DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਗਾਲਾਂ ਕੱਢਣ ਤੋਂ ਰੋਕਣ ’ਤੇ ਕਤਲ

ਇੱਥੇ ਆਦਰਸ਼ ਨਗਰ ਵਿੱਚ 50 ਸਾਲਾ ਵਿਅਕਤੀ ਦਾ ਨਾਬਾਲਗ ਨੇ ਆਪਣੇ ਦੋਸਤ ਨਾਲ ਮਿਲ ਕੇ ਚਾਕੂ ਮਾਰ ਕੇ ਕਤਲ ਕਰ ਦਿੱਤਾ। ਹਿੰਸਕ ਘਟਨਾ ਉਸ ਸਮੇਂ ਵਾਪਰੀ ਜਦੋਂ ਮ੍ਰਿਤਕ ਨੇ ਮੁਲਜ਼ਮਾਂ ਨੂੰ ਆਪਣੇ ਘਰ ਦੇ ਬਾਹਰ ਗਾਲੀ ਗਲੋਚ ਕਰਨ ਤੋਂ ਮਨ੍ਹਾ...

  • fb
  • twitter
  • whatsapp
  • whatsapp
Advertisement

ਇੱਥੇ ਆਦਰਸ਼ ਨਗਰ ਵਿੱਚ 50 ਸਾਲਾ ਵਿਅਕਤੀ ਦਾ ਨਾਬਾਲਗ ਨੇ ਆਪਣੇ ਦੋਸਤ ਨਾਲ ਮਿਲ ਕੇ ਚਾਕੂ ਮਾਰ ਕੇ ਕਤਲ ਕਰ ਦਿੱਤਾ। ਹਿੰਸਕ ਘਟਨਾ ਉਸ ਸਮੇਂ ਵਾਪਰੀ ਜਦੋਂ ਮ੍ਰਿਤਕ ਨੇ ਮੁਲਜ਼ਮਾਂ ਨੂੰ ਆਪਣੇ ਘਰ ਦੇ ਬਾਹਰ ਗਾਲੀ ਗਲੋਚ ਕਰਨ ਤੋਂ ਮਨ੍ਹਾ ਕੀਤਾ ਸੀ। ਪੁਲੀਸ ਨੇ ਕਾਰਵਾਈ ਕਰਦਿਆਂ ਨਾਬਾਲਗ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦੋਂ ਕਿ ਉਸ ਦੇ ਸਾਥੀ ਦੀ ਭਾਲ ਜਾਰੀ ਹੈ। ਪੁਲੀਸ ਅਨੁਸਾਰ ਮ੍ਰਿਤਕ ਦੀ ਪਛਾਣ ਬਿਹਾਰੀ ਲਾਲ ਵਜੋਂ ਹੋਈ ਹੈ। ਘਟਨਾ ਵੀਰਵਾਰ ਰਾਤ ਨੂੰ ਵਾਪਰੀ ਜਦੋਂ ਦੋ ਮੁੰਡੇ ਬਿਹਾਰੀ ਲਾਲ ਦੇ ਘਰ ਕੋਲ ਖੜ੍ਹੇ ਗਾਲੀ-ਗਲੋਚ ਕਰ ਰਹੇ ਸਨ। ਬਿਹਾਰੀ ਲਾਲ ਨੇ ਉਨ੍ਹਾਂ ਨੂੰ ਝਿੜਕਿਆ ਤੇ ਉੱਥੋਂ ਜਾਣ ਲਈ ਕਿਹਾ। ਇਸ ਗੱਲੋਂ ਗੁੱਸੇ ਵਿੱਚ ਆਏ ਦੋਵਾਂ ਮੁੰਡਿਆਂ ਨੇ ਪਹਿਲਾਂ ਬਿਹਾਰੀ ਲਾਲ ਨੂੰ ਧੱਕਾ ਦਿੱਤਾ ਤੇ ਫਿਰ ਨਾਬਾਲਗ ਮੁਲਜ਼ਮ ਨੇ ਉਸ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ।

Advertisement
Advertisement
×