DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

NEET 2026 Paper Leak: ਸੀ.ਬੀ.ਆਈ. ਵੱਲੋਂ ਪੁਣੇ ਤੋਂ ਮੁੱਖ ਸਾਜ਼ਿਸ਼ਘਾੜਾ ਗ੍ਰਿਫ਼ਤਾਰ

ਕੈਮਿਸਟਰੀ ਦੇ ਪ੍ਰੋਫ਼ੈਸਰ ਨੇ ਕੋਚਿੰਗ ਜ਼ਰੀਏ ਵਿਦਿਆਰਥੀਆਂ ਨੂੰ ਕਰਵਾਏ ਸੀ ਪ੍ਰੀਖਿਆ ਦੇ ਹੂਬਹੂ ਸਵਾਲ

  • fb
  • twitter
  • whatsapp
  • whatsapp
Advertisement

ਸੀ.ਬੀ.ਆਈ. (CBI) ਨੇ ਨੀਟ (NEET) ਪ੍ਰੀਖਿਆ ਦੇ ਪੇਪਰ ਲੀਕ ਮਾਮਲੇ ਵਿੱਚ ਵੱਡੀ ਸਫ਼ਲਤਾ ਹਾਸਲ ਕਰਦਿਆਂ ਪੁਣੇ ਤੋਂ ਇਸ ਦੇ ਕਥਿਤ ਮੁੱਖ ਸਾਜ਼ਿਸ਼ਕਰਤਾ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਅਨੁਸਾਰ ਗ੍ਰਿਫ਼ਤਾਰ ਕੀਤਾ ਗਿਆ ਵਿਅਕਤੀ ਪ੍ਰੋਫ਼ੈਸਰ ਪੀ.ਵੀ. ਕੁਲਕਰਨੀ ਹੈ ਜੋ ਮੂਲ ਰੂਪ ਵਿੱਚ ਲਾਟੂਰ ਦਾ ਰਹਿਣ ਵਾਲਾ ਹੈ ਅਤੇ ਕੈਮਿਸਟਰੀ ਵਿਸ਼ੇ ਦਾ ਮਾਹਰ ਹੈ। ਦੱਸਿਆ ਜਾ ਰਿਹਾ ਹੈ ਕਿ ਕੁਲਕਰਨੀ ਉਸ ਪੈਨਲ ਦਾ ਹਿੱਸਾ ਰਿਹਾ ਸੀ ਜੋ ਕਈ ਸਾਲਾਂ ਤੋਂ ਨੀਟ ਦਾ ਪੇਪਰ ਤਿਆਰ ਕਰਦਾ ਸੀ। ਇਸੇ ਪਹੁੰਚ ਦਾ ਫ਼ਾਇਦਾ ਉਠਾਉਂਦਿਆਂ ਉਸ ਨੇ ਆਪਣੇ ਘਰ ਵਿੱਚ ਵਿਸ਼ੇਸ਼ ਕੋਚਿੰਗ ਕਲਾਸਾਂ ਲਗਾਈਆਂ, ਜਿੱਥੇ ਉਹ ਵਿਦਿਆਰਥੀਆਂ ਨੂੰ ਪੇਪਰ ਬਾਰੇ ਜਾਣਕਾਰੀ ਦਿੰਦਾ ਸੀ। ਪੁਲੀਸ ਅਤੇ ਜਾਂਚ ਏਜੰਸੀਆਂ ਮੁਤਾਬਕ ਉਸ ਨੇ ਅਪਰੈਲ 2026 ਦੇ ਆਖਰੀ ਹਫ਼ਤੇ ਦੌਰਾਨ ਇਕ ਹੋਰ ਮਨੀਸ਼ਾ ਵਾਘਮਾਰੇ ਦੀ ਮਦਦ ਨਾਲ ਵਿਦਿਆਰਥੀਆਂ ਤਕ ਪਹੁੰਚ ਕੀਤੀ ਸੀ।

ਸੀ.ਬੀ.ਆਈ. ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਪ੍ਰੋਫ਼ੈਸਰ ਕੁਲਕਰਨੀ ਕੋਚਿੰਗ ਕਲਾਸਾਂ ਦੌਰਾਨ ਵਿਦਿਆਰਥੀਆਂ ਨੂੰ ਸਵਾਲਾਂ ਦੇ ਨਾਲ-ਨਾਲ ਉਨ੍ਹਾਂ ਦੇ ਵਿਕਲਪ ਅਤੇ ਸਹੀ ਜਵਾਬ ਵੀ ਲਿਖਵਾਉਂਦਾ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਵਿਦਿਆਰਥੀਆਂ ਵੱਲੋਂ ਆਪਣੀਆਂ ਕਾਪੀਆਂ ਵਿੱਚ ਹੱਥ ਨਾਲ ਲਿਖੇ ਇਹ ਸਵਾਲ 3 ਮਈ ਨੂੰ ਹੋਈ ਨੀਟ-ਯੂਜੀ 2026 ਦੀ ਪ੍ਰੀਖਿਆ ਦੇ ਅਸਲ ਸਵਾਲੀਆ ਪੇਪਰ ਨਾਲ ਲਗਪਗ ਪੂਰੀ ਤਰ੍ਹਾਂ ਮੇਲ ਖਾਂਦੇ ਸਨ। ਜਾਂਚ ਏਜੰਸੀ ਨੇ ਕਿਹਾ ਹੈ ਕਿ ਇਸ ਮਾਮਲੇ ਦੀ ਤਹਿ ਤੱਕ ਜਾਣ ਲਈ ਅਜੇ ਹੋਰ ਗ੍ਰਿਫ਼ਤਾਰੀਆਂ ਵੀ ਹੋ ਸਕਦੀਆਂ ਹਨ। ਇਸ ਤੋਂ ਪਹਿਲਾਂ 14 ਮਈ ਨੂੰ ਮਨੀਸ਼ਾ ਵਾਘਮਾਰੇ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ।

Advertisement

Advertisement
Advertisement
×