DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Pakistan ਨੇ ਐਸ ਸੀ ਓ ਸੰਮੇਲਨ ਦੀ ਤਸਵੀਰ ਵਿੱਚੋਂ Modi ਨੂੰ ਹਟਾਇਆ

ਐਕਸ ’ਤੇ ਸ਼ੇਅਰ ਕੀਤੀ ਐਡਿਟ ਕੀਤੀ ਫੋਟੋ; ਵਿਵਾਦ ਵਧਣ ਤੋਂ ਬਾਅਦ ਨਵੀਂ ਫੋਟੋ ਪਾਈ

  • fb
  • twitter
  • whatsapp
  • whatsapp
featured-img featured-img
ਪਾਕਿਸਤਾਨ ਵਲੋਂ ਪਹਿਲਾਂ ਗਈ ਫੋਟੋ।
Advertisement

Pakistan Removes Modi: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦਫ਼ਤਰ ਪੀ.ਐੱਮ.ਓ. ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉੱਤੇ ਸ਼ੇਅਰ ਕੀਤੀ ਗਈ ਫੋਟੋ ਵਿਚ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹਟਾ ਦਿੱਤਾ ਗਿਆ ਪਰ ਇਸ ਤੋਂ ਬਾਅਦ ਵਿਵਾਦ ਵਧ ਗਿਆ ਜਿਸ ਕਾਰਨ ਪਾਕਿਸਤਾਨ ਨੇ ਭਾਰਤੀ ਨਰਿੰਦਰ ਮੋਦੀ ਸਣੇ ਹੋਰ ਆਗੂਆਂ ਵੀ ਤਸਵੀਰ ਬਾਅਦ ਵਿਚ ਪੋਸਟ ਕਰ ਦਿੱਤੀ।

ਜਾਣਕਾਰੀ ਅਨੁਸਾਰ ਪਹਿਲਾਂ ਵਾਲੀ ਤਸਵੀਰ ਕਿਰਗਿਜ਼ਸਤਾਨ ਦੀ ਰਾਜਧਾਨੀ ਬਿਸ਼ਕੇਕ ਵਿੱਚ ਲਈ ਗਈ ਸੀ। ਇਸ ਤਸਵੀਰ ਵਿੱਚ ਵੱਖ-ਵੱਖ ਮੈਂਬਰ ਦੇਸ਼ਾਂ ਦੇ ਆਗੂ ਇੱਕੋ ਮੰਚ ਉੱਤੇ ਖੜ੍ਹੇ ਹੋਏ ਨਜ਼ਰ ਆ ਰਹੇ ਹਨ। ਜੇਕਰ ਅਸਲੀ ਤਸਵੀਰ ਦੀ ਗੱਲ ਕਰੀਏ ਤਾਂ ਉਸ ਵਿੱਚ ਪ੍ਰਧਾਨ ਮੰਤਰੀ ਮੋਦੀ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਸਮੇਤ ਕੁੱਲ 12 ਆਗੂ ਦਿਖਾਈ ਦੇ ਰਹੇ ਹਨ ਪਰ ਜਿਹੜੀ ਐਡਿਟ ਕੀਤੀ ਹੋਈ ਤਸਵੀਰ ਸ਼ੇਅਰ ਕੀਤੀ ਗਈ ਹੈ, ਉਸ ਵਿੱਚ ਸਿਰਫ਼ 6 ਆਗੂ ਹੀ ਨਜ਼ਰ ਆ ਰਹੇ ਹਨ। ਪਾਕਿਸਤਾਨ ਨੇ ਪ੍ਰਧਾਨ ਮੰਤਰੀ ਮੋਦੀ ਅਤੇ ਇਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਆਨ ਸਮੇਤ ਕੁੱਲ 6 ਆਗੂਆਂ ਨੂੰ ਇਸ ਤਸਵੀਰ ਵਿੱਚੋਂ ਹਟਾ ਦਿੱਤਾ ਹੈ।

Advertisement

Advertisement

Prime Minister Muhammad Shehbaz Sharif in a family photo with world leaders for the SCO+ meeting at the SCO Council of Heads of State Summit in Bishkek, Kyrgyzstan on 1 September 2026. pic.twitter.com/JNRApoHQr4

— Prime Minister's Office (@PakPMO) September 1, 2026

ਭਾਰਤੀ ਪ੍ਰਧਾਨ ਮੰਤਰੀ ਦਫ਼ਤਰ ਨੇ ਵੀ ਸਾਂਝੀ ਕੀਤੀ ਅਸਲੀ ਗਰੁੱਪ ਫੋਟੋ

ਦੂਜੇ ਪਾਸੇ, ਭਾਰਤੀ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਵੀ ਇਸ ਐਸ.ਸੀ.ਓ. ਸੰਮੇਲਨ ਦੀ ਅਸਲੀ ਗਰੁੱਪ ਫੋਟੋ ਨੂੰ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤਾ ਗਿਆ ਹੈ। ਭਾਰਤ ਵੱਲੋਂ ਜਿਹੜੀ ਤਸਵੀਰ ਸਾਂਝੀ ਕੀਤੀ ਗਈ ਹੈ, ਉਸ ਵਿੱਚ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਵੀ ਸਾਫ਼ ਤੌਰ ਉੱਤੇ ਨਜ਼ਰ ਆ ਰਹੇ ਹਨ।

Advertisement
×