ਕਾਰਨ ਧਮਾਕਾ ਹੋਣ ’ਤੇ ਲੋਕ ਘਬਰਾ ਗਏ। ਪੁਲੀਸ ਅਤੇ ਫਾਇਰ ਬ੍ਰਿਗੇਡ ਮੌਕੇ ’ਤੇ ਪਹੁੰਚੀ ਅਤੇ ਸਥਿਤੀ ਨੂੰ ਕਾਬੂ ਕੀਤਾ ਅਤੇ ਲੋਕਾਂ ਨੂੰ ਅਫਵਾਹਾਂ ’ਤੇ ਧਿਆਨ ਨਾ ਦੇਣ ਦੀ ਅਪੀਲ ਕੀਤੀ। ਜਾਂਚ ਤੋਂ ਬਾਅਦ ਲੋਕਾਂ ਨੇ ਸੁੱਖ ਦਾ ਸਾਹ ਲਿਆ। ਪੁਲੀਸ ਮੁਤਾਬਕ ਦਿੱਲੀ ਦੇ ਮਹੀਪਾਲਪੁਰ ਵਿੱਚ ਇੱਕ ਡੀਟੀਸੀ ਬੱਸ ਦਾ ਟਾਇਰ ਫਟ ਗਿਆ, ਜਿਸ ਕਾਰਨ ਇਲਾਕੇ ਵਿੱਚ ਜ਼ੋਰਦਾਰ ਧਮਾਕਾ ਹੋਇਆ। ਹਾਲਾਂਕਿ ਇਹ ਘਟਨਾ ਅਜਿਹੇ ਸਮੇਂ ਵਾਪਰੀ ਜਦੋਂ ਲਾਲ ਕਿਲੇ ਦੇ ਅਤਿਵਾਦੀ ਹਮਲੇ ਕਾਰਨ ਦਿੱਲੀ ਦੇ ਲੋਕ ਅਜੇ ਵੀ ਘਬਰਾਹਟ ਵਿੱਚ ਹਨ। ਧਮਾਕੇ ਦੀ ਆਵਾਜ਼ ਸੁਣ ਕੇ ਲੋਕਾਂ ਨੇ ਸੋਚਿਆ ਕਿ ਦਿੱਲੀ ਵਿੱਚ ਇੱਕ ਹੋਰ ਧਮਾਕਾ ਹੋਇਆ ਹੈ। ਹਾਲਾਂਕਿ, ਜਦੋਂ ਸੱਚਾਈ ਸਾਹਮਣੇ ਆਈ ਤਾਂ ਲੋਕਾਂ ਨੇ ਸੁੱਖ ਦਾ ਸਾਹ ਲਿਆ।ਪੁਲੀਸ ਨੇ ਸਾਰਿਆਂ ਨੂੰ ਅਫਵਾਹਾਂ ਵੱਲ ਧਿਆਨ ਨਾ ਦੇਣ ਅਤੇ ਕਿਸੇ ਵੀ ਘਟਨਾ ਦੀ ਤੁਰੰਤ ਰਿਪੋਰਟ ਕਰਨ ਦੀ ਅਪੀਲ ਕੀਤੀ।
Advertisement
Advertisement
×

