DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

NEET Protest: ਧਰਮੇਂਦਰ ਪ੍ਰਧਾਨ ਵੱਲੋਂ ਅਸਤੀਫ਼ੇ ਪਿੱਛੇ Gen-Z ਨੂੰ ਗੁੰਮਰਾਹ ਕਰਨ ਦੀ ‘ਸਾਜ਼ਿਸ਼’ ਦਾ ਦਾਅਵਾ

ਸਾਬਕਾ ਕੇਂਦਰੀ ਸਿੱਖਿਆ ਮੰਤਰੀ ਨੇ ਵਿਰੋਧੀਆਂ ’ਤੇ ਸੇਧਿਆ ਨਿਸ਼ਾਨਾ

  • fb
  • twitter
  • whatsapp
  • whatsapp
featured-img featured-img
ਸਾਬਕਾ ਕੇਂਦਰੀ ਸਿੱਖਿਆ ਮੰਤਰੀ ਅਤੇ ਸੰਬਲਪੁਰ ਤੋਂ ਸੰਸਦ ਮੈਂਬਰ ਧਰਮੇਂਦਰ ਪ੍ਰਧਾਨ।
Advertisement

ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਸੰਬਲਪੁਰ ਤੋਂ ਸੰਸਦ ਮੈਂਬਰ ਧਰਮੇਂਦਰ ਪ੍ਰਧਾਨ ਨੇ ਦਾਅਵਾ ਕੀਤਾ ਹੈ ਕਿ ਨੀਟ (NEET) ਪੇਪਰ ਲੀਕ ਮਾਮਲੇ ਦੌਰਾਨ ਚੱਲੇ ਪ੍ਰਦਰਸ਼ਨਾਂ ਦੌਰਾਨ Gen-Z (ਨੌਜਵਾਨ ਪੀੜ੍ਹੀ) ਨੂੰ ਗੁੰਮਰਾਹ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ, ਜਿਸ ਕਰਕੇ ਉਨ੍ਹਾਂ ਨੂੰ ਕੇਂਦਰੀ ਸਿੱਖਿਆ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ। ਨਵੀਂ ਦਿੱਲੀ ਦੇ ਜੰਤਰ-ਮੰਤਰ ਵਿਖੇ ਹੋਏ ਭਾਰੀ ਵਿਰੋਧ ਪ੍ਰਦਰਸ਼ਨਾਂ ਦਰਮਿਆਨ ਅਸਤੀਫ਼ਾ ਦੇਣ ਤੋਂ ਠੀਕ ਦੋ ਹਫ਼ਤਿਆਂ ਬਾਅਦ ਇੱਥੇ ਜੀ.ਐੱਮ. ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਨੇ ਆਪਣੀ ਚੁੱਪ ਤੋੜੀ। ਉਨ੍ਹਾਂ ਕਿਹਾ ਕਿ Gen-z ਸਾਡੇ ਬੱਚੇ ਹਨ ਅਤੇ ਕੁੱਝ ਲੋਕਾਂ ਨੇ ਉਨ੍ਹਾਂ ਨੂੰ ਭਟਕਾਉਣ ਦੀ ਕੋਸ਼ਿਸ਼ ਕੀਤੀ, ਜਦਕਿ ਉਨ੍ਹਾਂ ਦਾ ਆਪਣਾ ਕੋਈ ਨਿੱਜੀ ਸੁਆਰਥ ਨਹੀਂ ਸੀ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਕੇ ਆਪ ਮੰਤਰੀ ਮੰਡਲ ਤੋਂ ਅਸਤੀਫ਼ੇ ਦੀ ਪੇਸ਼ਕਸ਼ ਕੀਤੀ ਸੀ।

ਦੂਜੇ ਪਾਸੇ, ਰੈਰਾਖੋਲ ਵਿੱਚ ਇੱਕ ਹੋਰ ਜਨਤਕ ਰੈਲੀ ਦੌਰਾਨ ਧਰਮੇਂਦਰ ਪ੍ਰਧਾਨ ਨੇ ਓਡੀਸ਼ਾ ਦੇ ਸਾਬਕਾ ਮੁੱਖ ਮੰਤਰੀ ਅਤੇ ਬੀਜੂ ਜਨਤਾ ਦਲ (ਬੀ.ਜੇ.ਡੀ.) ਦੇ ਪ੍ਰਧਾਨ ਨਵੀਨ ਪਟਨਾਇਕ ’ਤੇ ਤਿੱਖਾ ਹਮਲਾ ਬੋਲਿਆ। ਬੀਜੇਡੀ ਵਰਕਰਾਂ ਵੱਲੋਂ ‘ਧਰਮੇਂਦਰ ਪ੍ਰਧਾਨ ਗੋ ਬੈਕ’ ਦੇ ਲਾਏ ਗਏ ਨਾਅਰਿਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਇੱਕ ਕਿਸਾਨ ਦੇ ਪੁੱਤ ਹਨ ਅਤੇ ਵਿਰੋਧ ਪ੍ਰਦਰਸ਼ਨਾਂ ਤੋਂ ਡਰ ਕੇ ਪਿੱਛੇ ਹਟਣ ਵਾਲੇ ਨਹੀਂ।

Advertisement

ਉਨ੍ਹਾਂ ਦੋਸ਼ ਲਾਇਆ ਕਿ ਨਵੀਨ ਪਟਨਾਇਕ ਉਨ੍ਹਾਂ ਨੂੰ ਓਡੀਸ਼ਾ ਦੇ ਲੋਕਾਂ ਲਈ ‘ਕਲੰਕ’ ਦੱਸ ਕੇ ਨੌਜਵਾਨਾਂ ਨੂੰ ਉਨ੍ਹਾਂ ਖ਼ਿਲਾਫ਼ ਭੜਕਾ ਰਹੇ ਹਨ, ਜਦਕਿ ਉਨ੍ਹਾਂ ਨੇ ਕਦੇ ਵੀ ਅਜਿਹਾ ਕੋਈ ਕੰਮ ਨਹੀਂ ਕੀਤਾ ਜਿਸ ਨਾਲ ਸੂਬੇ ਦਾ ਨਾਮ ਬਦਨਾਮ ਹੋਵੇ।

Advertisement

Advertisement
×