DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਹੁਣ ਜੇਲ੍ਹ ਹੀ ਮੇਰੀ ਜ਼ਿੰਦਗੀ ਹੈ, ਦੂਜਿਆਂ ਨੂੰ ਜ਼ਮਾਨਤ ਮਿਲਣ 'ਤੇ ਖੁਸ਼ ਹਾਂ: ਉਮਰ ਖਾਲਿਦ

ਸਾਲ 2020 ਦੇ ਦਿੱਲੀ ਦੰਗਿਆਂ ਦੀ ਸਾਜ਼ਿਸ਼ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਵੱਲੋਂ ਜ਼ਮਾਨਤ ਦੇਣ ਤੋਂ ਇਨਕਾਰ ਕੀਤੇ ਜਾਣ ਤੋਂ ਬਾਅਦ ਕਾਰਕੁਨ ਉਮਰ ਖਾਲਿਦ ਨੇ ਸੋਮਵਾਰ ਨੂੰ ਆਪਣੀ ਸਾਥੀ ਬਾਨੋਜੋਤਸਨਾ ਲਾਹਿੜੀ ਨੂੰ ਕਿਹਾ ਕਿ ਹੁਣ ਜੇਲ੍ਹ ਹੀ ਉਸ ਦੀ...

  • fb
  • twitter
  • whatsapp
  • whatsapp
featured-img featured-img
ਉਮਰ ਖਾਲਿਦ ਫਾਈਲ ਫੋਟੋ।
Advertisement

ਸਾਲ 2020 ਦੇ ਦਿੱਲੀ ਦੰਗਿਆਂ ਦੀ ਸਾਜ਼ਿਸ਼ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਵੱਲੋਂ ਜ਼ਮਾਨਤ ਦੇਣ ਤੋਂ ਇਨਕਾਰ ਕੀਤੇ ਜਾਣ ਤੋਂ ਬਾਅਦ ਕਾਰਕੁਨ ਉਮਰ ਖਾਲਿਦ ਨੇ ਸੋਮਵਾਰ ਨੂੰ ਆਪਣੀ ਸਾਥੀ ਬਾਨੋਜੋਤਸਨਾ ਲਾਹਿੜੀ ਨੂੰ ਕਿਹਾ ਕਿ ਹੁਣ ਜੇਲ੍ਹ ਹੀ ਉਸ ਦੀ ਜ਼ਿੰਦਗੀ ਹੈ ਅਤੇ ਉਹ ਇਸ ਗੱਲੋਂ ਰਾਹਤ ਮਹਿਸੂਸ ਕਰ ਰਿਹਾ ਹੈ ਕਿ ਭਾਵੇਂ ਉਸਨੂੰ ਜ਼ਮਾਨਤ ਨਹੀਂ ਮਿਲੀ, ਪਰ ਹੋਰਨਾਂ ਨੂੰ ਮਿਲ ਗਈ ਹੈ। 

ਸੁਪਰੀਮ ਕੋਰਟ ਨੇ ਉਮਰ ਖਾਲਿਦ ਅਤੇ ਸ਼ਰਜੀਲ ਇਮਾਮ ਨੂੰ ਜ਼ਮਾਨਤ ਦੇਣ ਤੋਂ ਇਹ ਕਹਿੰਦੇ ਹੋਏ ਇਨਕਾਰ ਕਰ ਦਿੱਤਾ ਕਿ ਉਨ੍ਹਾਂ ਖ਼ਿਲਾਫ਼ ਗੈਰ-ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ (UAPA) ਦੇ ਤਹਿਤ ਪਹਿਲੀ ਨਜ਼ਰੇ ਮਾਮਲਾ ਬਣਦਾ ਹੈ, ਹਾਲਾਂਕਿ ਅਦਾਲਤ ਨੇ ਇਸੇ ਮਾਮਲੇ ਵਿੱਚ ਗੁਲਫਿਸ਼ਾ ਫਾਤਿਮਾ, ਮੀਰਾਨ ਹੈਦਰ, ਸ਼ਿਫਾ ਉਰ ਰਹਿਮਾਨ, ਮੁਹੰਮਦ ਸਲੀਮ ਖਾਨ ਅਤੇ ਸ਼ਾਦਾਬ ਅਹਿਮਦ ਨੂੰ ਜ਼ਮਾਨਤ ਦੇ ਦਿੱਤੀ ਹੈ। 

Advertisement

ਬਾਨੋਜੋਤਸਨਾ ਨੇ 'ਐਕਸ' 'ਤੇ ਪੋਸਟ ਸਾਂਝੀ ਕਰਦਿਆਂ ਦੱਸਿਆ ਕਿ ਉਮਰ ਨੇ ਕਿਹਾ, "ਮੈਂ ਦੂਜਿਆਂ ਲਈ ਬਹੁਤ ਖੁਸ਼ ਹਾਂ ਜਿਨ੍ਹਾਂ ਨੂੰ ਜ਼ਮਾਨਤ ਮਿਲੀ ਹੈ, ਬਹੁਤ ਰਾਹਤ ਮਿਲੀ," ਅਤੇ ਜਦੋਂ ਮੈਂ ਕਿਹਾ ਕਿ ਮੈਂ ਕੱਲ੍ਹ ਮੁਲਾਕਾਤ ਲਈ ਆਵਾਂਗੀ ਤਾਂ ਉਸਨੇ ਜਵਾਬ ਦਿੱਤਾ, "ਠੀਕ ਹੈ, ਆ ਜਾਣਾ, ਹੁਣ ਇਹੀ ਜ਼ਿੰਦਗੀ ਹੈ।"

Advertisement

ਜ਼ਿਕਰਯੋਗ ਹੈ ਕਿ ਫਰਵਰੀ 2020 ਵਿੱਚ ਉੱਤਰ-ਪੂਰਬੀ ਦਿੱਲੀ ਵਿੱਚ ਹੋਏ ਦੰਗਿਆਂ ਵਿੱਚ 53 ਲੋਕ ਮਾਰੇ ਗਏ ਸਨ ਅਤੇ 700 ਤੋਂ ਵੱਧ ਜ਼ਖਮੀ ਹੋਏ ਸਨ, ਜਿਸ ਵਿੱਚ ਇਨ੍ਹਾਂ ਸਾਰੇ ਮੁਲਜ਼ਮਾਂ 'ਤੇ ਦੰਗਿਆਂ ਦੇ ਮਾਸਟਰਮਾਈਂਡ ਹੋਣ ਦੇ ਦੋਸ਼ ਹੇਠ ਯੂਏਪੀਏ ਅਤੇ ਭਾਰਤੀ ਦੰਡਾਵਲੀ ਦੀਆਂ ਸਖ਼ਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।

Advertisement
×