ਪੱਤਰ ਪ੍ਰੇਰਕ
ਨਵੀਂ ਦਿੱਲੀ, 10 ਸਤੰਬਰ
ਪੂਰਬੀ ਦਿੱਲੀ ਦੇ ਤ੍ਰਿਲੋਕਪੁਰੀ ਇਲਾਕੇ ਵਿੱਚ ਪੁੱਤ ਨੇ ਆਪਣੀ 65 ਸਾਲਾ ਵਿਧਵਾ ਮਾਂ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਇਸ ਦੌਰਾਨ ਉਸ ਨੂੰ ਬਚਾਉਣ ਆਏ ਗੁਆਂਢੀ ’ਤੇ ਵੀ ਹਮਲਾ ਕਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਪੁਲੀਸ ਨੇ ਮੁਲਜ਼ਮ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਸੂਰਜ ਉਰਫ਼ ਘਨਸ਼ਿਆਮ (26) ਵਜੋਂ ਹੋਈ ਹੈ। ਉਸ ਨੂੰ ਸ਼ਰਾਬ ਦੀ ਲਤ ਸੀ ਅਤੇ ਉਸ ਦਾ ਇਲਾਜ ਚੱਲ ਰਿਹਾ ਸੀ। ਪੁਲੀਸ ਨੇ ਦੱਸਿਆ ਕਿ ਸੂਰਜ ਆਪਣੀ ਮਾਤਾ ਕੋਲੋਂ ਨਸ਼ੇ ਲਈ ਪੈਸੇ ਦੀ ਮੰਗ ਕਰਦਾ ਸੀ। ਇਸ ਵਾਰਦਾਤ ਦੀ ਚਸ਼ਮਦੀਦ ਗਵਾਹ ਮ੍ਰਿਤਕ ਔਰਤ ਦੇ ਕਿਰਾਏਦਾਰ ਨੇ ਪੁਲੀਸ ਨੂੰ ਦੱਸਿਆ ਕਿ ਉਨ੍ਹਾਂ ਨੇ ਰਾਜਕੁਮਾਰੀ ਦੇ ਲੜਕੇ ਨੂੰ ਚਾਕੂ ਮਾਰਦੇ ਦੇਖਿਆ। ਜਦੋਂ ਕਿਰਾਏਦਾਰ ਦੇ ਪਤੀ ਨੇ ਸੂਰਜ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਸੂਰਜ ਨੇ ਉਸ ’ਤੇ ਵੀ ਹਮਲਾ ਕਰ ਦਿੱਤਾ।