DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕੇਵਲ Modi, Xi Jinping ਅਤੇ Putin ਰੁਕਵਾ ਸਕਦੇ ਹਨ ਅਮਰੀਕਾ-ਇਰਾਨ ਜੰਗ: ਅਮਰੀਕੀ ਅਰਥ ਸ਼ਾਸਤਰੀ 

ਪੱਛਮੀ ਏਸ਼ੀਆ ਵਿੱਚ ਅਮਰੀਕਾ ਅਤੇ ਇਜ਼ਰਾਈਲ ਦੀ ਇਰਾਨ ਵਿਰੁੱਧ ਵਧਦੀ ਜੰਗ ਦਰਮਿਆਨ ਪ੍ਰਸਿੱਧ ਅਮਰੀਕੀ ਅਰਥ ਸ਼ਾਸਤਰੀ ਪ੍ਰੋਫੈਸਰ ਜੈਫਰੀ ਸਾਕਸ ਨੇ ਕਿਹਾ ਹੈ ਕਿ ਇਸ ਸਮੇਂ ਦੁਨੀਆ ਵਿੱਚ ਸਿਰਫ਼ ਤਿੰਨ ਆਗੂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਚੀਨ ਦੇ ਰਾਸ਼ਟਰਪਤੀ ਸ਼ੀ...

  • fb
  • twitter
  • whatsapp
  • whatsapp
featured-img featured-img
rime Minister Narendra Modi with Russian President Vladimir Putin and Chinese President Xi Jinping. Reuters file
Advertisement

ਪੱਛਮੀ ਏਸ਼ੀਆ ਵਿੱਚ ਅਮਰੀਕਾ ਅਤੇ ਇਜ਼ਰਾਈਲ ਦੀ ਇਰਾਨ ਵਿਰੁੱਧ ਵਧਦੀ ਜੰਗ ਦਰਮਿਆਨ ਪ੍ਰਸਿੱਧ ਅਮਰੀਕੀ ਅਰਥ ਸ਼ਾਸਤਰੀ ਪ੍ਰੋਫੈਸਰ ਜੈਫਰੀ ਸਾਕਸ ਨੇ ਕਿਹਾ ਹੈ ਕਿ ਇਸ ਸਮੇਂ ਦੁਨੀਆ ਵਿੱਚ ਸਿਰਫ਼ ਤਿੰਨ ਆਗੂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਰੂਸ ਦੇ  ਰਾਸ਼ਟਰਪਤੀ ਵਲਾਦੀਮੀਰ ਪੁਤਿਨ ਹੀ ਅਜਿਹਾ ਪ੍ਰਭਾਵ ਰੱਖਦੇ ਹਨ ਜੋ ਇਸ ਸੰਭਾਵੀ ਆਲਮੀ ਤਬਾਹੀ  ਨੂੰ ਰੋਕ ਸਕਦੇ ਹਨ।

'ਨਿਊਆਰਡਰ ਟੀਵੀ' (NewOrder TV) ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਅਰਥ ਸ਼ਾਸਤਰੀ ਜੈਫਰੀ ਸਾਕਸ ਨੇ ਕਿਹਾ ਕਿ ਵਧਦੀ ਦੁਸ਼ਮਣੀ ਦੇ ਇਸ ਸੰਕਟ ਨੂੰ ਹੁਣ ਸਿਆਣੇ ਲੋਕਾਂ ਵੱਲੋਂ ਰੋਕਿਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਮੋਦੀ, ਜਿਨਪਿੰਗ ਅਤੇ ਪੁਤਿਨ ਨੂੰ ਅਜਿਹੇ ਸਮਰੱਥ ਆਗੂਆਂ ਵਜੋਂ ਦੇਖਿਆ ਜੋ ਮਿਲ ਕੇ ਅਮਰੀਕਾ ਦੀਆਂ ਕਾਰਵਾਈਆਂ ਨੂੰ ਰੁਕਵਾ ਸਕਦੇ ਹਨ।

Advertisement

 ਉਨ੍ਹਾਂ ਨੇ ਅਪੀਲ ਕੀਤੀ ਕਿ ਭਾਰਤ ਦੀ ਪ੍ਰਧਾਨਗੀ ਹੇਠ ਬ੍ਰਿਕਸ (BRICS) ਵਰਗੇ ਮੰਚਾਂ ਦੀ ਵਰਤੋਂ ਕਰਕੇ ਆਪਸੀ ਤਾਲਮੇਲ ਨਾਲ ਇਸ ਮਾਮਲੇ ਵਿੱਚ ਤੁਰੰਤ ਦਖਲ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਦਲੀਲ ਦਿੱਤੀ ਕਿ ਭਾਰਤ ਨੂੰ ਆਪਣੇ ਵੱਡੇ ਪ੍ਰਭਾਵ ਅਤੇ ਇਤਿਹਾਸਕ ਮਹੱਤਵ ਦੇ ਚਲਦਿਆਂ  ਚੁੱਪ ਨਹੀਂ ਰਹਿਣਾ ਚਾਹੀਦਾ। ਉਨ੍ਹਾਂ ਮੁਤਾਬਕ ਭਾਰਤ ਇੰਨਾ ਸ਼ਕਤੀਸ਼ਾਲੀ ਹੈ ਕਿ ਉਹ ਅਮਰੀਕਾ ਦੇ ਗ਼ਲਤ ਫੈਸਲਿਆਂ ਨੂੰ ਨਕਾਰ ਸਕਦਾ ਹੈ। ਸਾਕਸ ਨੇ ਭਾਰਤ ਨੂੰ ਚੀਨ ਅਤੇ ਰੂਸ ਨਾਲ ਮਿਲ ਕੇ ਆਲਮੀ ਤਣਾਅ ਘਟਾਉਣ ਲਈ ਇੱਕ ਸਾਂਝਾ ਸਟੈਂਡ ਲੈਣ ਦੀ ਸਲਾਹ ਦਿੱਤੀ ਹੈ।

Advertisement

 ਸਾਕਸ ਨੇ ਸੁਝਾਅ ਦਿੱਤਾ ਹੈ ਕਿ ਭਾਰਤ ਨੂੰ ਇੱਕ ਮਜ਼ਬੂਤ ਕੂਟਨੀਤਕ ਰੁਖ਼ ਅਪਣਾਉਣਾ ਚਾਹੀਦਾ ਹੈ ਅਤੇ ਇਰਾਨ ਵਰਗੇ ਦੇਸ਼ਾਂ ਨਾਲ ਆਪਣੇ ਪੁਰਾਣੇ ਸਬੰਧਾਂ ਦਾ ਫਾਇਦਾ ਉਠਾਉਣਾ ਚਾਹੀਦਾ ਹੈ। ਉਨ੍ਹਾਂ ਨੇ ਇਸ ਸੰਘਰਸ਼ ਨੂੰ 'ਮਨਮਰਜ਼ੀ ਦੀ ਜੰਗ' ਕਰਾਰ ਦਿੰਦਿਆਂ ਕਿਹਾ ਕਿ ਇਹ ਜੰਗ ਕੌਮਾਂਤਰੀ ਨਿਯਮਾਂ ਦੀ ਉਲੰਘਣਾ ਹੈ, ਜੋ ਨਾ ਸਿਰਫ਼ ਇਨਸਾਨੀਅਤ ਲਈ ਖ਼ਤਰਾ ਹੈ, ਸਗੋਂ ਪੂਰੀ ਦੁਨੀਆ ਵਿੱਚ ਇੱਕ ਵੱਡੀ ਆਰਥਿਕ ਤਬਾਹੀ ਵੀ ਲਿਆ ਸਕਦੀ ਹੈ।

Advertisement
×