DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Nitin Nabin Punjab Visit: ਭਾਜਪਾ ਸੰਗਠਨ ’ਚ ਫੇਰਬਦਲ ਦੀਆਂ ਚਰਚਾਵਾਂ; ਨਿਤਿਨ ਨਬੀਨ ਅੱਜ ਅਚਾਨਕ ਪਰਤਣਗੇ ਦਿੱਲੀ

ਪੰਜਾਬ ਦਾ ਦੌਰਾ ਅੱਧ ਵਿਚਾਲੇ ਛੱਡ ਕੇ ਦੁਪਹਿਰ ਨੂੰ ਲੁਧਿਆਣਾ ਤੋਂ ਹੀ ਦਿੱਲੀ ਲਈ ਹੋਣਗੇ ਰਵਾਨਾ

  • fb
  • twitter
  • whatsapp
  • whatsapp
featured-img featured-img
Nitin Nabin in Ludhiana on Sunday. Tribune photo
Advertisement

Nitin Nabin Punjab Visit: ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰਾਸ਼ਟਰੀ ਸੰਗਠਨ ਵਿੱਚ ਵੱਡੇ ਪੱਧਰ ’ਤੇ ਹੋਣ ਜਾ ਰਹੇ ਫੇਰਬਦਲ ਅਤੇ ਪੁਨਰਗਠਨ ਦੀਆਂ ਅਫ਼ਵਾਹਾਂ ਅੱਜ ਉਸ ਵੇਲੇ ਹੋਰ ਗਰਮਾ ਗਈਆਂ, ਜਦੋਂ ਪਾਰਟੀ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਦਾ ਪੰਜਾਬ ਦੌਰਾ ਅਚਾਨਕ ਕੁਝ ਘੰਟੇ ਪਹਿਲਾਂ ਹੀ ਕਟੌਤੀ ਕਰਕੇ ਖ਼ਤਮ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਹੁਣ ਭਾਜਪਾ ਪ੍ਰਧਾਨ ਨਿਤਿਨ ਨਬੀਨ ਚੰਡੀਗੜ੍ਹ ਜਾਣ ਦੀ ਬਜਾਏ ਅੱਜ ਦੁਪਹਿਰ ਨੂੰ ਲੁਧਿਆਣਾ ਤੋਂ ਹੀ ਸਿੱਧੇ ਦਿੱਲੀ ਲਈ ਰਵਾਨਾ ਹੋ ਰਹੇ ਹਨ, ਜਿਸ ਕਾਰਨ ਸਿਆਸੀ ਹਲਕਿਆਂ ਵਿੱਚ ਵੱਡੀ ਹਲਚਲ ਸ਼ੁਰੂ ਹੋ ਗਈ ਹੈ।

ਚੰਡੀਗੜ੍ਹ ਦੇ ਸਾਰੇ ਹਾਈ ਪ੍ਰੋਫਾਈਲ ਪ੍ਰੋਗਰਾਮ ਹੋਏ ਰੱਦ

ਤੈਅਸ਼ੁਦਾ ਪ੍ਰੋਗਰਾਮ ਮੁਤਾਬਕ ਨਿਤਿਨ ਨਬੀਨ ਨੇ ਅੱਜ ਲੁਧਿਆਣਾ ਤੋਂ ਚੰਡੀਗੜ੍ਹ ਪਰਤਣਾ ਸੀ, ਜਿੱਥੇ ਉਨ੍ਹਾਂ ਨੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਇੱਕ ਸ਼ਿਸ਼ਟਾਚਾਰ ਮੁਲਾਕਾਤ ਕਰਨੀ ਸੀ। ਇਸ ਤੋਂ ਇਲਾਵਾ, ਅੱਜ ਰਾਤ ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਚੰਡੀਗੜ੍ਹ ਦੇ ਸੈਕਟਰ 9 ਸਥਿਤ ਰਿਹਾਇਸ਼ ’ਤੇ ਸੂਬੇ ਦੀਆਂ ਕੁਝ ਪ੍ਰਮੁੱਖ ਸ਼ਖਸੀਅਤਾਂ ਨਾਲ ਇੱਕ ਵਿਸ਼ੇਸ਼ ਰਾਤਰੀ ਭੋਜਨ (ਡਿਨਰ ਮੀਟਿੰਗ) ਵੀ ਰੱਖਿਆ ਗਿਆ ਸੀ। ਇਨ੍ਹਾਂ ਸਾਰੇ ਪ੍ਰੋਗਰਾਮਾਂ ਤੋਂ ਬਾਅਦ ਭਾਜਪਾ ਪ੍ਰਧਾਨ ਨੇ ਰਾਤ ਦੀ ਫਲਾਈਟ ਰਾਹੀਂ ਦਿੱਲੀ ਪਰਤਣਾ ਸੀ, ਪਰ ਹਾਈਕਮਾਂਡ ਦੇ ਤਾਜ਼ਾ ਹੁਕਮਾਂ ਮਗਰੋਂ ਚੰਡੀਗੜ੍ਹ ਦੇ ਇਹ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ ਗਏ ਹਨ।

Advertisement

ਪ੍ਰਧਾਨ ਮੰਤਰੀ ਮੋਦੀ ਦੀ ਹਰੀ ਝੰਡੀ ਦਾ ਇੰਤਜ਼ਾਰ, ਅੱਜ ਦਿੱਲੀ ’ਚ ਹੋ ਸਕਦੀ ਹੈ ਅਹਿਮ ਮੀਟਿੰਗ

ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਦਿੱਲੀ ਵਿੱਚ ਅੱਜ ਦੇਰ ਸ਼ਾਮ ਸੰਗਠਨ ਦੀ ਸਮੀਖਿਆ ਨੂੰ ਲੈ ਕੇ ਕੁਝ ਹੰਗਾਮੀ ਮੀਟਿੰਗਾਂ ਸੱਦੀਆਂ ਗਈਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਜੀ-7 (G7) ਦੌਰੇ ਤੋਂ ਵਾਪਸ ਆ ਚੁੱਕੇ ਹਨ ਅਤੇ ਲੰਘੇ ਦਿਨ ਕੋਲਕਾਤਾ ਵਿਖੇ ਹੋਏ ਅੰਤਰਰਾਸ਼ਟਰੀ ਯੋਗਾ ਦਿਵਸ ਦੇ ਪ੍ਰੋਗਰਾਮਾਂ ਤੋਂ ਵੀ ਫ੍ਰੀ ਹੋ ਗਏ ਹਨ। ਇਸ ਤੋਂ ਪਹਿਲਾਂ 15 ਜੂਨ ਨੂੰ ਭਾਜਪਾ ਅਤੇ ਆਰ.ਐਸ.ਐਸ. (RSS) ਦੀ ਇੱਕ ਉੱਚ ਪੱਧਰੀ ਮੀਟਿੰਗ ਵਿੱਚ ਸੰਗਠਨ ਦੇ ਪੁਨਰਗਠਨ ਦੀ ਯੋਜਨਾ ਨੂੰ ਮੋਟੇ ਤੌਰ ’ਤੇ ਪ੍ਰਵਾਨਗੀ ਦੇ ਦਿੱਤੀ ਗਈ ਸੀ, ਪਰ ਪ੍ਰਧਾਨ ਮੰਤਰੀ ਦੇ ਵਿਦੇਸ਼ ਦੌਰੇ ’ਤੇ ਹੋਣ ਕਾਰਨ ਅੰਤਿਮ ਫੈਸਲੇ ’ਤੇ ਮੋਹਰ ਲੱਗਣੀ ਬਾਕੀ ਸੀ। ਭਾਜਪਾ ਦੇ ਸੰਗਠਨ ਵਿੱਚ ਇਹ ਫੇਰਬਦਲ ਕਾਫੀ ਸਮੇਂ ਤੋਂ ਲਟਕ ਰਿਹਾ ਹੈ ਅਤੇ ਉਮੀਦ ਹੈ ਕਿ ਕਿਸੇ ਵੀ ਦਿਨ ਨਵੇਂ ਅਹੁਦੇਦਾਰਾਂ ਦੀ ਸੂਚੀ ਦਾ ਐਲਾਨ ਹੋ ਸਕਦਾ ਹੈ।

Advertisement

ਜਾਂਦੇ-ਜਾਂਦੇ ਖੇਤੀਬਾੜੀ ਮਾਹਰ ਸਰਦਾਰਾ ਸਿੰਘ ਜੋਹਲ ਤੋਂ ਲਈ ਗਾਈਡੈਂਸ

ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਨੇ ਅੱਜ ਦਿੱਲੀ ਰਵਾਨਾ ਹੋਣ ਤੋਂ ਪਹਿਲਾਂ ਲੁਧਿਆਣਾ ਵਿਖੇ ਦੇਸ਼ ਦੇ ਮੰਨੇ-ਪ੍ਰਮੰਨੇ ਖੇਤੀਬਾੜੀ ਅਰਥਸ਼ਾਸਤਰੀ ਅਤੇ ਵਿਗਿਆਨੀ ਡਾ. ਸਰਦਾਰਾ ਸਿੰਘ ਜੋਹਲ (ਐਸ.ਐਸ. ਜੋਹਲ) ਨਾਲ ਵਿਸ਼ੇਸ਼ ਮੁਲਾਕਾਤ ਕੀਤੀ। ਇਸ ਦੌਰਾਨ ਨਬੀਨ ਨੇ ਪੰਜਾਬ ਦੇ ਮੌਜੂਦਾ ਖੇਤੀਬਾੜੀ ਸੰਕਟ, ਕਿਸਾਨੀ ਸਿਰ ਚੜ੍ਹੇ ਕਰਜ਼ੇ ਅਤੇ ਫ਼ਸਲੀ ਵਿਭਿੰਨਤਾ ਵਰਗੇ ਗੰਭੀਰ ਮੁੱਦਿਆਂ ਦੇ ਪੱਕੇ ਹੱਲ ਲੱਭਣ ਲਈ ਉਨ੍ਹਾਂ ਤੋਂ ਅਹਿਮ ਸਲਾਹ ਅਤੇ ਮਾਰਗਦਰਸ਼ਨ ਵੀ ਲਿਆ।

Advertisement
×