DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Neet-UG: ਵਿਦਿਆਰਥੀਆਂ ਨੇ ਕਲਾ ਨੂੰ ਅੰਦੋਲਨ ਦੀ ਆਵਾਜ਼ ਬਣਾਇਆ

ਚਿੱਤਰਾਂ ਤੇ ਪੋਸਟਰਾਂ ਰਾਹੀਂ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਗਟਾਇਆ

  • fb
  • twitter
  • whatsapp
  • whatsapp
featured-img featured-img
ਜੰਤਰ-ਮੰਤਰ ’ਤੇ ਮੁਜ਼ਾਹਰਾ ਕਰਦਾ ਹੋਇਆ ਕੌਕਰੋਚ ਜਨਤਾ ਪਾਰਟੀ ਦਾ ਕਾਰਕੁਨ। -ਫੋਟੋ: ਪੀਟੀਆਈ
Advertisement

ਨੀਟ ਪੇਪਰ ਲੀਕ ਮਾਮਲੇ ਵਿੱਚ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ਲਈ ਜੰਤਰ ਮੰਤਰ ’ਤੇ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਨੇ ਆਪਣੀ ਕਲਾ ਨੂੰ ਅੰਦੋਲਨ ਦੀ ਆਵਾਜ਼ ਬਣਾ ਲਿਆ ਹੈ। ਉਨ੍ਹਾਂ ਚਿੱਤਰਾਂ, ਵਿਅੰਗ, ਪੋਸਟਰਾਂ ਅਤੇ ਸੱਭਿਆਚਾਰ ਚਿੰਨ੍ਹਾਂ ਰਾਹੀਂ ਕੇਂਦਰ ਖ਼ਿਲਾਫ਼ ਰੋਸ ਪ੍ਰਗਟ ਕਰਦਿਆਂ ਮੁਜ਼ਾਹਰੇ ਵਾਲੀ ਜਗ੍ਹਾ ਨੂੰ ਓਪਨ ਏਅਰ ਗੈਲਰੀ ਵਿੱਚ ਤਬਦੀਲ ਕਰ ਦਿੱਤਾ। ਜ਼ਿਕਰਯੋਗ ਹੈ ਕਿ ਕੌਕਰੋਚ ਜਨਤਾ ਪਾਰਟੀ ਦੇ ‘ਸੰਸਦ ਚੱਲੋ’ ਮਾਰਚ ਨੂੰ ਪੁਲੀਸ ਵੱਲੋਂ ਰੋਕਣ ਤੋਂ ਬਾਅਦ ਵੀ ਜੰਤਰ ਮੰਤਰ ’ਤੇ ਵਿਦਿਆਰਥੀਆਂ ਦਾ ਧਰਨਾ ਜਾਰੀ ਹੈ। ਭਾਸ਼ਣਾਂ ਅਤੇ ਨਾਅਰੇਬਾਜ਼ੀ ਦੇ ਵਿਚਕਾਰ ਮੁਜ਼ਾਹਰੇ ਵਾਲੀ ਜਗ੍ਹਾ ’ਤੇ ਹੱਥ ਨਾਲ ਬਣਾਏ ਗਏ ਚਿੱਤਰ, ਕਾਵਿਕ ਤਖ਼ਤੀਆਂ, ਕਾਰਟੂਨ, ਵਿਅੰਗ-ਚਿੱਤਰ ਅਤੇ ਇੰਟਰਨੈੱਟ ’ਤੇ ਪ੍ਰਚਲਿਤ ਹਾਸਰਸ ਚਿੱਤਰ (ਮੀਮ) ਨਜ਼ਰ ਆ ਰਹੇ ਹਨ। ਇਨ੍ਹਾਂ ਮਾਧਿਅਮਾਂ ਰਾਹੀਂ ਵਿਦਿਆਰਥੀ ਆਪਣੀਆਂ ਮੰਗਾਂ ਨੂੰ ਰਚਨਾਤਮਕ ਢੰਗ ਨਾਲ ਸਾਹਮਣੇ ਰੱਖ ਰਹੇ ਹਨ। ਮੁਜ਼ਾਹਰੇ ਵਾਲੀ ਜਗ੍ਹਾ ’ਤੇ ਮਹਾਤਮਾ ਗਾਂਧੀ ਦੇ ਤਿੰਨ ਬਾਂਦਰਾਂ ਦੀ ਤਰਜ਼ ’ਤੇ ਬਣਾਈ ਗਈ ਇੱਕ ਕਲਾਕ੍ਰਿਤੀ ਰੱਖੀ ਗਈ ਹੈ। ਇਸ ਵਿੱਚ ਇੱਕ ਬਾਂਦਰ ਦੀਆਂ ਅੱਖਾਂ ’ਤੇ ਪੱਟੀ ਬੱਨ੍ਹੀ ਹੋਈ, ਦੂਜੇ ਦੇ ਮੂੰਹ ’ਤੇ ਤਾਲਾ ਲੱਗਿਆ ਹੋਇਆ ਸੀ ਅਤੇ ਤੀਜੇ ਨੂੰ ਆਪਣੇ ਕੰਨਾਂ ਵਿੱਚ ਤੇਲ ਪਾਉਂਦੇ ਹੋਏ ਦਿਖਾਇਆ ਗਿਆ ਹੈ। ਇਸ ਕਲਾਕ੍ਰਿਤੀ ਦੇ ਨਾਲ ਲਿਖਿਆ ਗਿਆ, ‘‘ਪੱਟੀ ਸੱਟ ’ਤੇ ਲਗਾਓ, ਅੱਖਾਂ ’ਤੇ ਨਹੀਂ’, ‘ਤਾਲਾ ਦਰਵਾਜ਼ੇ ’ਤੇ ਲਗਾਓ, ਮੂੰਹ ’ਤੇ ਨਹੀਂ’ ਅਤੇ ‘ਤੇਲ ਕੰਨਾਂ ਵਿੱਚ ਨਹੀਂ, ਵਾਲਾਂ ਵਿੱਚ ਪਾਓ’। ਇਨ੍ਹਾਂ ਸੁਨੇਹਿਆਂ ਰਾਹੀਂ ਵਿਦਿਆਰਥੀਆਂ ਨੇ ਅਧਿਕਾਰੀਆਂ ਨੂੰ ਉਨ੍ਹਾਂ ਦੀਆਂ ਸਮੱਸਿਆਵਾਂ ਦੀ ਅਣਦੇਖੀ ਨਾ ਕਰਨ, ਆਵਾਜ਼ ਨਾ ਦਬਾਉਣ ਅਤੇ ਸ਼ਿਕਾਇਤਾਂ ’ਤੇ ਧਿਆਨ ਦੇਣ ਦੀ ਅਪੀਲ ਕੀਤੀ। ਇਤਿਹਾਸ ਅਤੇ ਇਨਕਲਾਬ ਦੀ ਝਲਕ ਵੀ ਇੱਥੇ ਦਿਸਦੀ ਹੈ। ਹੱਥ ਨਾਲ ਬਣਾਏ ਗਏ ਡਾ. ਅੰਬੇਡਕਰ ਦੇ ਚਿੱਤਰਾਂ ਦੇ ਨਾਲ ਕਿਊਬਾ ਦੇ ਇਨਕਲਾਬੀ ਚੀ ਗੁਵੇਰਾ ਦੇ ਪੋਸਟਰ ਵੀ ਇੱਥੇ ਹਨ। ਕੁਝ ਮੁਜ਼ਾਹਰਾਕਾਰੀ ਮਹਾਤਮਾ ਗਾਂਧੀ ਦਾ ਰੂਪ ਧਾਰਨ ਕਰ ਕੇ ਪਹੁੰਚੇ। ਇਸ ਦੌਰਾਨ ਕੁਝ ਚਿੱਤਰਾਂ ਵਿੱਚ ਮਹਾਤਮਾ ਗਾਂਧੀ ਦੀਆਂ ਅੱਖਾਂ ਵਿੱਚੋਂ ਖ਼ੂਨ ਵਰਗੇ ਹੰਝੂ ਵਗਦੇ ਦਿਖਾਏ ਗਏ। ਇਸ ਦੌਰਾਨ ਫ਼ਿਲਮਾਂ ਅਤੇ ਸੱਭਿਆਚਾਰ ਦੀ ਵੀ ਪ੍ਰਦਰਸ਼ਨ ਵਿੱਚ ਵਿਆਪਕ ਵਰਤੋਂ ਕੀਤੀ ਗਈ। ਇੱਕ ਪੋਸਟਰ ’ਤੇ ਫ਼ਿਲਮ ‘ਗੋਲਮਾਲ 3’ ਦੇ ਮਸ਼ਹੂਰ ਸੰਵਾਦ ਨੂੰ ਬਦਲ ਕੇ ਲਿਖਿਆ ਗਿਆ ਸੀ, ‘ਜਲਦੀ ਅਸਤੀਫ਼ਾ ਦਿਓ, ਸਵੇਰੇ ਪਨਵੇਲ ਜਾਣਾ ਹੈ’। ਇੱਕ ਹੋਰ ਪੋਸਟਰ ਵਿੱਚ ਭਾਰਤ ਦੇ ਨਕਸ਼ੇ ਨੂੰ ਚਾਹ ਵਿੱਚ ਡੁਬੋਏ ਜਾ ਰਹੇ ਬਿਸਕੁਟ ਦੇ ਰੂਪ ਵਿੱਚ ਦਿਖਾਇਆ ਗਿਆ ਸੀ। ਮੁਜ਼ਾਹਰਾਕਾਰੀ ਹਾਰਦਿਕ ਨੇ ਕਿਹਾ, ‘‘ਮੈਂ ਦਿਖਾਉਣਾ ਚਾਹੁੰਦਾ ਸੀ ਕਿ ਦੇਸ਼ ਨਾਲ ਕਿਹੋ ਜਿਹਾ ਵਿਹਾਰ ਹੋ ਰਿਹਾ ਹੈ। ਇਸ ਪੋਸਟਰ ਨੂੰ ਬਣਾਉਣ ਵਿੱਚ ਮੈਨੂੰ ਦੋ ਦਿਨ ਲੱਗੇ। ਇਸ ਨੂੰ ਮੈਂ ਸੋਮਵਾਰ ਦੇ ਮਾਰਚ ਵਿੱਚ ਵੀ ਲੈ ਕੇ ਗਿਆ ਸੀ ਅਤੇ ਅੱਜ ਫਿਰ ਇੱਥੇ ਲਿਆਇਆ ਹਾਂ ਤਾਂ ਜੋ ਵੱਧ ਤੋਂ ਵੱਧ ਲੋਕ ਇਸ ਦਾ ਸੁਨੇਹਾ ਦੇਖ ਸਕਣ।’’ ਮੁਜ਼ਾਹਰੇ ਵਿੱਚ ਹਾਸਰਸ ਦਾ ਵੀ ਭਰਪੂਰ ਇਸਤੇਮਾਲ ਕੀਤਾ ਗਿਆ ਹੈ।

Advertisement
Advertisement
×