DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Omar Abdullah Divorce: ਸੁਪਰੀਮ ਕੋਰਟ ਵੱਲੋਂ ਉਮਰ ਅਬਦੁੱਲਾ ਅਤੇ ਪਤਨੀ ਦੇ ਤਲਾਕ ਨੂੰ ਮਨਜ਼ੂਰੀ

ਸਰਵਉਚ ਅਦਾਲਤ ਨੇ ਦੋਵਾਂ ਦੇ ਆਪਸੀ ਸਮਝੌਤੇ ਤੋਂ ਬਾਅਦ ਦਿੱਤੀ ਮਨਜ਼ੂਰੀ; ਸਾਲ 2009 ਤੋਂ ਵੱਖਰੇ ਰਹਿ ਰਹੇ ਹਨ ਦੋਵੇਂ ਜਣੇ

  • fb
  • twitter
  • whatsapp
  • whatsapp
Advertisement

Omar Payal Divorce: ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਅਤੇ ਉਨ੍ਹਾਂ ਦੀ ਪਤਨੀ ਪਾਇਲ ਦੇ ਤਲਾਕ ਨੂੰ ਸਹਿਮਤੀ ਦੇ ਦਿੱਤੀ ਹੈ। ਇਨ੍ਹਾਂ ਦੋਵਾਂ ਨੇ ਆਪਸੀ ਮਤਭੇਦ ਸੁਲਝਾਏ ਜਾਣ ਤੋਂ ਬਾਅਦ ਵਿਆਹ ਨੂੰ ਖ਼ਤਮ ਕਰਨ ਲਈ ਅਰਜ਼ੀ ਦਿੱਤੀ ਸੀ।

ਉਮਰ ਅਬਦੁੱਲਾ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਕਪਿਲ ਸਿੱਬਲ ਨੇ ਜਸਟਿਸ ਪੀ.ਐੱਸ. ਨਰਸਿਮਹਾ ਅਤੇ ਜਸਟਿਸ ਆਲੋਕ ਅਰਾਧੇ ਦੇ ਬੈਂਚ ਨੂੰ ਦੱਸਿਆ ਕਿ ਦੋਵਾਂ ਨੇ ਆਪਸੀ ਸਹਿਮਤੀ ਨਾਲ ਮਾਮਲਾ ਹੱਲ ਕਰ ਲਿਆ ਹੈ ਅਤੇ ਅਦਾਲਤ ਤਲਾਕ ਮਨਜ਼ੂਰ ਕਰ ਸਕਦੀ ਹੈ ਜਦਕਿ ਬਾਕੀ ਸਾਰੇ ਮਾਮਲੇ ਵਾਪਸ ਲੈ ਲਏ ਜਾਣਗੇ। ਬੈਂਚ ਨੇ ਸੰਵਿਧਾਨ ਦੀ ਧਾਰਾ 142 ਤਹਿਤ ਦਾਇਰ ਅਰਜ਼ੀ ਦਾ ਨੋਟਿਸ ਲੈਂਦਿਆਂ ਕਿਹਾ ਕਿ ਉਹ ਇਸ ਸ਼ਰਤ 'ਤੇ ਪਟੀਸ਼ਨ ਦਾ ਨਿਪਟਾਰਾ ਕਰ ਦੇਣਗੇ। ਦੱਸਣਾ ਬਣਦਾ ਹੈ ਕਿ ਉਮਰ ਅਤੇ ਪਾਇਲ ਦਾ ਵਿਆਹ ਸਤੰਬਰ 1994 ਵਿੱਚ ਹੋਇਆ ਸੀ ਤੇ ਉਹ ਘਰੇਲੂ ਮਸਲਿਆਂ ਕਾਰਨ 2009 ਤੋਂ ਵੱਖ ਰਹਿ ਰਹੇ ਸਨ।

Advertisement

ਇਸ ਤੋਂ ਪਹਿਲਾਂ 30 ਅਗਸਤ 2016 ਨੂੰ ਇੱਕ ਪਰਿਵਾਰਕ ਅਦਾਲਤ ਨੇ ਉਮਰ ਅਬਦੁੱਲਾ ਦੀ ਤਲਾਕ ਦੀ ਅਰਜ਼ੀ ਇਹ ਕਹਿੰਦਿਆਂ ਰੱਦ ਕਰ ਦਿੱਤੀ ਸੀ ਕਿ ਉਹ ਵਿਆਹ ਦੇ ਪੂਰੀ ਤਰ੍ਹਾਂ ਟੁੱਟਣ ਜਾਂ ਕਰੂਰਤਾ ਦੇ ਦੋਸ਼ਾਂ ਨੂੰ ਸਾਬਤ ਕਰਨ ਵਿੱਚ ਅਸਫਲ ਰਹੇ ਹਨ। ਇਸ ਤੋਂ ਬਾਅਦ 12 ਦਸੰਬਰ 2023 ਨੂੰ ਦਿੱਲੀ ਹਾਈ ਕੋਰਟ ਨੇ ਵੀ ਪਰਿਵਾਰਕ ਅਦਾਲਤ ਦੇ ਫ਼ੈਸਲੇ ਨੂੰ ਬਰਕਰਾਰ ਰੱਖਦਿਆਂ ਉਮਰ ਦੀ ਪਟੀਸ਼ਨ ਖਾਰਜ ਕਰ ਦਿੱਤੀ ਸੀ। ਹਾਈ ਕੋਰਟ ਨੇ ਅਗਸਤ 2023 ਵਿੱਚ ਉਮਰ ਨੂੰ ਪਾਇਲ ਲਈ ਪ੍ਰਤੀ ਮਹੀਨਾ 1.5 ਲੱਖ ਰੁਪਏ ਅਤੇ ਉਨ੍ਹਾਂ ਦੇ ਦੋਵਾਂ ਪੁੱਤਰਾਂ ਦੀ ਪੜ੍ਹਾਈ ਲਈ 60,000 ਰੁਪਏ ਪ੍ਰਤੀ ਮਹੀਨਾ ਗੁਜ਼ਾਰਾ ਭੱਤਾ ਦੇਣ ਦਾ ਹੁਕਮ ਵੀ ਦਿੱਤਾ ਸੀ। ਅੰਤ ਵਿੱਚ ਅਗਸਤ 2024 ਵਿੱਚ ਸੁਪਰੀਮ ਕੋਰਟ ਨੇ ਮਾਮਲਾ ਸਾਲਸੀ ਲਈ ਭੇਜ ਦਿੱਤਾ ਸੀ ਜਿਸ ਤੋਂ ਬਾਅਦ ਹੁਣ ਸੁਪਰੀਮ ਕੋਰਟ ਨੇ ਦੋਵਾਂ ਨੂੰ ਤਲਾਕ ਦੇਣ ਦਾ ਫ਼ੈਸਲਾ ਸੁਣਾਇਆ ਹੈ।

Advertisement

Advertisement
×