ਰਾਜਧਾਨੀ ’ਚ ਰੋਜ਼ਾਨਾ 300 ਤੋਂ ਵੱਧ ਕਰੋਨਾ ਮਰੀਜ਼ਾਂ ਦੀ ਮੌਤ

ਰਾਜਧਾਨੀ ’ਚ ਰੋਜ਼ਾਨਾ 300 ਤੋਂ ਵੱਧ ਕਰੋਨਾ ਮਰੀਜ਼ਾਂ ਦੀ ਮੌਤ

ਪੱਤਰ ਪ੍ਰੇਰਕ

ਨਵੀਂ ਦਿੱਲੀ, 8 ਮਈ

ਦਿੱਲੀ ਵਿੱਚ ਕਰੋਨਾ ਨਾਲ ਮਰਨ ਵਾਲਿਆਂ ਦੀ ਰੋਜ਼ਾਨਾ ਦੀ ਗਿਣਤੀ ਅਜੇ ਵੀ 300 ਦੇ ਪਾਰ ਚੱਲ ਰਹੀ ਹੈ, ਹਾਲਾਂਕਿ ਦਿੱਲੀ ਸਰਕਾਰ ਵੱਲੋਂ ਹਰ ਸੰਭਵ ਕੋਸ਼ਿਸ਼ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ। ਅੰਕੜਿਆਂ ਮੁਤਾਬਕ 332 ਲੋਕਾਂ ਦੀ ਮੌਤ ਕਰੋਨਾ ਮਹਾਮਾਰੀ ਕਰਕੇ ਹੋਈ ਹੈ। ਹਾਲਾਂਕਿ ਰਾਹਤ ਦੀ ਗੱਲ ਇਹ ਹੈ ਕਿ ਰੋਜ਼ਾਨਾ ਸਾਹਮਣੇ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ਦਿਨੋ-ਦਿਨ ਹੇਠਾਂ ਆ ਰਹੀ ਹੈ।

ਦਿੱਲੀ ਸਰਕਾਰ ਦੇ ਸਿਹਤ ਮਹਿਕਮੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਬੀਤੇ 24 ਘੰਟਿਆਂ ਦੌਰਾਨ 17,364 ਨਵੇਂ ਮਰੀਜ਼ ਸਾਹਮਣੇ ਆਏ ਹਨ ਤੇ ਕਰੀਬ 2 ਹਜ਼ਾਰ ਲੋਕਾਂ ਦਾ ਇਲਾਜ ਕਰਕੇ ਉਨ੍ਹਾਂ ਨੂੰ ਸਿਹਤਮੰਦ ਕੀਤਾ ਜਾ ਚੁੱਕਾ ਹੈ। ਕਈ ਦਿਨਾਂ ਬਾਅਦ ਨਵੇਂ ਮਰੀਜ਼ਾਂ ਦੇ ਮੁਕਾਬਲੇ ਠੀਕ ਹੋਣ ਵਾਲੇ ਮਰੀਜ਼ਾਂ ਦਾ ਅੰਕੜਾ 20,160 ਰਿਹਾ। ਪਾਜ਼ੇਟਿਵ ਦਰ 23.34 ਫ਼ੀਸਦੀ ਰਹੀ। ਘਰਾਂ ਵਿੱਚ ਇਕਾਂਤਵਾਸ ਤਹਿਤ ਇਲਾਜ ਕਰਵਾਉਣ ਵਾਲਿਆਂ ਦੀ ਗਿਣਤੀ ਵੀ ਕੁੱਝ ਘਟੀ ਹੈ, ਜੋ 49,865 ਦੱਸੀ ਗਈ ਹੈ। ਕੰਟੇਨਮੈਂਟ ਜ਼ੋਨ 51,338 ਤੱਕ ਪੁੱਜ ਚੁੱਕੇ ਹਨ। ਆਰਟੀਪੀਸੀਆਰ ਟੈਸਟਾਂ ਦੀ ਗਿਣਤੀ 62,921 ਰਹੀ ਤੇ ਐਂਟੀਜਿਨ ਜਾਂਚ ਦਾ ਅੰਕੜਾ 11,463 ਰਿਹਾ। ਦਿੱਲੀ ਵਿੱਚ ਕੁੱਲ ਮੌਤਾਂ ਦੀ ਗਿਣਤੀ 19,071 ਹੋ ਗਈ ਹੈ ਤੇ ਮੌਤ ਦਰ 1.46% ਹੈ। ਸਰਗਰਮ ਮਰੀਜ਼ 87,907 ਹਨ।

ਹਿੰਦੂ ਰਾਓ ਹਸਪਤਾਲ ’ਚੋਂ 20 ਤੋਂ ਵੱਧ ਕਰੋਨਾ ਮਰੀਜ਼ ਬਿਨਾਂ ਦੱਸੇ ਖਿਸਕੇ

ਉੱਤਰੀ ਦਿੱਲੀ ਨਗਰ ਨਿਗਮ ਵੱਲੋਂ ਚਲਾਏ ਜਾ ਰਹੇ ਬਾੜਾ ਹਿੰਦੂ ਰਾਓ ਹਸਪਤਾਲ ਵਿੱਚੋਂ 19 ਅਪਰੈਲ ਤੋਂ ਲੈ ਕੇ 6 ਮਈ ਤੱਕ ਘੱਟੋ-ਘੱਟ 23 ਕੋਵਿਡ ਦੇ ਮਰੀਜ਼ ਬਿਨਾਂ ਡਾਕਟਰਾਂ ਨੂੰ ਦੱਸੇ ਹੀ ਚੱਲੇ ਗਏ। ਉੱਤਰੀ ਦਿੱਲੀ ਨਗਰ ਨਿਗਮ ਦੇ ਮੇਅਰ ਜੈ ਪ੍ਰਕਾਸ਼ ਵੱਲੋਂ ਇਹ ਤੱਥ ਉਜਾਗਰ ਕੀਤਾ ਗਿਆ ਹੈ। ਬੀਤੇ ਦਿਨਾਂ ਤੋਂ ਹੀ ਹਸਪਤਾਲ ਵਿੱਚ ਸੀਨੀਅਰ ਪ੍ਰਬੰਧਕਾਂ ਵਿੱਚ ਅਫੜਾ-ਦੱਫੜੀ ਮੱਚੀ ਹੋਈ ਸੀ, ਜਦੋਂ ਉਨ੍ਹਾਂ ਨੂੰ ਕਰੀਬ ਦੋ ਦਰਜਨ ਮਰੀਜ਼ਾਂ ਦੇ ਅਚਾਨਕ ਬਿਨਾਂ ਦੱਸੇ ਚੱਲੇ ਜਾਣ ਦਾ ਪਤਾ ਲੱਗਾ ਸੀ। ਇਸ ਹਸਪਤਾਲ ਵਿੱਚ 250 ਕੋਵਿਡ ਬਿਸਤਰੇ ਬਣਾਏ ਗਏ ਹਨ ਤੇ ਇਹ ਮਰੀਜ਼ਾਂ ਨਾਲ ਭਰੇ ਹੋਏ ਹਨ। ਮੇਅਰ ਨੇ ਦੱਸਿਆ ਕਿ 23 ਮਰੀਜ਼ ਬਿਨਾਂ ਦੱਸੇ ਚੱਲੇ ਗਏ ਅਤੇ ਦਿੱਲੀ ਸਰਕਾਰ ਦੇ ਹਸਪਤਾਲਾਂ ’ਚੋਂ ਵੀ ਇਸੇ ਤਰ੍ਹਾਂ ਮਰੀਜ਼ ਬਿਨਾਂ ਇਤਲਾਹ ਦਿੱਤੇ ਜਾ ਰਹੇ ਹਨ। ਮੇਅਰ ਵੱਲੋਂ ਇਸ ਮਾਮਲੇ ਵਿੱਚ ਦਿੱਲੀ ਪੁਲੀਸ ਨੂੰ ਸੂਚਨਾ ਦੇ ਦਿੱਤੀ ਗਈ ਹੈ।

ਦਿੱਲੀ ਚਿੜੀਆਘਰ ਦੇ ਜਾਨਵਰਾਂ ਦੇ ਨਮੂਨੇ ਨੈਗੇਟਿਵ ਆਏ

ਹੈਦਰਾਬਾਦ ਦੇ ਚਿੜੀਆਘਰ ਦੇ 8 ਸ਼ੇਰਾਂ ਵਿੱਚ ਕਰੋਨਾ ਪਾਏ ਜਾਣ ਮਗਰੋਂ ਦਿੱਲੀ ਦੇ ਕੌਮੀ ਚਿੜੀਆ ਘਰ ਦੇ ਜਾਨਵਰਾਂ ਦੇ ਕਰੋਨਾ ਨਮੂਨੇ ਲਏ ਗਏ ਅਤੇ ਉਨ੍ਹਾਂ ਦੀ ਜਾਂਚ ਰਿਪੋਰਟ ਨੈਗੇਟਿਵ ਆਉਣ ਮਗਰੋਂ ਚਿੜੀਆਘਰ ਦੇ ਅਧਿਕਾਰੀਆਂ ਨੇ ਸੁੱਖ ਦਾ ਸਾਹ ਲਿਆ ਹੈ। ਜਾਨਵਰਾਂ ਤੇ ਪੰਛੀਆਂ ਦੇ ਇਹ ਨਮੂਨੇ ਇਕੱਠੇ ਕਰਕੇ ਜਾਂਚ ਲਈ ਬਰੇਲੀ (ਉੱਤਰ ਪ੍ਰਦੇਸ਼) ਦੇ ਇੰਡੀਅਨ ਵੈਟਰਨਰੀ ਰਿਸਰਚ ਇੰਸਟੀਚਿਊਟ (ਆਈਵੀਆਰਆਈ) ਭੇਜੇ ਗਏ ਸਨ। ਇਨ੍ਹਾਂ 12 ਨਮੂਨਿਆਂ ਦੀ ਰਿਪੋਰਟ ਨੈਗੇਟਿਵ ਆਈ ਹੈ। ਚਿੜੀਆਘਰ ਦੇ ਡਾਇਰੈਕਟਰ ਰਮੇਸ਼ ਪਾਂਡੇ ਨੇ ਕਿਹਾ ਕਿ ਸਾਰੇ ਸਰਕਾਰੀ ਨੇਮਾਂ ਦੀ ਪਾਲਣਾ ਚਿੜੀਆ ਘਰ ਵਿੱਚ ਕੀਤੀ ਜਾ ਰਹੀ ਹੈ ਤੇ 12 ਨਮੂਨਿਆਂ ਦੀ ਜਾਂਚ ਨੈਗੇਟਿਵ ਆਈ ਹੈ। ਉਨ੍ਹਾਂ ਕਿਹਾ ਕਿ ਚਿੜੀਆ ਘਰ ਵਿੱਚ ਲਗਾਤਾਰ ਸੈਨੇਟਾਈਜੇਸ਼ਨ ਦਾ ਕਾਰਜ ਕਰੋਨਾ ਕਾਲ ਦੌਰਾਨ ਜਾਰੀ ਰਿਹਾ ਹੈ। ਅਧਿਕਾਰੀ ਵੀ ਚੌਕਸ ਹਨ ਤੇ ਪੰਛੀਆਂ, ਜਾਨਵਰਾਂ ਉਪਰ ਨਜ਼ਰ ਰੱਖੀ ਜਾ ਰਹੀ ਹੈ। ਹੈਦਰਾਬਾਦ ਤੇ ਇਟਾਵਾ ਵਿੱਚ ਪਸ਼ੂਆਂ ਵਿੱਚ ਕਰੋਨਾ ਦੇ ਲੱਛਣ ਪਾਏ ਜਾਣ ਮਗਰੋਂ ਅਧਿਕਾਰੀਆਂ ਵੱਲੋਂ ਨਮੂਨੇ ਲਏ ਗਏ ਸਨ।

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇਤਿਹਾਸ ਦੀ ਰਾਖੀ ਲਈ ਲੜਾਈ

ਇਤਿਹਾਸ ਦੀ ਰਾਖੀ ਲਈ ਲੜਾਈ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਸ਼ਹਿਰ

View All