DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

onion prices: ਨਾਸਿਕ ਤੋਂ ਕਾਂਦਾ ਐਕਸਪ੍ਰੈੱਸ ਦਿੱਲੀ ਪੁੱਜੀ

ਦਿੱਲੀ ਐੱਨ ਸੀ ਆਰ ਵਿੱਚ ਪਿਆਜ਼ ਦੀਆਂ ਕੀਮਤਾਂ ਨੂੰ ਠੱਲ੍ਹ ਪਾਉਣ ਲਈ ਕੇਂਦਰ ਨੇ ਨਾਸਿਕ ਤੋਂ ਪਿਆਜ਼ ਮੰਗਵਾਏ ਹਨ। ਦੇਸ਼ ਵਿੱਚ ਪਿਆਜ਼ ਦੀਆਂ ਵਧਦੀਆਂ ਕੀਮਤਾਂ ਦੇ ਮੱਦੇਨਜ਼ਰ ਪਹਿਲੀ ਕਾਂਦਾ ਐਕਸਪ੍ਰੈੱਸ ਰੇਲ ਰੈਕ ਮਹਾਰਾਸ਼ਟਰ ਦੇ ਨਾਸਿਕ ਤੋਂ ਲਗਪਗ 453.65 ਟਨ ਪਿਆਜ਼...

  • fb
  • twitter
  • whatsapp
  • whatsapp
featured-img featured-img
ਨਵੀਂ ਦਿੱਲੀ ਦੇ ਆਦਰਸ਼ ਨਗਰ ਰੇਲਵੇ ਸਟੇਸ਼ਨ ’ਤੇ ਮਜ਼ਦੂਰ ਕਾਂਦਾ ਐੱਕਸਪ੍ਰੈੱਸ ਵਿੱਚੋਂ ਪਿਆਜ਼ ਟਰੱਕ ਵਿੱਚ ਲੋਡ ਕਰਦੇ ਹੋਏ। -ਫੋਟੋ: ਪੀਟੀਆਈ
Advertisement

ਦਿੱਲੀ ਐੱਨ ਸੀ ਆਰ ਵਿੱਚ ਪਿਆਜ਼ ਦੀਆਂ ਕੀਮਤਾਂ ਨੂੰ ਠੱਲ੍ਹ ਪਾਉਣ ਲਈ ਕੇਂਦਰ ਨੇ ਨਾਸਿਕ ਤੋਂ ਪਿਆਜ਼ ਮੰਗਵਾਏ ਹਨ। ਦੇਸ਼ ਵਿੱਚ ਪਿਆਜ਼ ਦੀਆਂ ਵਧਦੀਆਂ ਕੀਮਤਾਂ ਦੇ ਮੱਦੇਨਜ਼ਰ ਪਹਿਲੀ ਕਾਂਦਾ ਐਕਸਪ੍ਰੈੱਸ ਰੇਲ ਰੈਕ ਮਹਾਰਾਸ਼ਟਰ ਦੇ ਨਾਸਿਕ ਤੋਂ ਲਗਪਗ 453.65 ਟਨ ਪਿਆਜ਼ ਲੈ ਕੇ ਸ਼ੁੱਕਰਵਾਰ ਨੂੰ ਦਿੱਲੀ ਪਹੁੰਚੀ। ਸਰਕਾਰ ਨੇ ਇਹ ਉਪਰਾਲਾ ਕੌਮੀ ਰਾਜਧਾਨੀ ਅਤੇ ਨੇੜਲੇ ਸ਼ਹਿਰਾਂ ਵਿੱਚ ਸਪਲਾਈ ਵਧਾਉਣ ਅਤੇ ਕੀਮਤਾਂ ਨੂੰ ਕਾਬੂ ਕਰਨ ਦੇ ਮਕਸਦ ਨਾਲ ਕੀਤਾ ਹੈ। ਖ਼ਪਤਕਾਰ ਮਾਮਲਿਆਂ ਦੀ ਸਕੱਤਰ ਨਿਧੀ ਖਰੇ ਨੇ ਦੱਸਿਆ ਕਿ ਪਹਿਲੀ ਕਾਂਦਾ ਐਕਸਪ੍ਰੈੱਸ 21 ਵੈਗਨਾਂ ਵਿੱਚ 453.65 ਟਨ ਪਿਆਜ਼ ਲੈ ਕੇ ਸਵੇਰੇ ਕੌਮੀ ਰਾਜਧਾਨੀ ਪਹੁੰਚੀ ਹੈ।

ਨਾਸਿਕ ਵਿੱਚ ਸਟੋਰ ਪਿਆਜ਼ ਦਿੱਲੀ-ਐੱਨ ਸੀ ਆਰ ਵਿੱਚ 35 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਸਬਸਿਡੀ ਵਾਲੀ ਦਰ ’ਤੇ ਵੇਚੇ ਜਾਣਗੇ ਅਤੇ ਕੁਝ ਸਟਾਕ ਨੇੜਲੇ ਸ਼ਹਿਰਾਂ ਜਿਵੇਂ ਕਿ ਚੰਡੀਗੜ੍ਹ, ਲੁਧਿਆਣਾ ਅਤੇ ਜੰਮੂ ਨੂੰ ਵੀ ਭੇਜਿਆ ਜਾਵੇਗਾ। ਕਾਂਦਾ ਐਕਸਪ੍ਰੈੱਸ ਅਸਲ ਵਿੱਚ ਬੁੱਧਵਾਰ ਨੂੰ ਪਹੁੰਚਣ ਵਾਲੀ ਸੀ ਪਰ ਨਾਸਿਕ ਵਿੱਚ ਕੁਝ ਵਿਰੋਧ ਕਾਰਨ ਇਸ ਵਿੱਚ ਦੇਰ ਹੋ ਗਈ।

Advertisement

ਕੇਂਦਰ ਕੋਲ ਇਸ ਸਮੇਂ ਬਫਰ ਸਟਾਕ ਵਜੋਂ ਲਗਪਗ 1.21 ਲੱਖ ਟਨ ਪਿਆਜ਼ ਹੈ ਅਤੇ ਖਰੇ ਨੇ ਅੱਗੇ ਕਿਹਾ ਕਿ ਕਾਂਦਾ ਐਕਸਪ੍ਰੈੱਸ ਰੈਕ ਸ਼ੁੱਕਰਵਾਰ ਨੂੰ ਲੋਡ ਕੀਤਾ ਜਾਵੇਗਾ, ਇਸ ਤੋਂ ਬਾਅਦ ਤਿੰਨ ਹੋਰ ਸਥਾਨਾਂ ਮਦੁਰਾਈ, ਏਰਨਾਕੁਲਮ ਅਤੇ ਗੁਹਾਟੀ ਲਈ ਰੈਕ ਇੱਕ ਤੋਂ ਬਾਅਦ ਇੱਕ ਲੋਡ ਕੀਤੇ ਜਾਣਗੇ। ਬਫਰ ਸਟਾਕ ਜਾਰੀ ਹੋਣ ਨਾਲ ਹਫ਼ਤੇ ਦੇ ਅੰਦਰ ਦਿੱਲੀ ਵਿੱਚ ਪਰਚੂਨ ਵਿੱਚ ਪਿਆਜ਼ ਦੀਆਂ ਕੀਮਤਾਂ ਵਿੱਚ ਗਿਰਾਵਟ ਆਉਣ ਦੀ ਉਮੀਦ ਹੈ।

Advertisement

Advertisement
×