DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

NMC ਵੱਲੋਂ MBBS ਦੇ ਪਹਿਲੇ ਸਾਲ ਦੀ ਪ੍ਰੀਖਿਆ ਪਾਸ ਕਰਨ ਲਈ ਇੱਕ ਹੋਰ ਮੌਕਾ ਦੇਣ ਦਾ ਐਲਾਨ

ਕੋਵਿਡ ਮਹਾਮਾਰੀ ਦੇ ਅਸਰ ਅਤੇ ਵਿਦਿਆਰਥੀਆਂ ਦੀ ਮੰਗ ਮਗਰੋਂ NMC ਵੱਲੋਂ ਦਿੱਤੀ ਗਈ ਰਾਹਤ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਨੈਸ਼ਨਲ ਮੈਡੀਕਲ ਕਮਿਸ਼ਨ (NMC) ਨੇ ਐੱਮ.ਬੀ.ਬੀ.ਐੱਸ. (MBBS) ਦੇ ਪਹਿਲੇ ਸਾਲ ਦੀ ‘ਫਸਟ ਪ੍ਰੋਫੈਸ਼ਨਲ’ ਪ੍ਰੀਖਿਆ ਪਾਸ ਕਰਨ ਵਿੱਚ ਅਸਫ਼ਲ ਰਹੇ ਮੈਡੀਕਲ ਵਿਦਿਆਰਥੀਆਂ ਨੂੰ ਵੱਡੀ ਰਾਹਤ ਦਿੰਦਿਆਂ ਇੱਕ ਵਾਧੂ ਮੌਕਾ ਦੇਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸਾਲ 2019-20 ਅਕਾਦਮਿਕ ਸੈਸ਼ਨ ਅਤੇ ਉਸ ਤੋਂ ਬਾਅਦ ਦਾਖ਼ਲ ਹੋਏ ਯੋਗ ਵਿਦਿਆਰਥੀਆਂ ਲਈ ਪ੍ਰੀਖਿਆ ਦੇਣ ਦੀ ਵੱਧ ਤੋਂ ਵੱਧ ਹੱਦ 4 ਤੋਂ ਵਧਾ ਕੇ 5 ਕਰ ਦਿੱਤੀ ਗਈ ਹੈ।

ਇਹ ਫ਼ੈਸਲਾ ਕੋਵਿਡ-19 ਮਹਾਮਾਰੀ ਕਾਰਨ ਪੈਦਾ ਹੋਏ ਹਾਲਾਤ ਅਤੇ ਵਿਦਿਆਰਥੀਆਂ ਦੀਆਂ ਲੰਬੇ ਸਮੇਂ ਤੋਂ ਚੱਲ ਰਹੀਆਂ ਬੇਨਤੀਆਂ ਨੂੰ ਮੁੱਖ ਰੱਖਦਿਆਂ ਇੱਕ ਵਾਰ ਦੀ ਛੋਟ (One-time transitional relaxation) ਵਜੋਂ ਲਿਆ ਗਿਆ ਹੈ। ਇਸ ਤਹਿਤ ਉਹ ਵਿਦਿਆਰਥੀ ਵੀ ਯੋਗ ਹੋਣਗੇ ਜਿਨ੍ਹਾਂ ਨੇ ਪਹਿਲੇ ਸਾਲ ਦਾ ਕੋਰਸ ਪੂਰਾ ਕਰਨ ਲਈ ਨਿਰਧਾਰਤ 4 ਸਾਲਾਂ ਦਾ ਸਮਾਂ ਪਹਿਲਾਂ ਹੀ ਪਾਰ ਕਰ ਲਿਆ ਹੈ। ਹਾਲਾਂਕਿ, ਇਹ ਲਾਭ ਸਿਰਫ਼ ਉਨ੍ਹਾਂ ਵਿਦਿਆਰਥੀਆਂ ਨੂੰ ਮਿਲੇਗਾ ਜਿਨ੍ਹਾਂ ਦਾ ਦਾਖ਼ਲਾ ਯੂਨੀਵਰਸਿਟੀ ਜਾਂ ਕਾਲਜ ਵੱਲੋਂ ਰੱਦ ਨਹੀਂ ਕੀਤਾ ਗਿਆ।

Advertisement

ਕਮਿਸ਼ਨ ਨੇ ਸਪੱਸ਼ਟ ਕੀਤਾ ਹੈ ਕਿ ਜਿਹੜੇ ਵਿਦਿਆਰਥੀ ਪਹਿਲਾਂ ਹੀ ਕਿਸੇ ਅਦਾਲਤੀ ਹੁਕਮ ਜਾਂ ਐਨ.ਐਮ.ਸੀ. ਦੇ ਪੁਰਾਣੇ ਫ਼ੈਸਲੇ ਤਹਿਤ ‘ਮਰਸੀ ਅਟੈਂਪਟ’ (Mercy Attempt) ਵਰਤ ਚੁੱਕੇ ਹਨ ਅਤੇ ਉਨ੍ਹਾਂ ਦੇ ਕੁੱਲ 5 ਮੌਕੇ ਪੂਰੇ ਹੋ ਚੁੱਕੇ ਹਨ, ਉਹ ਇਸ ਨਵੇਂ ਫ਼ੈਸਲੇ ਤਹਿਤ ਛੇਵੇਂ ਮੌਕੇ ਦੇ ਹੱਕਦਾਰ ਨਹੀਂ ਹੋਣਗੇ।

Advertisement

ਐਨ.ਐਮ.ਸੀ. ਨੇ ਸਾਫ਼ ਕੀਤਾ ਹੈ ਕਿ ਇਹ ਛੋਟ ਸਿਰਫ਼ ਪੈਂਡਿੰਗ ਮਾਮਲਿਆਂ ਲਈ ਇੱਕ ਵਾਰ ਦਾ ਉਪਰਾਲਾ ਹੈ ਅਤੇ ਇਸ ਨੂੰ ਆਉਣ ਵਾਲੇ ਅਕਾਦਮਿਕ ਬੈਚਾਂ ਲਈ ਮਿਸਾਲ ਵਜੋਂ ਨਹੀਂ ਲਿਆ ਜਾਵੇਗਾ।

Advertisement
×