ਨਵੀਂ ਦਿੱਲੀ, 7 ਜੁਲਾਈ
ਆਲ ਇੰਡੀਆ ਕੌਂਸਲ ਆਫ਼ ਟੈਕਨੀਕਲ ਐਜੂਕੇਸ਼ਨ (ਏਆਈਸੀਟੀਈ) ਨੇ ਮੰਗਲਵਾਰ ਨੂੰ ਐਲਾਨ ਕੀਤਾ ਹੈ ਕਿ ਮਾਸਟਰ ਆਫ਼ ਕੰਪਿਊਟਰ ਐਪਲੀਕੇਸ਼ਨ (ਐੱਮਸੀਏ) ਹੁਣ ਤੋਂ ਦੋ ਸਾਲਾਂ ਦੀ ਹੋਵੇਗੀ। ਹੁਣ ਤੱਕ ਡਿਗਰੀ ਪ੍ਰੋਗਰਾਮ ਤਿੰਨ ਸਾਲਾਂ ਦਾ ਸੀ। ਏਆਈਸੀਟੀਈ ਨੇ ਸਾਰੇ ਉੱਚ ਵਿਦਿਅਕ ਅਦਾਰਿਆਂ ਨੂੰ ਪ੍ਰੋਗਰਾਮ ਦੇ ਕੋਰਸ ਦੀ ਮਿਆਦ ਵਿੱਚ ਲੋੜੀਂਦੀਆਂ ਤਬਦੀਲੀਆਂ ਕਰਨ ਲਈ ਵੀ ਕਿਹਾ ਹੈ ਤੇ ਐੱਮਸੀਏ ਕੋਰਸ 2020-21 ਤੋਂ 2 ਸਾਲਾਂ ਦੀ ਮਿਆਦ ਦਾ ਹੋਵੇਗਾ।