ਚੀਨੀ ਡੋਰ ਕਾਰਨ ਇੱਕ ਮੌੌਤ; ਅੱਠ ਜ਼ਖ਼ਮੀ : The Tribune India

ਚੀਨੀ ਡੋਰ ਕਾਰਨ ਇੱਕ ਮੌੌਤ; ਅੱਠ ਜ਼ਖ਼ਮੀ

ਚੀਨੀ ਡੋਰ ਕਾਰਨ ਇੱਕ ਮੌੌਤ; ਅੱਠ ਜ਼ਖ਼ਮੀ

ਪੱਤਰ ਪ੍ਰੇਰਕ

ਨਵੀਂ ਦਿੱਲੀ, 16 ਅਗਸਤ

ਕੌਮੀ ਰਾਜਧਾਨੀ ਵਿੱਚ ਰੋਕ ਦੇ ਬਾਵਜੂਦ ਚੀਨੀ ਡੋਰ ਦੀ ਵਿਕਰੀ ਜਾਰੀ ਰਹਿਣ ਕਾਰਨ ਜਾਨੀ ਨੁਕਸਾਨ ਹੋਣ ਦਾ ਸਿਲਸਿਲਾ ਜਾਰੀ ਹੈ। ਆਜ਼ਾਦੀ ਜਸ਼ਨਾਂ ਮੌਕੇ ਦਿੱਲੀ ਵਿੱਚ ਥਾਂ-ਥਾਂ ਪਤੰਗਾਂ ਉਡਾਈਆਂ ਗਈਆਂ, ਜਿਸ ਕਾਰਨ ਸ਼ਾਹਦਰਾ ਦੇ ਮਾਨਸਰੋਵਰ ਪਾਰਕ ਇਲਾਕੇ ਵਿੱਚ ਇੱਕ ਵਿਅਕਤੀ ਦੀ ਡੋਰ ਨਾਲ ਗਲਾ ਕੱਟੇ ਜਾਣ ਕਾਰਨ ਮੌਤ ਹੋ ਗਈ। ਦੁਰਘਟਨਾ ਨੱਥੂ ਕਲੋਨੀ ਫਲਾਈਓਵਰ ਉਪਰ ਵਾਪਰੀ। ਪੁਲੀਸ ਨੇ ਦੱਸਿਆ ਕਿ ਜਿਯੋਤੀ ਕਲੋਨੀ ਵਾਸੀ ਅਭਿਸ਼ੇਕ ਕੁਮਾਰ ਟੈਂਟ ਦਾ ਕਾਰੋਬਾਰ ਚਲਾਉਂਦਾ ਸੀ ਤੇ ਉਹ ਆਪਣੇ ਘਰ ਸਕੂਟਰ ਰਾਹੀਂ ਪਰਤ ਰਿਹਾ ਸੀ ਕਿ ਪੁਲ ਉਪਰ ਡੋਰ ਉਸ ਦੇ ਗਲੇ ਦੁਆਲੇ ਲਿਪਟ ਗਈ। ਡੀਸੀਪੀਆਰ ਸੱਤਿਆਸੁੰਦਰਮ ਨੇ ਦੱਸਿਆ ਕਿ ਪੁਲੀਸ ਨੂੰ ਕਾਲ ਰਾਹੀਂ ਪਤਾ ਲੱਗਾ ਕਿ ਇੱਕ ਸਕੂਟਰ ਸਵਾਰ ਦਾ ਗਲਾ ਡੋਰ ਕਾਰਨ ਰੇਤਿਆ ਗਿਆ ਤੇ ਖ਼ੂਨ ਵਹਿ ਰਿਹਾ ਹੈ। ਰਾਹਗੀਰ ਜ਼ਖ਼ਮੀ ਨੂੰ ਚੁੱਕ ਕੇ ਨੇੜੇ ਦੇ ਹਸਪਤਾਲ ਵਿੱਚ ਲੈ ਕੇ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਬਚਾਉਣ ਲਈ ‘ਸੀਆਰਪੀ’ ਸਹਾਇਤਾ ਕੀਤੀ ਪਰ ਉਸਦੀ ਮੌਤ ਹੋ ਗਈ।

ਉਥੇ ਹੀ ਉੱਤਰ-ਪੂਰਬੀ ਇਲਾਕੇ ਵਿੱਚ ਪੰਜ ਜਣੇ ਡੋਰ ਕਾਰਨ ਜ਼ਖ਼ਮੀ ਹੋ ਗਏ। ਭਜਨਪੁਰਾ ਦੇ ਨਿਊ ਉਸਮਾਨਪੁਰ ਦੇ ਵਿਨੋਦ ਮਿੱਤਲ, ਖਜੂਰੀ ਖਾਸ ਇਲਾਕੇ ਵਿੱਚ ਸਮੇਂਪੁਰ ਬਾਦਲੀ ਨਿਵਾਸੀ ਸੁਭਾਸ਼, ਨਿਊ ਉਸਮਾਨਪੁਰ ਦੇ ਤੀਜੇ ਪੁਸ਼ਤੇ ਦਾ ਰਾਹੁਲ ਦਾ ਗਲਾ ਵੀ ਡੋਰ ਨਾਲ ਕੱਟਿਆ ਗਿਆ। ਦੋ ਹੋਰ ਮਾਮਲਿਆਂ ਵਿੱਚ ਵੀ ਡੋਰ ਕਾਰਨ ਵਿਅਕਤੀ ਜ਼ਖ਼ਮੀ ਹੋਏ। ਸ਼ਾਹਦਰਾ ਵਿੱਚ ਕ੍ਰਾਂਤੀ ਨਗਰ ਦਾ ਬਿਲਾਲ, ਗਾਂਧੀ ਕਲੋਨੀ ਵਾਸੀ ਅਖ਼ਤਰ ਹੁਸੈਨ, ਗੀਤਾ ਕਲੋਨੀ ਦਾ ਚੌਹਾਨ ਬਾਂਗਰ ਦਾ ਰਜ਼ਾ ਡੋਰ ਗਲੇ ਵਿੱਚ ਫਸਣ ਕਾਰਨ ਜ਼ਖ਼ਮੀ ਹੋ ਗਏ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਜਰਾਤ ਵਿਚ ਚੋਣ ਪਿੜ ਭਖਿਆ

ਗੁਜਰਾਤ ਵਿਚ ਚੋਣ ਪਿੜ ਭਖਿਆ

ਮੁਲਕ ਨਾਲ ਕਦਮ ਤਾਲ ਦਾ ਤਰੱਦਦ

ਮੁਲਕ ਨਾਲ ਕਦਮ ਤਾਲ ਦਾ ਤਰੱਦਦ

ਅਵੱਲੜੇ ਦਰਦ ਲਿਬਾਸ ਦੇ

ਅਵੱਲੜੇ ਦਰਦ ਲਿਬਾਸ ਦੇ

2024 ਦੀਆਂ ਚੋਣਾਂ ਲਈ ਭਾਜਪਾ ਦੀ ਰਣਨੀਤੀ

2024 ਦੀਆਂ ਚੋਣਾਂ ਲਈ ਭਾਜਪਾ ਦੀ ਰਣਨੀਤੀ

ਐੱਸਵਾਈਐੱਲ: ਪਾਣੀਆਂ ਦੀ ਵੰਡ ’ਚ ਵਿਤਕਰਾ

ਐੱਸਵਾਈਐੱਲ: ਪਾਣੀਆਂ ਦੀ ਵੰਡ ’ਚ ਵਿਤਕਰਾ

ਸ਼ਹਿਰ

View All