ਕਮਰੇ ਨੂੰ ‘ਗੈਸ ਚੈਂਬਰ’ ਵਿੱਚ ਬਦਲ ਕੇ ਮਾਂ ਤੇ ਦੋ ਧੀਆਂ ਵੱਲੋਂ ਖੁਦਕੁਸ਼ੀ

ਕਮਰੇ ਨੂੰ ‘ਗੈਸ ਚੈਂਬਰ’ ਵਿੱਚ ਬਦਲ ਕੇ ਮਾਂ ਤੇ ਦੋ ਧੀਆਂ ਵੱਲੋਂ ਖੁਦਕੁਸ਼ੀ

ਵਸੰਤ ਵਿਹਾਰ ਦਾ ਫਲੈਟ ਨੰਬਰ 207 ਜਿੱਥੇ ਮਾਂ ਤੇ ਦੋ ਧੀਆਂ ਵੱਲੋਂ ਖ਼ੁਦਕੁਸ਼ੀ ਕੀਤੀ ਗਈ।

ਨਵੀਂ ਦਿੱਲੀ (ਮਨਧੀਰ ਸਿੰਘ ਦਿਓਲ): ਦੱਖਣੀ ਦਿੱਲੀ ਸਥਿਤ ਵਸੰਤ ਵਿਹਾਰ ਦੇ ਇੱਕ ਫਲੈਟ ਨੂੰ ‘ਗੈਸ ਚੈਂਬਰ’ ਵਿੱਚ ਬਦਲ ਕੇ ਇੱਕ 50 ਸਾਲ ਦੀ ਮਹਿਲਾ ਨੇ ਆਪਣੀਆਂ ਦੋ ਧੀਆਂ ਸਣੇ ਖੁਦਕੁਸ਼ੀ ਕਰ ਲਈ। ਸੂਚਨਾ ਮਿਲਣ ਮਗਰੋਂ ਮੌਕੇ ’ਤੇ ਪਹੁੰਚੀ ਦਿੱਲੀ ਪੁਲੀਸ ਨੇ ਮਾਂ ਮੰਜੂ ਤੇ ਉਸ ਦੀਆਂ ਦੋ ਧੀਆਂ ਅੰਸ਼ਿਕਾ ਤੇ ਅੰਕੂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ। ਇਸ ਦੌਰਾਨ ਪੁਲੀਸ ਨੇ ਫਲੈਟ ਦੀ ਕੰਧ ’ਤੇ ਚਿਪਕਿਆ ਇੱਕ ਖੁਦਕੁਸ਼ੀ ਨੋਟ ਵੀ ਬਰਾਮਦ ਕੀਤਾ ਹੈ। ਪੁਲੀਸ ਮੁਤਾਬਕ ਸਾਰੇ ਦਰਵਾਜ਼ੇ, ਖਿੜਕੀਆਂ ਤੇ ਵੈਂਟੀਲੇਟਰ ਪੋਲੀਥੀਨ ਨਾਲ ਭਰੇ ਹੋਏ ਸਨ, ਰਸੋਈ ਗੈਸ ਚਾਲੂ ਕੀਤੀ ਹੋਈ ਸੀ ਤੇ ਕੋਲੇ ਦੀ ਅੰਗੀਠੀ ਬਲ ਰਹੀ ਸੀ, ਜਿਸ ਕਾਰਨ ਕਮਰੇ ਵਿੱਚ ਜ਼ਹਿਰੀਲੀ ਕਾਰਬਨ-ਮੋਨੋਆਕਸਾਈਡ ਗੈਸ ਇੱਕਠੀ ਹੋ ਗਈ ਅਤੇ ਤਿੰਨਾਂ ਦੀ ਮੌਤ ਹੋ ਗਈ। ਪੁਲੀਸ ਜਦੋਂ ਫਲੈਟ ਵਿੱਚ ਦਾਖਲ ਹੋਈ ਤਾਂ ਉਨ੍ਹਾਂ ਨੂੰ ਤਿੰਨੇ ਲਾਸ਼ਾਂ ਇੱਕ ਬੈੱਡਰੂਮ ਵਿੱਚ ਪਈਆਂ ਸਨ ਜਿਨ੍ਹਾਂ ਕੋਲ ਕੋਲੇ ਦੀ ਅੱਗ ਭਖ ਰਹੀ ਸੀ। ਖੁਦਕੁਸ਼ੀ ਨੋਟ ਵਿੱਚ ਫਲੈਟ ’ਚ ਦਾਖਲ ਹੋਣ ਵਾਲੇ ਕਿਸੇ ਵੀ ਵਿਅਕਤੀ ਨੂੰ ਸਪੱਸ਼ਟ ਹਦਾਇਤਾਂ ਦਿੱਤੀਆਂ ਗਈਆਂ ਸਨ ਕਿ ਉਹ ਮਾਚਿਸ ਨਾ ਜਗਾਉਣ ਕਿਉਂਕਿ ਇਸ ਨਾਲ ਅੱਗ ਲੱਗ ਸਕਦੀ ਹੈ। ਅੰਗਰੇਜ਼ੀ ਵਿੱਚ ਲਿਖੇ ਖੁਦਕੁਸ਼ੀ ਨੋਟ ਵਿੱਚ ਲਿਖਿਆ ਹੋਇਆ ਸੀ, ‘ਬਹੁਤ ਜ਼ਿਆਦਾ ਘਾਤਕ ਗੈਸ, ਕਾਰਬਨ ਮੋਨੋਆਕਸਾਈਡ ਅੰਦਰ,  ਇਹ ਜਲਣਸ਼ੀਲ ਹੈ। ਕਿਰਪਾ ਕਰਕੇ ਖਿੜਕੀ ਖੋਲ੍ਹ ਕੇ ਤੇ ਪੱਖਾ ਖੋਲ੍ਹ ਕੇ ਕਮਰੇ ਨੂੰ ਹਵਾਦਾਰ ਕਰੋ। ਮਾਚਿਸ, ਮੋਮਬੱਤੀ ਜਾਂ ਕਿਸੇ ਵੀ ਚੀਜ਼ ਦੀ ਰੋਸ਼ਨੀ ਨਾ ਕਰੋ!! ਪਰਦਾ ਹਟਾਉਣ ਵੇਲੇ ਸਾਵਧਾਨ ਰਹੋ ਕਿਉਂਕਿ ਕਮਰਾ ਖਤਰਨਾਕ ਗੈਸ ਨਾਲ ਭਰਿਆ ਹੋਇਆ ਹੈ।  ਸਾਹ ਨਾ ਲਓ।’

ਗੁਆਂਢੀਆਂ ਨੇ ਪੁਲੀਸ ਨੂੰ ਦੱਸਿਆ ਕਿ ਔਰਤ ਦੇ ਪਤੀ ਦੀ ਪਿਛਲੇ ਸਾਲ ਕਰੋਨਾ ਕਾਰਨ ਮੌਤ ਹੋ ਗਈ ਸੀ ਅਤੇ ਪਰਿਵਾਰ ਉਦੋਂ ਤੋਂ ਪਰੇਸ਼ਾਨ ਸੀ। ਪੁਲੀਸ ਨੂੰ ਪਤਾ ਲੱਗਿਆ ਹੈ ਕਿ ਔਰਤ ਵੀ ਬਿਮਾਰ ਸੀ ਅਤੇ ਲੰਬੇ ਸਮੇਂ ਤੋਂ ਮੰਜੇ ’ਤੇ ਸੀ। ਨਿਗਮ ਦੇ ਕੌਂਸਲਰ ਤੇ ਗੁਆਂਢੀ ਮਨੀਸ਼ ਅਗਰਵਾਲ ਨੇ ਦੱਸਿਆ ਕਿ ਵਸੰਤ ਅਪਾਰਟਮੈਂਟਸ ਵਿੱਚ ਗਰਾਊਂਡ ਫਲੋਰ ਉੱਤੇ ਪਰਿਵਾਰ ਦੇ ਨਾਂ ’ਤੇ ਦੋ ਫਲੈਟ ਸਨ।  

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਸ਼ਹਿਰ

View All