DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਰੇਲਵੇ ਸਟੇਸ਼ਨ ’ਤੇ ਤੇਲ ਵਾਲੇ ਟੈਂਕਰ ਨੂੰ ਅੱਗ

ਇੱਥੇ ਸ਼ਕੂਰ ਬਸਤੀ ਰੇਲਵੇ ਸਟੇਸ਼ਨ ’ਤੇ ਪੈਟਰੋਲ ਨਾਲ ਭਰੇ ਟੈਂਕਰ ਵਿੱਚ ਅੱਗ ਲੱਗ ਗਈ। ਹਾਲਾਂਕਿ ਤੁਰੰਤ ਕਾਰਵਾਈ ਕਰਦਿਆਂ ਇਸ ’ਤੇ ਕਾਬੂ ਪਾ ਲਿਆ ਗਿਆ। ਦਿੱਲੀ ਪੁਲੀਸ ਦੇ ਅਧਿਕਾਰੀ ਅਨੁਸਾਰ ਇਹ ਘਟਨਾ ਰੇਲਵੇ ਯਾਰਡ ਵਿੱਚ ਵਾਪਰੀ ਜਦੋਂ ਉੱਥੇ ਖੜ੍ਹੇ ਤੇਲ ਵਾਲੇ...

  • fb
  • twitter
  • whatsapp
  • whatsapp
Advertisement

ਇੱਥੇ ਸ਼ਕੂਰ ਬਸਤੀ ਰੇਲਵੇ ਸਟੇਸ਼ਨ ’ਤੇ ਪੈਟਰੋਲ ਨਾਲ ਭਰੇ ਟੈਂਕਰ ਵਿੱਚ ਅੱਗ ਲੱਗ ਗਈ। ਹਾਲਾਂਕਿ ਤੁਰੰਤ ਕਾਰਵਾਈ ਕਰਦਿਆਂ ਇਸ ’ਤੇ ਕਾਬੂ ਪਾ ਲਿਆ ਗਿਆ। ਦਿੱਲੀ ਪੁਲੀਸ ਦੇ ਅਧਿਕਾਰੀ ਅਨੁਸਾਰ ਇਹ ਘਟਨਾ ਰੇਲਵੇ ਯਾਰਡ ਵਿੱਚ ਵਾਪਰੀ ਜਦੋਂ ਉੱਥੇ ਖੜ੍ਹੇ ਤੇਲ ਵਾਲੇ ਟੈਂਕਰ ਦੇ ਢੱਕਣ ਵਿੱਚੋਂ ਪੈਟਰੋਲ ਲੀਕ ਹੋਣ ਲੱਗ ਪਿਆ। ਇਸ ਕਾਰਨ ਉੱਥੇ ਬਹੁਤ ਜ਼ਿਆਦਾ ਜਲਣਸ਼ੀਲ ਗੈਸ ਇਕੱਠੀ ਹੋ ਗਈ। ਉਨ੍ਹਾਂ ਦੱਸਿਆ, ‘ਇਸ ਗੈਸ ਨੂੰ ਅੱਗ ਲੱਗ ਗਈ, ਜਿਸ ਕਾਰਨ ਟੈਂਕਰ ਵਿੱਚ ਵੀ ਅੱਗ ਭੜਕ ਪਈ। ਮੌਕੇ ’ਤੇ ਮੌਜੂਦ ਰੇਲਵੇ ਮੁਲਾਜ਼ਮਾਂ ਨੇ ਤੁਰੰਤ ਹਰਕਤ ਵਿੱਚ ਆਉਂਦਿਆਂ ਅੱਗ ਬੁਝਾਊ ਯੰਤਰਾਂ ਅਤੇ ਸਿਲੰਡਰਾਂ ਦੀ ਵਰਤੋਂ ਕੀਤੀ ਅਤੇ ਅੱਗ ’ਤੇ ਸ਼ੁਰੂਆਤੀ ਦੌਰ ਵਿੱਚ ਹੀ ਕਾਬੂ ਪਾ ਲਿਆ।’ ਅਧਿਕਾਰੀ ਨੇ ਦੱਸਿਆ, ‘ਇਸ ਘਟਨਾ ਵਿੱਚ ਕਿਸੇ ਜਾਨੀ ਨੁਕਸਾਨ ਜਾਂ ਜ਼ਖਮੀ ਹੋਣ ਦੀ ਕੋਈ ਖ਼ਬਰ ਨਹੀਂ ਹੈ ਅਤੇ ਰੇਲਵੇ ਜਾਇਦਾਦ ਦਾ ਵੀ ਕੋਈ ਵੱਡਾ ਨੁਕਸਾਨ ਨਹੀਂ ਹੋਇਆ ਹੈ। ਸਥਿਤੀ ਹੁਣ ਕਾਬੂ ਹੇਠ ਹੈੈ।’

Advertisement
Advertisement
×