DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਵਿਰੋਧੀ ਧਿਰਾਂ ‘ਧਾਂਦਲੀ ਵਾਲੀਆਂ’ ਚੋਣਾਂ ਦਾ ਬਾਈਕਾਟ ਕਰਨ: ਅਭਿਜੀਤ ਦੀਪਕੇ

ਚੋਣ ਪ੍ਰਕਿਰਿਆ ’ਤੇ ਉਂਗਲ ਚੁੱਕਦਿਆਂ ਅਭਿਜੀਤ ਦੀਪਕੇ ਨੇ ਵਿਰੋਧੀ ਧਿਰਾਂ ਦੀ ਭੂਮਿਕਾ ’ਤੇ ਚੁੱਕੇ ਸਵਾਲ

  • fb
  • twitter
  • whatsapp
  • whatsapp
featured-img featured-img
ਕਾਕਰੌਚ ਜਨਤਾ ਪਾਰਟੀ (ਸੀਜੇਪੀ) ਦੇ ਸੰਸਥਾਪਕ ਅਭਿਜੀਤ ਦੀਪਕੇ ਵੀਰਵਾਰ, 24 ਸਤੰਬਰ, 2026 ਨੂੰ ਨਵੀਂ ਦਿੱਲੀ ਵਿੱਚ ਇੱਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦੇ ਹੋਏ। ਫ਼ੋਟੋ: ਪੀਟੀਆਈ
Advertisement

ਕਾਕਰੌਚ ਜਨਤਾ ਪਾਰਟੀ (ਸੀਜੇਪੀ) ਦੇ ਸੰਸਥਾਪਕ ਅਭਿਜੀਤ ਦੀਪਕੇ ਨੇ ਸ਼ੁੱਕਰਵਾਰ ਨੂੰ ਵਿਰੋਧੀ ਧਿਰਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ ਨੂੰ ਲੱਗਦਾ ਹੈ ਕਿ ਚੋਣ ਪ੍ਰਕਿਰਿਆ ਵਿੱਚ ਧਾਂਦਲੀ ਹੋ ਰਹੀ ਹੈ, ਤਾਂ ਉਹ ਚੋਣਾਂ ਵਿੱਚ ਹਿੱਸਾ ਲੈਣਾ ਬੰਦ ਕਰਨ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰਾਂ ਦੀ ਲਗਾਤਾਰ ਸ਼ਮੂਲੀਅਤ ਅਜਿਹੀਆਂ ਚੋਣਾਂ ਨੂੰ ਜਾਇਜ਼ ਠਹਿਰਾਉਂਦੀ ਹੈ ਅਤੇ ਇਹ ਭਰਮ ਪੈਦਾ ਕਰਦੀ ਹੈ ਕਿ ਚੋਣਾਂ ਨਿਰਪੱਖ ਹੋ ਰਹੀਆਂ ਹਨ।

ਦੀਪਕੇ ਨੇ ‘ਐਕਸ’ (ਟਵਿੱਟਰ) ’ਤੇ ਲਿਖਿਆ ਕਿ ਵਿਰੋਧੀ ਧਿਰਾਂ ਇੱਕੋ ਵੇਲੇ ਚੋਣਾਂ ਵਿੱਚ ਧਾਂਦਲੀ ਦਾ ਦੋਸ਼ ਵੀ ਨਹੀਂ ਲਗਾ ਸਕਦੀਆਂ ਅਤੇ ਨਾਲ ਹੀ ਚੋਣਾਂ ਵੀ ਨਹੀਂ ਲੜ ਸਕਦੀਆਂ। ਉਨ੍ਹਾਂ ਸਵਾਲ ਕੀਤਾ ਕਿ ਕੀ ਵਿਰੋਧੀ ਧਿਰਾਂ ਸਿਆਸੀ ਵਜੂਦ ਖ਼ਤਮ ਹੋਣ ਦੇ ਡਰੋਂ ਚੋਣਾਂ ਲੜ ਰਹੀਆਂ ਹਨ? ਦੀਪਕੇ ਮੁਤਾਬਕ ਵੋਟਾਂ ਦੀ ਚੋਰੀ, ਵਿਧਾਇਕਾਂ-ਸੰਸਦ ਮੈਂਬਰਾਂ ਦੀ ਖਰੀਦੋ-ਫ਼ਰੋਖ਼ਤ ਅਤੇ ਪਾਰਟੀਆਂ ਦੇ ਦਿਨ-ਦਿਹਾੜੇ ਟੋਟੇ ਹੋਣ ਦੇ ਬਾਵਜੂਦ ਅਜਿਹੇ ਪ੍ਰਬੰਧ ਵਿੱਚ ਹਿੱਸਾ ਲੈਣਾ ਸਿਆਸੀ ਬਚਾਅ ਨਹੀਂ ਹੈ।

Advertisement

ਉਨ੍ਹਾਂ ਮੈਚ ਫਿਕਸਿੰਗ ਦੀ ਉਦਾਹਰਨ ਦਿੰਦਿਆਂ ਕਿਹਾ ਕਿ ਜਿਵੇਂ ਫਿਕਸ ਮੈਚ ਨੂੰ ਰੋਚਕ ਬਣਾਉਣ ਲਈ ਕੁਝ ਕੈਚ ਫੜੇ ਜਾਂਦੇ ਹਨ, ਉਸੇ ਤਰ੍ਹਾਂ ਚੋਣਾਂ ਵਿੱਚ ਵੀ ਵਿਰੋਧੀ ਧਿਰ ਨੂੰ ਕੁਝ ਜਿੱਤਾਂ ਦੇ ਕੇ ਮਾਹੌਲ ਨੂੰ ਅਸਲੀ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਦੀਪਕੇ ਨੇ ਦੋਸ਼ ਲਾਇਆ ਕਿ ਵਿਰੋਧੀ ਧਿਰਾਂ ਸਿਰਫ਼ ਆਪਣੀ ਪਸੰਦ ਦੇ ਸੂਬਿਆਂ ਵਿੱਚ ਹੀ ਧਾਂਦਲੀ ਦਾ ਮੁੱਦਾ ਚੁੱਕਦੀਆਂ ਹਨ।

Advertisement

ਦੱਸਣਯੋਗ ਹੈ ਕਿ ਦੀਪਕੇ ਨੇ ਬੀਤੇ ਦਿਨੀਂ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਕੀਤੀ ਸੀ ਅਤੇ ਜੰਤਰ-ਮੰਤਰ ’ਤੇ ਧਰਨਾ ਦੇਣ ਦੀ ਚਿਤਾਵਨੀ ਦਿੱਤੀ ਸੀ। ਇਹ ਬਿਆਨ 'ਦਿ ਇੰਡੀਅਨ ਐਕਸਪ੍ਰੈੱਸ' ਦੀ ਉਸ ਰਿਪੋਰਟ ਤੋਂ ਬਾਅਦ ਆਇਆ ਹੈ, ਜਿਸ ਵਿੱਚ ਦੱਸਿਆ ਗਿਆ ਸੀ ਕਿ ਚੋਣ ਕਮਿਸ਼ਨਰ ਸੁਖਬੀਰ ਸਿੰਘ ਸੰਧੂ ਅਤੇ ਵਿਵੇਕ ਜੋਸ਼ੀ ਨੇ ਪਿਛਲੇ 10 ਮਹੀਨਿਆਂ ਵਿੱਚ ਕਮਿਸ਼ਨ ਦੇ ਫੈਸਲਿਆਂ ’ਤੇ 14 ਵਾਰ ਅਸਹਿਮਤੀ ਜਤਾਈ ਸੀ। ਹਾਲਾਂਕਿ ਚੋਣ ਕਮਿਸ਼ਨ ਦੇ ਸਰੋਤਾਂ ਅਨੁਸਾਰ ਸਾਰੇ ਫੈਸਲੇ ਸਰਬਸੰਮਤੀ ਨਾਲ ਲਏ ਗਏ ਹਨ।

Advertisement
×