DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Mumbai Runway Incident: ਜਦੋਂ ਮੁੰਬਈ ਹਵਾਈ ਅੱਡੇ ’ਤੇ ਇਕੋ ਰਨਵੇਅ ’ਤੇ ਆਹਮੋ-ਸਾਹਮਣੇ ਆਏ ਜਹਾਜ਼ਾਂ ਨੇ ਮਾਰੀਆਂ ਬਰੇਕਾਂ

ਏਅਰ ਇੰਡੀਆ ਅਤੇ ਏਅਰ ਇੰਡੀਆ ਐਕਸਪ੍ਰੈਸ ਦੇ ਜਹਾਜ਼ਾਂ ਦੀ ਟੱਕਰ ਹੁੰਦੀ ਬਚੀ; ਏਅਰ ਟ੍ਰੈਫਿਕ ਕੰਟਰੋਲਰ ਦੀ ਚਿਤਾਵਨੀ ਮਗਰੋਂ ਆਖਰੀ ਮੌਕੇ ਰੋਕੀ ਏਅਰ ਇੰਡੀਆ ਦੀ ਉਡਾਣ

  • fb
  • twitter
  • whatsapp
  • whatsapp
Advertisement

Air India: ਮੁੰਬਈ ਹਵਾਈ ਅੱਡੇ 'ਤੇ ਮੰਗਲਵਾਰ ਦੇਰ ਰਾਤ ਉਸ ਵੇਲੇ ਵੱਡਾ ਹਾਦਸਾ ਟਲ ਗਿਆ ਜਦੋਂ ਏਅਰ ਇੰਡੀਆ ਅਤੇ ਏਅਰ ਇੰਡੀਆ ਐਕਸਪ੍ਰੈਸ ਦੇ ਦੋ ਹਵਾਈ ਜਹਾਜ਼ ਇੱਕੋ ਰਨਵੇਅ ’ਤੇ ਬਿਲਕੁਲ ਆਹਮੋ-ਸਾਹਮਣੇ ਆ ਗਏ। ਇਹ ਘਟਨਾ ਰਾਤ ਦੇ ਕਰੀਬ ਸਵਾ 10 ਵਜੇ ਵਾਪਰੀ। ਉਸ ਵੇਲੇ ਸਿਲੀਗੁੜੀ ਤੋਂ ਆਇਆ ਏਅਰ ਇੰਡੀਆ ਐਕਸਪ੍ਰੈਸ ਦਾ ਜਹਾਜ਼ ਲੈਂਡਿੰਗ ਤੋਂ ਬਾਅਦ ਅਜੇ ਰਨਵੇਅ ਤੋਂ ਪੂਰੀ ਤਰ੍ਹਾਂ ਹਟਿਆ ਨਹੀਂ ਸੀ ਤਾਂ ਉਸੇ ਵੇਲੇ ਦਿੱਲੀ ਜਾਣ ਵਾਲਾ ਏਅਰ ਇੰਡੀਆ ਦਾ ਵੱਡਾ ਬੋਇੰਗ ਜਹਾਜ਼ ਉਸੇ ਰਨਵੇਅ 'ਤੇ ਉਡਾਣ ਭਰਨ (ਟੇਕ-ਆਫ਼) ਲਈ ਤੇਜ਼ ਰਫ਼ਤਾਰ ਨਾਲ ਆ ਗਿਆ। ਇਸ ਖ਼ਤਰੇ ਨੂੰ ਦੇਖਦਿਆਂ ਏਅਰ ਟ੍ਰੈਫਿਕ ਕੰਟਰੋਲਰ (ATC) ਨੇ ਤੁਰੰਤ ਚਿਤਾਵਨੀ ਜਾਰੀ ਕਰਕੇ ਨਿਰਦੇਸ਼ ਦਿੱਤੇ ਜਿਸ ਮਗਰੋਂ ਪਾਇਲਟ ਨੇ ਸੂਝ-ਬੂਝ ਦਿਖਾਉਂਦੇ ਹੋਏ ਆਖਰੀ ਪਲਾਂ ’ਤੇ ਜਹਾਜ਼ ਨੂੰ ਬਰੇਕ ਲਗਾ ਕੇ ਰੋਕ ਦਿੱਤਾ ਅਤੇ ਹਾਦਸਾ ਟਲ ਗਿਆ।

ਯਾਤਰੀਆਂ ਦੀ ਸੁਰੱਖਿਆ ਲਈ ਜਹਾਜ਼ ਦੀ ਜਾਂਚ ਸ਼ੁਰੂ

ਏਅਰ ਇੰਡੀਆ ਦੇ ਬੁਲਾਰੇ ਨੇ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਏਟੀਸੀ ਦੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਮੁੰਬਈ-ਦਿੱਲੀ ਉਡਾਣ ਨੂੰ ਤੁਰੰਤ ਰੋਕ ਕੇ ਜਹਾਜ਼ ਨੂੰ ਵਾਪਸ ਪਾਰਕਿੰਗ ਬੇਅ ਵਿੱਚ ਲਿਆਂਦਾ ਗਿਆ। ਹਾਲਾਂਕਿ ਕੰਪਨੀ ਵੱਲੋਂ ਦੋਵਾਂ ਜਹਾਜ਼ਾਂ ਵਿੱਚ ਸਵਾਰ ਯਾਤਰੀਆਂ ਦੀ ਸਹੀ ਗਿਣਤੀ ਬਾਰੇ ਅਜੇ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ।

Advertisement

ਨਿਯਮਾਂ ਅਨੁਸਾਰ ਅਚਾਨਕ ਲੱਗੀ ਤੇਜ਼ ਬਰੇਕ ਕਰਕੇ ਹੁਣ ਜਹਾਜ਼ ਦੀ ਤਕਨੀਕੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਸੁਰੱਖਿਆ ਦੇ ਲਿਹਾਜ਼ ਨਾਲ ਕਿਸੇ ਖ਼ਤਰੇ ਦੀ ਗੁੰਜਾਇਸ਼ ਨਾ ਰਹੇ। ਹਵਾਈ ਅੱਡੇ 'ਤੇ ਮੌਜੂਦ ਪ੍ਰਸ਼ਾਸਨ ਨੇ ਯਾਤਰੀਆਂ ਨੂੰ ਉਨ੍ਹਾਂ ਦੀ ਮੰਜ਼ਿਲ ਤੱਕ ਪਹੁੰਚਾਉਣ ਲਈ ਤੁਰੰਤ ਦੂਜੇ ਜਹਾਜ਼ ਦਾ ਬਦਲਵਾਂ ਪ੍ਰਬੰਧ ਸ਼ੁਰੂ ਕਰ ਦਿੱਤਾ ਹੈ ਅਤੇ ਏਜੰਸੀਆਂ ਵੱਲੋਂ ਇਸ ਲਾਪਰਵਾਹੀ ਦੀ ਜਾਂਚ ਕੀਤੀ ਜਾ ਰਹੀ ਹੈ।

Advertisement

Advertisement
×