DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Nipah ਵਾਇਰਸ ਦਾ ਖ਼ਤਰਾ ਘੱਟ, ਘਬਰਾਉਣ ਦੀ ਲੋੜ ਨਹੀਂ: ਵਿਸ਼ਵ ਸਿਹਤ ਸੰਗਠਨ

ਭਾਰਤ ’ਚ ਪੀੜਤਾਂ ਦੇ ਸੰਪਰਕ ’ਚ ਆਏ 190 ਲੋਕਾਂ ਦੀ ਰਿਪੋਰਟ ਨੈਗੇਟਿਵ

  • fb
  • twitter
  • whatsapp
  • whatsapp
Advertisement

ਵਿਸ਼ਵ ਸਿਹਤ ਸੰਗਠਨ (WHO) ਨੇ ਸ਼ੁੱਕਰਵਾਰ ਨੂੰ ਭਰੋਸਾ ਦਿੱਤਾ ਹੈ ਕਿ ਨਿਪਾਹ (Nipah) ਵਾਇਰਸ ਦੇ ਫੈਲਣ ਦਾ ਖ਼ਤਰਾ ਫਿਲਹਾਲ ਕੌਮੀਂ ਅਤੇ ਕੌਮਾਂਤਰੀ ਪੱਧਰ ’ਤੇ ਘੱਟ ਹੈ।

ਸੰਗਠਨ ਦੀ ਅਧਿਕਾਰੀ ਅਨਾਇਸ ਲੈਗੈਂਡ ਨੇ ਜੇਨੇਵਾ ਵਿੱਚ ਦੱਸਿਆ ਕਿ ਭਾਰਤ ਵਿੱਚ ਸੰਕਰਮਿਤ ਹੋਏ ਦੋ ਵਿਅਕਤੀਆਂ ਦੇ ਸੰਪਰਕ ਵਿੱਚ ਆਏ 190 ਤੋਂ ਵੱਧ ਲੋਕਾਂ ਵਿੱਚੋਂ ਕਿਸੇ ਵਿੱਚ ਵੀ ਇਸ ਬਿਮਾਰੀ ਦੇ ਲੱਛਣ ਨਹੀਂ ਪਾਏ ਗਏ ਹਨ ਅਤੇ ਸਾਰਿਆਂ ਦੀ ਜਾਂਚ ਰਿਪੋਰਟ ਨੈਗੇਟਿਵ ਆਈ ਹੈ। ਦੋਵੇਂ ਮਰੀਜ਼ ਹਸਪਤਾਲ ਵਿੱਚ ਜ਼ੇਰੇ-ਇਲਾਜ ਹਨ ਅਤੇ ਉਨ੍ਹਾਂ ਵਿੱਚੋਂ ਇੱਕ ਦੀ ਹਾਲਤ ਵਿੱਚ ਸੁਧਾਰ ਹੋ ਰਿਹਾ ਹੈ।

Advertisement

ਜ਼ਿਕਰਯੋਗ ਹੈ ਕਿ ਭਾਰਤ ਵਿੱਚ ਇਨਫੈਕਸ਼ਨ ਦੀ ਪੁਸ਼ਟੀ ਹੋਣ ਤੋਂ ਬਾਅਦ ਹਾਂਗਕਾਂਗ, ਮਲੇਸ਼ੀਆ, ਸਿੰਗਾਪੁਰ ਅਤੇ ਥਾਈਲੈਂਡ ਵਰਗੇ ਦੇਸ਼ਾਂ ਨੇ ਹਵਾਈ ਅੱਡਿਆਂ ’ਤੇ ਸਕ੍ਰੀਨਿੰਗ ਸਖ਼ਤ ਕਰ ਦਿੱਤੀ ਸੀ।

Advertisement

WHO ਨੇ ਕਿਹਾ ਹੈ ਕਿ ਉਹ ਵਾਇਰਸ ਦੀ ਜੈਨੇਟਿਕ ਸੀਕੁਏਂਸਿੰਗ ਦੀ ਉਡੀਕ ਕਰ ਰਿਹਾ ਹੈ ਤਾਂ ਜੋ ਕਿਸੇ ਵੀ ਸੰਭਾਵੀ ਮਿਊਟੇਸ਼ਨ (ਬਦਲਾਅ) ਦਾ ਪਤਾ ਲਗਾਇਆ ਜਾ ਸਕੇ, ਪਰ ਹਾਲੇ ਤੱਕ ਚਿੰਤਾ ਵਾਲੀ ਕੋਈ ਗੱਲ ਸਾਹਮਣੇ ਨਹੀਂ ਆਈ। ਚਮਗਿੱਦੜਾਂ ਅਤੇ ਸੂਰਾਂ ਰਾਹੀਂ ਫੈਲਣ ਵਾਲਾ ਇਹ ਵਾਇਰਸ ਦਿਮਾਗੀ ਸੋਜ ਦਾ ਕਾਰਨ ਬਣ ਸਕਦਾ ਹੈ ਅਤੇ ਇਸਦੀ ਮੌਤ ਦਰ 40% ਤੋਂ 75% ਤੱਕ ਹੁੰਦੀ ਹੈ।

Advertisement
×