ਛਤਰਪੁਰ ਦੇ ਕੋਵਿਡ ਕੇਂਦਰ ’ਚ ਆਕਸੀਜਨ ਦੀ ਪੂਰਤੀ

ਛਤਰਪੁਰ ਦੇ ਕੋਵਿਡ ਕੇਂਦਰ ’ਚ ਆਕਸੀਜਨ ਦੀ ਪੂਰਤੀ

ਪੱਤਰ ਪ੍ਰੇਰਕ

ਨਵੀਂ ਦਿੱਲੀ, 7 ਮਈ

ਛਤਰਪੁਰ ਦੇ ਰਾਧਾ ਸੁਆਮੀ ਸਤਿਸੰਗ ਕੋਵਿਡ ਕੇਂਦਰ ਵਿੱਚ ਆਕਸੀਜਨ ਦੀ ਪੂਰਤੀ ਹੋ ਗਈ ਹੈ। ਇਸ 500 ਬਿਸਤਰਿਆਂ ਦੇ ਕੋਵਿਡ ਕੇਂਦਰ ਦਾ ਸੰਚਾਲਨ ਕਰ ਰਹੀ ‘ਆਈਟੀਬੀਪੀ’ ਵੱਲੋਂ ਦੱਸਿਆ ਗਿਆ ਕਿ 26 ਅਪਰੈਲ ਤੋਂ ਸ਼ੁਰੂ ਹੋਏ ਇਸ ਕੇਂਦਰ ਵਿੱਚ ਹੁਣ ਸਪਲਾਈ ਢੁੱਕਵੀਂ ਹੋਣ ਲੱਗੀ ਹੈ। ਸੂਤਰਾਂ ਮੁਤਾਬਕ 6.55 ਮੀਟਰਿਕ ਟਨ ਮੈਡੀਕਲ ਆਕਸੀਜਨ ਉੱਤਰਾਖੰਡ ਦੇ ਹਰਿਦੁਆਰ ਦੇ ਬੀਐੱਚਈਐੱਲ ਪਲਾਂਟ ਤੋਂ ਆਕਸੀਜਨ ਕੰਸਨਟਰੇਟਰ ਤੇ ਆਕਸੀਜਨ ਸਿਲੰਡਰ ਵੀ ਭੇਜੇ ਜਾ ਰਹੇ ਹਨ। ਆਈਟੀਬੀਪੀ ਬੁਲਾਰੇ ਵਿਵੇਕ ਕੁਮਾਰ ਨੇ ਦੱਸਿਆ ਕਿ ਇਸ ਕੇਂਦਰ ਵਿੱਚ ਆਕਸੀਜਨ ਦੀ ਸਪਲਾਈ ਆਮ ਵਾਂਗ ਹੋ ਗਈ ਤੇ ਹੁਣ ਇੱਥੇ ਦਾਖ਼ਲ ਕਰੋਨਾ ਮਰੀਜ਼ਾਂ ਲਈ ਆਕਸੀਜਨ ਦੀ ਕੋਈ ਤੋਟ ਨਹੀਂ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਾਖ਼ਲ ਮਰੀਜ਼ਾਂ ਲਈ ਲੋੜੀਂਦੀਆਂ ਦਵਾਈਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਸੇ ਦੌਰਾਨ ਆਈਟੀਬੀਪੀ ਦੇ ਇੰਸਪੈਕਟਰ ਜਨਰਲ (ਆਈਜੀ) ਆਨੰਦ ਸਵਰੂਪ ਨੇ ਕੇਂਦਰ ਦਾ ਦੌਰਾ ਕੀਤਾ ਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਡਾਕਟਰਾਂ ਤੇ ਹੋਰ ਅਮਲੇ ਨਾਲ ਗੱਲਬਾਤ ਕੀਤੀ। ਸੀਨੀਅਰ ਅਧਿਕਾਰੀਆਂ ਵੱਲੋਂ ਵੀ ਇੱਥੇ ਲਗਾਤਾਰ ਦੌਰੇ ਜਾਰੀ ਹਨ ਤੇ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਇੱਥੇ 150 ਵੈਂਟੀਲੇਟਰ ਬਿਸਤਰਿਆਂ ਦਾ ਪ੍ਰਬੰਧ ਵੀ ਕੀਤਾ ਜਾ ਰਿਹਾ ਹੈ।

ਹਸਪਤਾਲਾਂ ਨੂੰ ਦੋ-ਦੋ ਘੰਟੇ ਬਾਅਦ ਬੈੱਡਾਂ ਦੀ ਜਾਣਕਾਰੀ ਦੇਣ ਦੇ ਹੁਕਮ

ਦਿੱਲੀ ਸਰਕਾਰ ਵੱਲੋਂ ਸਾਰੇ ਹਸਪਤਾਲਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਦਿੱਲੀ ਕਰੋਨਾ ਐੱਪ ਉਪਰ ਬਿਸਤਰਿਆਂ ਦੀ ਸਥਿਤੀ ਅਪਲੋਡ ਕਰਨ ਵਿੱਚ ਦੇਰੀ ਨਾ ਕਰਨ ਅਤੇ ਹਰ ਦੋ ਘੰਟੇ ਦੇ ਅੰਦਰ-ਅੰਦਰ ਇਹ ਅਪਲੋਡ ਕੀਤੀ ਜਾਵੇ। ਸਰਕਾਰ ਵੱਲੋਂ ਕਿਹਾ ਗਿਆ ਕਿ ਐਪ ਅਪਲੋਡ ਕਰਨ ਵਿੱਚ ਦੇਰੀ ਕਾਰਨ ਮਰੀਜ਼ਾਂ ਜਾਂ ਪਰਿਵਾਰਾਂ ਨੂੰ ਬਿਸਤਰਿਆਂ ਦੀ ਸਥਿਤੀ ਜਾਨਣ ਵਿੱਚ ਔਖ ਹੁੰਦੀ ਹੈ। ਵਿਸ਼ੇਸ਼ ਸਕੱਤਰ ਸਿਹਤ ਤੇ ਪਰਿਵਾਰ ਭਲਾਈ ਐਸਐੱਮ ਅਲੀ ਵੱਲੋਂ ਜਾਰੀ ਹੁਕਮ ਵਿੱਚ ਕਿਹਾ ਗਿਆ ਕਿ ਬਹੁਤ ਸਾਰੇ ਹਸਪਤਾਲ ਤੈਅ ਪੋਰਟਲ ’ਤੇ ਦਿੱਲੀ ਕਰੋਨਾ ਐੱਪ ਉਪਰ ਵੱਖ-ਵੱਖ ਸ਼੍ਰੇਣੀਆਂ ਤੇ ਬਿਸਤਰਿਆਂ ਦੀ ਨਿਯਮਤ ਰੂਪ ਵਿੱਚ ਅਪਡੇਟ ਨਹੀਂ ਕਰਦੇ। ਇਹ ਲੋਕਾਂ ਲਈ ਸਮੱਸਿਆ ਪੈਦਾ ਕਰ ਰਿਹਾ ਸੀ ਅਤੇ ਭਰੋਸੇਯੋਗ ਜਾਣਕਾਰੀ ਨਾ ਮਿਲਣ ਕਰਕੇ ਮਰੀਜ਼ਾਂ ਨੂੰ ਖਾਲੀ ਬਿਸਤਰਿਆਂ ਦੀ ਸਥਿਤੀ ਦਾ ਪਤਾ ਕਰਨ ਔਖਾ ਹੋ ਰਿਹਾ ਸੀ। ਐੱਪ ਅੁਨਸਾਰ ਕਰੋਨਾ ਮਰੀਜ਼ਾਂ ਲਈ 2,20,099 ਬਿਸਤਰੇ ਹਨ ਤੇ 90 ਫ਼ੀਸਦੀ ਭਰੇ ਹੋਏ ਹਨ। ਆਈਸੀਯੂ ਵਾਲੇ 99.4% ਬਿਸਤਰੇ ਮਰੀਜ਼ਾਂ ਨਾਲ ਭਰੇ ਹਨ। ਹੁਕਮ ਵਿੱਚ ਤਾੜਨਾ ਕੀਤੀ ਗਈ ਹੈ ਕਿ ਨੋਡਲ ਅਧਿਕਾਰੀ ਤੇ ਹਸਪਤਾਲ ਦੇ ਇੰਚਾਰਜ ਨੂੰ ਇਹ ਹੁਕਮ ਦੀ ਪਾਲਣਾ ਯਕੀਨੀ ਬਣਾਉਣਾ ਹੈ ਤੇ ਉਹ ਖ਼ੁਦ ਜ਼ਿੰਮੇਵਾਰ ਹੋਣਗੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇਤਿਹਾਸ ਦੀ ਰਾਖੀ ਲਈ ਲੜਾਈ

ਇਤਿਹਾਸ ਦੀ ਰਾਖੀ ਲਈ ਲੜਾਈ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਸ਼ਹਿਰ

View All