ਗੋਲੀ ਲੱਗਣ ਕਾਰਨ ਇਕ ਦੀ ਮੌਤ

ਗੋਲੀ ਲੱਗਣ ਕਾਰਨ ਇਕ ਦੀ ਮੌਤ

ਪੱਤਰ ਪ੍ਰੇਰਕ
ਨਵੀਂ ਦਿੱਲੀ, 10 ਅਗਸਤ

ਦਿੱਲੀ ਦੇ ਸ਼ਾਹਾਬਾਦ ਡੇਅਰੀ ਖੇਤਰ ਵਿਚ ਸੂਰਾਂ ਨੂੰ ਲੈ ਕੇ ਤਿੰਨ ਭਰਾਵਾਂ ਨਾਲ ਝਗੜਾ ਕਰਨ ਤੋਂ ਬਾਅਦ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਇਕ ਹੋਰ ਜ਼ਖ਼ਮੀ ਹੋ ਗਿਆ। ਪੁਲੀਸ ਨੇ ਦੱਸਿਆ ਕਿ ਸੂਰਾਂ ਨੂੰ ਲੈ ਕੇ ਗੋਲੀ ਚੱਲ ਗਈ ਤੇ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਇਕ ਹੋਰ ਜ਼ਖ਼ਮੀ ਹੋ ਗਿਆ। ਪੁਲੀਸ ਅਨੁਸਾਰ 8 ਅਤੇ 9 ਅਗਸਤ ਦੀ ਦਰਮਿਆਨੀ ਰਾਤ ਨੂੰ ਸ਼ਾਹਬਾਦ ਡੇਅਰੀ ਪੁਲੀਸ ਸਟੇਸ਼ਨ ਵਿੱਚ ਇੱਕ ਫਾਇਰਿੰਗ ਬਾਰੇ ਇੱਕ ਪੀਸੀਆਰ ਕਾਲ ਮਿਲੀ ਸੀ ਕਿ ਗੁਲਾਬ, ਅਮਿਤ ਤੇ ਅਜੈ ਨੇ ਅਭਿਸ਼ੇਕ ਅਤੇ ਰਵੀ ‘ਤੇ ਹਮਲਾ ਕਰ ਦਿੱਤਾ। ਇਸ ਮਗਰੋਂ ਗੋਲੀ ਅਤੇ ਛੁਰੇਮਾਰੀ ਨਾਲ ਜ਼ਖ਼ਮੀ ਹੋਏ ਅਭਿਸ਼ੇਕ ਅਤੇ ਰਵੀ ਨੂੰ ਰੋਹਿਨੀ ਦੇ ਬਾਬਾ ਸਾਹਿਬ ਅੰਬੇਡਕਰ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਰੈਫਰ ਕੀਤਾ ਗਿਆ। ਪੁਲੀਸ ਨੇ ਕਿਹਾ ਕਿ ਹਸਪਤਾਲ ਵਿਚ ਅਭਿਸ਼ੇਕ ਦੀ ਮੌਤ ਹੋ ਗਈ ਹੈ ਜਦਕਿ ਰਵੀ ਇਲਾਜ ਅਧੀਨ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All