DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Murder:ਪੁਲੀਸ ਨੇ ਪਿਸਤੌਲ ਖੋਹਣ ਦੀ ਕੋਸ਼ਿਸ਼ ਕਰਦੇ ਲੁਟੇਰੇ ਨੂੰ ਗੋਲੀ ਮਾਰੀ

ਕਾਰ ਖੋਹਣ ਮਗਰੋਂ ਪੁਲੀਸ ਤੋਂ ਬਚਣ ਦੀ ਕੀਤੀ ਕੋਸ਼ਿਸ਼

  • fb
  • twitter
  • whatsapp
  • whatsapp
Advertisement

ਦਵਾਰਕਾ ਵਿੱਚ ਗ੍ਰਿਫ਼ਤਾਰੀ ਤੋਂ ਬਚਣ ਦੀ ਕੋਸ਼ਿਸ਼ ਦੌਰਾਨ 26 ਸਾਲਾ ਨੌਜਵਾਨ ਨੇ ਕਥਿਤ ਤੌਰ ’ਤੇ ਪੁਲੀਸ ਅਧਿਕਾਰੀ ਦਾ ਸਰਵਿਸ ਪਿਸਤੌਲ ਖੋਹਣ ਦੀ ਕੋਸ਼ਿਸ਼ ਕੀਤੀ ਜਿਸ ਮਗਰੋਂ ਪੁਲੀਸ ਨੇ ਉਸ ਦੀ ਲੱਤ ਵਿੱਚ ਗੋਲੀ ਮਾਰ ਦਿੱਤੀ।

ਪੁਲੀਸ ਨੇ ਅੱਜ ਦੱਸਿਆ ਕਿ ਇਹ ਘਟਨਾ ਬਾਬਾ ਹਰੀਦਾਸ ਨਗਰ ਇਲਾਕੇ ਵਿੱਚ ਵਾਪਰੀ। 27 ਮਈ ਨੂੰ ਰਾਤ ਕਰੀਬ 10:35 ਵਜੇ ਥਾਣੇ ਨੂੰ ਪੀ ਸੀ ਆਰ ਕਾਲ ਮਿਲੀ ਸੀ, ਜਿਸ ਵਿੱਚ ਦੱਸਿਆ ਗਿਆ ਸੀ ਕਿ ਦੋ ਵਿਅਕਤੀਆਂ ਨੇ ਇੱਕ ਸ਼ਖਸ ਦੀ ਕੁੱਟਮਾਰ ਕਰਕੇ ਉਸ ਦੀ ਕਾਰ ਖੋਹ ਲਈ ਹੈ। ਡੀ ਐੱਸ ਪੀ (ਦਵਾਰਕਾ) ਕੁਸ਼ਲ ਪਾਲ ਸਿੰਘ ਨੇ ਦੱਸਿਆ, ‘‘ਟੀਮ ਤੁਰੰਤ ਮੌਕੇ ’ਤੇ ਭੇਜੀ ਗਈ ਪਰ ਉਹ ਕਾਲ ਕਰਨ ਵਾਲੇ ਜਾਂ ਪੀੜਤ ਦਾ ਪਤਾ ਨਹੀਂ ਲਗਾ ਸਕੀ। ਜਦੋਂ ਪੁੱਛ ਪੜਤਾਲ ਚੱਲ ਰਹੀ ਸੀ ਤਾਂ ਇੱਕ ਹੋਰ ਪੀ ਸੀ ਆਰ ਕਾਲ ਪ੍ਰਾਪਤ ਹੋਈ ਜਿਸ ਵਿੱਚ ਦੱਸਿਆ ਗਿਆ ਕਿ ਕਾਰ ਖੋਹਣ ਵਾਲੇ ਸ਼ੱਕੀ ਦੀ ਲੱਤ ਵਿੱਚ ਗੋਲੀ ਲੱਗੀ ਹੈ।’’ ਉਨ੍ਹਾਂ ਦੱਸਿਆ ਕਿ ਪੁਲੀਸ ਟੀਮ ਰਾਓ ਤੁਲਾ ਰਾਮ ਮੈਮੋਰੀਅਲ ਹਸਪਤਾਲ ਪਹੁੰਚੀ, ਜਿੱਥੇ ਜ਼ਖਮੀ ਆਕਾਸ਼ (ਵਾਸੀ ਨਜ਼ਫ਼ਗੜ੍ਹ) ਦਾ ਇਲਾਜ ਚੱਲ ਰਿਹਾ ਸੀ। ਸ਼ਿਕਾਇਤਕਰਤਾ ਅਤੇ ਪੀ ਸੀ ਆਰ ਵਾਹਨ ਦੇ ਇੰਚਾਰਜ ਏ ਐੱਸ ਆਈ ਨਰਿੰਦਰ ਸਿੰਘ ਵੀ ਹਸਪਤਾਲ ਵਿੱਚ ਮੌਜੂਦ ਸਨ। ਪੁਲੀਸ ਨੇ ਕਿਹਾ, ‘‘ਕਾਰ ਖੋਹਣ ਦੀ ਘਟਨਾ ਵਿੱਚ ਸ਼ਾਮਲ ਦੂਜੇ ਮੁਲਜ਼ਮ ਦਾ ਪਤਾ ਲਗਾਉਣ ਅਤੇ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਯਤਨ ਕੀਤੇ ਜਾ ਰਹੇ ਹਨ। ਮਾਮਲੇ ਦੀ ਜਾਂਚ ਜਾਰੀ ਹੈ।’’ ਇਸ ਦੌਰਾਨ ਆਮ ਆਦਮੀ ਪਾਰਟੀ ਦੇ ਦਿੱਲੀ ਇਕਾਈ ਦੇ ਮੁਖੀ ਸੌਰਭ ਭਾਰਦਵਾਜ ਨੇ ਕਿਹਾ ਕਿ ਪੁਲੀਸ ਮੁਲਾਜ਼ਮ ਨੇ ਨਜ਼ਫ਼ਗੜ੍ਹ ਇਲਾਕੇ ਵਿੱਚ ਨੌਜਵਾਨ ਆਕਾਸ਼ ਬੀਰਹਾਮਨ ਨੂੰ ਗੋਲੀ ਮਾਰ ਦਿੱਤੀ ਅਤੇ ਇੱਕ ਮਹੀਨਾ ਪਹਿਲਾਂ ਇਸੇ ਜ਼ਿਲ੍ਹੇ ਵਿੱਚ ਪੁਲੀਸ ਮੁਲਾਜ਼ਮ ਨੇ ਬਿਹਾਰ ਦੇ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ।

Advertisement

Advertisement
Advertisement
×