Advertisement
ਟੀਵੀ ਬਹਿਸਾਂ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਪੱਖ ਦਮਦਾਰ ਤਰੀਕੇ ਨਾਲ ਰੱਖਣ ਵਾਲੇ ਕੌਮੀ ਬੁਲਾਰੇ ਸ਼ਹਿਜ਼ਾਦ ਪੂਨਾਵਾਲਾ ਨੇ ਅਸਤੀਫ਼ਾ ਦੇ ਦਿੱਤਾ ਹੈ। ਮਿਲੀ ਜਾਣਕਾਰੀ ਅਨੁਸਾਰ ਪੂਨਾਵਾਲਾ ਨੇ ਲੰਘੀ ਸ਼ਾਮ ਹੀ ਆਪਣਾ ਅਸਤੀਫ਼ਾ ਪਾਰਟੀ ਹਾਈਕਮਾਨ ਨੂੰ ਭੇਜ ਦਿੱਤਾ ਸੀ।
ਅਸਤੀਫ਼ੇ ਤੋਂ ਤੁਰੰਤ ਬਾਅਦ ਪੂਨਾਵਾਲਾ ਨੇ ਆਪਣੇ X ਅਤੇ ਹੋਰ ਸੋਸ਼ਲ ਮੀਡੀਆ ਦੇ ਪ੍ਰੋਫਾਈਲ ਬਾਇਓ (BIO) ਵਿੱਚੋਂ ‘ਭਾਜਪਾ’ ਸ਼ਬਦ ਹਟਾ ਦਿੱਤਾ ਹੈ। ਆਪਣੇ ਨਵੇਂ ਬਾਇਓ (BIO) ਵਿੱਚ ਉਨ੍ਹਾਂ ਨੇ ਖ਼ੁਦ ਨੂੰ ਇੱਕ ‘ਭਾਰਤੀ’ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ‘ਜੀਵਨ ਭਰ ਸਮਰਥਕ’ ਦਾ ਦੱਸਿਆ ਹੈ।
Advertisement
Advertisement
ਜ਼ਿਕਰਯੋਗ ਹੈ ਕਿ ਸ਼ਹਿਜ਼ਾਦ ਪੂਨਾਵਾਲਾ ਕਾਂਗਰਸ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਸਨ ਅਤੇ ਉਹ ਪਾਰਟੀ ਦੇ ਸਭ ਤੋਂ ਬੁਲੰਦ ਤੇ ਤਰਕਸ਼ੀਲ ਬੁਲਾਰਿਆਂ ਵਜੋਂ ਜਾਣੇ ਜਾਂਦੇ ਹਨ। ਹਾਲਾਂਕਿ, ਇਸ ਅਸਤੀਫ਼ੇ ਸਬੰਧੀ ਅਜੇ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।
Advertisement
×

