DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਦਿੱਲੀ ’ਚ ਨੌਂ ਰੋਜ਼ਾ ਵਿਸ਼ਵ ਪੁਸਤਕ ਮੇਲਾ ਸ਼ੁਰੂ

35 ਤੋਂ ਵੱਧ ਮੁਲਕਾਂ ਦੇ ਹਜ਼ਾਰ ਪ੍ਰਕਾਸ਼ਕ ਲੈ ਰਹੇ ਨੇ ਹਿੱਸਾ; ਮੇਲੇ ਦਾ ਥੀਮ ਭਾਰਤੀ ਫ਼ੌਜ ਦੇ ਇਤਿਹਾਸ ’ਤੇ ਕੇਂਦਰਤ

  • fb
  • twitter
  • whatsapp
  • whatsapp
featured-img featured-img
ਨਵੀਂ ਦਿੱਲੀ ਵਿੱਚ ਸ਼ਨਿਚਰਵਾਰ ਨੂੰ ਲੋਕ ਵਿਸ਼ਵ ਪੁਸਤਕ ਮੇਲੇ ਵਿੱਚ ਕਿਤਾਬਾਂ ਦੇਖਦੇ ਹੋਏ। -ਫੋਟੋ: ਪੀਟੀਆਈ
Advertisement

ਨੌਂ ਰੋਜ਼ਾ ਵਿਸ਼ਵ ਪੁਸਤਕ ਮੇਲੇ ਦਾ ਅੱਜ ਇਥੇ ਭਾਰਤ ਮੰਡਪਮ ’ਚ ਆਗ਼ਾਜ਼ ਹੋਇਆ, ਜਿਸ ’ਚ 35 ਤੋਂ ਵੱਧ ਮੁਲਕਾਂ ਦੇ ਹਜ਼ਾਰ ਤੋਂ ਜ਼ਿਆਦਾ ਪ੍ਰਕਾਸ਼ਕ ਹਿੱਸਾ ਲੈ ਰਹੇ ਹਨ। ਵਿਸ਼ਵ ਪੁਸਤਕ ਮੇਲੇ ਦਾ ਐਤਕੀਂ ਥੀਮ ‘ਭਾਰਤੀ ਫ਼ੌਜ ਦਾ ਇਤਿਹਾਸ: ਬਹਾਦਰੀ ਅਤੇ ਸਿਆਣਪ @75’ ਰੱਖਿਆ ਗਿਆ ਹੈ।

ਨੈਸ਼ਨਲ ਬੁੱਕ ਟਰੱਸਟ ਦੇ ਸਾਲਾਨਾ ਪੁਸਤਕ ਮੇਲੇ ਦਾ ਉਦਘਾਟਨ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੇ ਕੀਤਾ, ਜਿਨ੍ਹਾਂ ਨਾਲ ਸਪੇਨ ਦੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਅਰਨੈੱਸਟ ਉਰਤਾਸਨ ਦੋਮੇਨੇਸ਼, ਕਤਰ ਦੇ ਭਾਰਤ ’ਚ ਸਫ਼ੀਰ ਮੁਹੰਮਦ ਹਾਸਨ ਜਾਬਿਰ ਅਲ-ਜਾਬਿਰ ਅਤੇ ਕਤਰ ਦੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸ਼ੇਖ ਅਬਦੁੱਲਰਹਿਮਾਨ ਬਿਨ ਹਾਮਦ ਬਿਨ ਜਾਸਿਮ ਬਿਨ ਹਾਮਦ ਅਲ ਥਾਨੀ ਵੀ ਮੌਜੂਦ ਸਨ। ਪੁਸਤਕ ਮੇਲੇ ਦੇ ਇਤਿਹਾਸ ’ਚ ਪਹਿਲੀ ਵਾਰ ਕੋਈ ਦਾਖ਼ਲਾ ਫੀਸ ਨਹੀਂ ਰੱਖੀ ਗਈ। ਪ੍ਰਧਾਨ ਨੇ ਕਿਹਾ ਕਿ ਪੁਸਤਕ ਮੇਲਾ ਵਿਚਾਰ ਵਟਾਂਦਰੇ ਦਾ ਤਿਉਹਾਰ ਅਤੇ ਸਿਰਜਣਾਤਮਕਤਾ ਦਾ ਜਸ਼ਨ ਹੈ। ਇਹ ਭਾਰਤ ਦੇ ਆਤਮ-ਨਿਰਭਰ ਦਾ ਪ੍ਰਤੀਕ ਵੀ ਹੈ, ਜਿਥੇ ਭਾਰਤੀ ਸਾਹਿਤ ਨੂੰ ਦੁਨੀਆ ਅੱਗੇ ਪੇਸ਼ ਕੀਤਾ ਗਿਆ ਹੈ। ਥੀਮ ਮੰਡਪ ’ਚ 500 ਤੋਂ ਵੱਧ ਕਿਤਾਬਾਂ ਰੱਖੀਆਂ ਗਈਆਂ ਹਨ ਅਤੇ ਇੰਡੀਅਨ ਮਿਲਟਰੀ ਅਕੈਡਮੀ, ਦੇਹਰਾਦੂਨ ਤੋਂ ਪ੍ਰੇਰਿਤ ਪ੍ਰਦਰਸ਼ਨੀਆਂ, ਪੋਸਟਰ ਅਤੇ ਦਸਤਾਵੇਜ਼ੀਆਂ ਵੀ ਦਿਖਾਈਆਂ ਜਾਣਗੀਆਂ। ਪੈਵੇਲੀਅਨ ’ਚ ਅਰਜੁਨ ਟੈਂਕ, ਆਈ ਐੱਨ ਐੱਸ ਵਿਕਰਾਂਤ, ਤੇਜਸ ਦੀਆਂ ਨਕਲਾਂ, 21 ਪਰਮਵੀਰ ਚੱਕਰ ਜੇਤੂਆਂ ਨੂੰ ਸ਼ਰਧਾਂਜਲੀਆਂ ਅਤੇ 1947 ਤੋਂ ਅਪਰੇਸ਼ਨ ਸਿੰਧੂਰ ਤੱਕ ਦੀਆਂ ਜੰਗਾਂ ਤੇ ਫ਼ੌਜੀ ਕਾਰਵਾਈਆਂ ਬਾਰੇ ਸੈਸ਼ਨ ਵੀ ਰੱਖੇ ਗਏ ਹਨ। ਪੁਸਤਕ ਮੇਲੇ ’ਚ ਉੱਘੇ ਲੇਖਕ ਅਤੇ ਹੋਰ ਪਤਵੰਤੇ ਹਾਜ਼ਰੀ ਲਗਾਉਣਗੇ।

Advertisement

Advertisement
Advertisement
×