DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Oman Coast Ship Attack: ਓਮਾਨ ਤੱਟ ਦੇ ਨੇੜੇ ਟੈਂਕਰ 'ਤੇ ਹੋਏ ਹਮਲੇ ਨੂੰ ਲੈ ਕੇ ਭਾਰਤ ਨੇ ਅਮਰੀਕੀ ਰਾਜਦੂਤ ਨੂੰ ਕੀਤਾ ਤਲਬ 

ਭਾਰਤ ਸਰਕਾਰ ਨੇ ਹਮਲੇ ਦੀ ਸਖ਼ਤ ਸ਼ਬਦਾਂ ਵਿੱਚ ਕੀਤੀ ਨਿਖੇਧੀ

  • fb
  • twitter
  • whatsapp
  • whatsapp
featured-img featured-img
Image credits/X @FapeFop90614
Advertisement

ਭਾਰਤ ਸਰਕਾਰ ਨੇ ਬੁੱਧਵਾਰ ਨੂੰ ਅਮਰੀਕੀ ਰਾਜਦੂਤ (charge d'affaires) ਜੇਸਨ ਮੀਕਸ ਨੂੰ ਤਲਬ ਕੀਤਾ ਅਤੇ ਓਮਾਨ ਦੇ ਤੱਟ ਦੇ ਨੇੜੇ 24 ਭਾਰਤੀ ਕਰੂ ਮੈਂਬਰਾਂ ਵਾਲੇ ਇੱਕ ਵਪਾਰਕ ਟੈਂਕਰ 'ਤੇ ਅਮਰੀਕੀ ਹਮਲੇ ਨੂੰ ਲੈ ਕੇ ਸਖ਼ਤ ਵਿਰੋਧ ਦਰਜ ਕਰਵਾਇਆ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ।

ਇਸ ਹਮਲੇ ਦਾ ਸ਼ਿਕਾਰ ਹੋਏ ਇੱਕ ਵਪਾਰਕ ਜਹਾਜ਼ (commercial vessel) ’ਤੇ ਸਵਾਰ 24 ਭਾਰਤੀ ਕਰੂ ਮੈਂਬਰਾਂ (ਚਾਲਕ ਦਲ) ਵਿੱਚੋਂ ਤਿੰਨ ਲਾਪਤਾ ਹੋ ਗਏ ਹਨ, ਜਿਸ ਦੀ ਭਾਰਤ ਸਰਕਾਰ ਨੇ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।

Advertisement

ਇਸ ਤੋਂ ਪਹਿਲਾਂ ਆਪਣੀ ਪ੍ਰਤੀਕਿਰਿਆ ਵਿੱਚ ਭਾਰਤ ਸਰਕਾਰ ਨੇ ਕਿਹਾ ਕਿ ਪੱਛਮੀ ਏਸ਼ੀਆ ਵਿੱਚ ਕਮਰਸ਼ੀਅਲ ਸ਼ਿਪਿੰਗ (commercial shipping) ਅਤੇ ਨਾਗਰਿਕ ਬੁਨਿਆਦੀ ਢਾਂਚੇ (civilian infrastructure) ਨੂੰ ਨਿਸ਼ਾਨਾ ਬਣਾਉਣਾ ਬੰਦ ਹੋਣਾ ਚਾਹੀਦਾ ਹੈ। ਇਸ ਦੇ ਨਾਲ ਹੀ ਕੌਮਾਂਤਰੀ ਜਲ ਮਾਰਗਾਂ ਰਾਹੀਂ ਸੁਤੰਤਰ ਅਤੇ ਨਿਰਵਿਘਨ ਆਵਾਜਾਈ ਨੂੰ ਜਲਦੀ ਤੋਂ ਜਲਦੀ ਬਹਾਲ ਕੀਤਾ ਜਾਣਾ ਚਾਹੀਦਾ ਹੈ।

Advertisement

ਵਪਾਰਕ ਜਹਾਜ਼ 'ਸੇਟੇਬੇਲੋ' (Settebello) ’ਤੇ ਇਹ ਹਮਲਾ ਪਲਾਊ (Palao) ਦੇ ਝੰਡੇ ਵਾਲੇ ਇੱਕ ਹੋਰ ਜਹਾਜ਼ ’ਤੇ ਅਮਰੀਕੀ ਜਲ ਸੈਨਾ (US Navy) ਵੱਲੋਂ ਕੀਤੇ ਗਏ ਹਮਲੇ ਦੇ ਠੀਕ ਦੋ ਦਿਨ ਬਾਅਦ ਹੋਇਆ ਹੈ। ਉਸ ਜਹਾਜ਼ ਵਿੱਚ ਵੀ 24 ਭਾਰਤੀ ਸਵਾਰ ਸਨ ਅਤੇ ਇਹ ਹਮਲਾ ਉਦੋਂ ਹੋਇਆ ਸੀ, ਜਦੋਂ ਉਹ ਜਹਾਜ਼ ਇਰਾਨੀ ਬੰਦਰਗਾਹਾਂ ’ਤੇ ਲੱਗੀ ਅਮਰੀਕੀ ਨਾਕਾਬੰਦੀ ਤੋਂ ਬਚ ਕੇ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਸੀ।

ਵਿਦੇਸ਼ ਮੰਤਰਾਲੇ (MEA) ਨੇ ਕਿਹਾ, "ਅਸੀਂ ਅੱਜ ਤੜਕੇ ਓਮਾਨ ਦੇ ਤੱਟ ਦੇ ਨੇੜੇ ਵਪਾਰਕ ਜਹਾਜ਼ 'ਸੇਟੇਬੇਲੋ' 'ਤੇ ਹੋਏ ਹਮਲੇ ਦੀ ਨਿਖੇਧੀ ਕਰਦੇ ਹਾਂ। ਇਸ ਵਿੱਚ ਸਵਾਰ 24 ਭਾਰਤੀ ਕਰੂ ਮੈਂਬਰਾਂ ਵਿੱਚੋਂ ਹੁਣ ਤੱਕ 21 ਭਾਰਤੀਆਂ ਨੂੰ ਬਚਾ ਲਿਆ ਗਿਆ ਹੈ ਅਤੇ ਤਿੰਨ ਭਾਰਤੀ ਲਾਪਤਾ ਦੱਸੇ ਜਾ ਰਹੇ ਹਨ।"

ਮੰਤਰਾਲੇ ਨੇ ਕਿਹਾ ਕਿ ਓਮਾਨ ਵਿੱਚ ਭਾਰਤੀ ਦੂਤਾਵਾਸ ਸਥਿਤੀ 'ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ ਅਤੇ ਚੱਲ ਰਹੇ ਖੋਜ ਅਤੇ ਬਚਾਅ ਕਾਰਜ (search and rescue operation) ਵਿੱਚ ਸਥਾਨਕ ਅਧਿਕਾਰੀਆਂ ਨਾਲ ਸਰਗਰਮੀ ਨਾਲ ਤਾਲਮੇਲ ਕਰ ਰਿਹਾ ਹੈ।

ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਇਸ ਇਲਾਕੇ ਵਿੱਚ ਜਹਾਜ਼ਾਂ 'ਤੇ ਲਗਾਤਾਰ ਹੋ ਰਹੇ ਹਮਲੇ ਬਹੁਤ ਵੱਡੀ ਚਿੰਤਾ ਦੀ ਗੱਲ ਹਨ ਅਤੇ ਇਹ ਸਭ ਕੁਝ ਉਸ ਇਲਾਕੇ ਵਿੱਚ ਚੱਲ ਰਹੇ ਸੰਘਰਸ਼ ਕਾਰਨ ਵਾਪਰ ਰਿਹਾ ਹੈ।

ਮੰਤਰਾਲੇ ਨੇ ਕਿਹਾ, "ਅਸੀਂ ਇਲਾਕੇ ਵਿੱਚ ਤਣਾਅ ਨੂੰ ਤੁਰੰਤ ਘਟਾਉਣ ਅਤੇ ਗੱਲਬਾਤ ਰਾਹੀਂ ਮਸਲੇ ਦਾ ਹੱਲ ਕੱਢਣ ਦੀ ਆਪਣੀ ਅਪੀਲ ਨੂੰ ਇੱਕ ਵਾਰ ਫਿਰ ਦੁਹਰਾਉਂਦੇ ਹਾਂ, ਤਾਂ ਜੋ ਇਸ ਖੇਤਰ ਵਿੱਚ ਦੁਬਾਰਾ ਸ਼ਾਂਤੀ ਅਤੇ ਸਥਿਰਤਾ ਬਹਾਲ ਹੋ ਸਕੇ।"

ਇਸ ਦੇ ਨਾਲ ਹੀ, ਸਮੁੰਦਰੀ ਰਸਤਿਆਂ 'ਤੇ ਨਜ਼ਰ ਰੱਖਣ ਵਾਲੀ ਬ੍ਰਿਟੇਨ ਦੀ ਫ਼ੌਜੀ ਸੰਸਥਾ ਯੂ ਕੇ ਐੱਮ ਟੀ ਓ (UKMTO) ਨੇ ਦੱਸਿਆ ਕਿ ਜਹਾਜ਼ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਇਸ ਹਮਲੇ ਵਿੱਚ ਇੱਕ ਵਿਅਕਤੀ ਦੀ ਮੌਤ ਹੋਈ ਹੈ ਅਤੇ ਦੋ ਜਣੇ ਲਾਪਤਾ ਹਨ। ਸਥਾਨਕ ਅਧਿਕਾਰੀਆਂ ਮੁਤਾਬਕ ਹਮਲੇ ਕਾਰਨ ਇੱਕ ਤੇਲ ਵਾਲੇ ਟੈਂਕਰ ਦੇ ਇੰਜਣ ਰੂਮ ਵਿੱਚ ਅੱਗ ਲੱਗ ਗਈ ਹੈ।

Advertisement
×