ਅੰਕੜਿਆਂ ਬਾਰੇ ਸਮਝ ਦੀ ਜ਼ਿਆਦਾ ਲੋੜ: ਸਿਸੋਦੀਆ

ਅੰਕੜਿਆਂ ਬਾਰੇ ਸਮਝ ਦੀ ਜ਼ਿਆਦਾ ਲੋੜ: ਸਿਸੋਦੀਆ

ਪੱਤਰ ਪ੍ਰੇਰਕ 
ਨਵੀਂ ਦਿੱਲੀ, 21 ਸਤੰਬਰ

ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਹੈ ਕਿ ਅੰਕੜਿਆਂ ਦੀ ਬਿਹਤਰ ਸਮਝ ਨਾਲ ਹੀ ਲੋਕ ਹਿੱਤ ’ਚ ਬਿਹਤਰ ਯੋਜਨਾਵਾਂ ਬਣਾਈਆਂ ਜਾ ਸਕਦੀਆਂ ਹਨ। ਉਨ੍ਹਾਂ ਦਿੱਲੀ ਦੇ ਸਰਬਪੱਖੀ ਵਿਕਾਸ ਦੇ ਸਾਰੇ ਪਹਿਲੂਆਂ ਨੂੰ ਧਿਆਨ ਵਿੱਚ ਰੱਖਦਿਆਂ ਯੋਜਨਾਬੰਦੀ ਲਈ ਅੰਕੜੇ ਵਿਸ਼ਲੇਸ਼ਣ ਦੀ ਚੰਗੀ ਸਮਝ ਵਿਕਸਤ ਕਰਨ ‘ਤੇ ਜ਼ੋਰ ਦਿੱਤਾ। ਦਿੱਲੀ ਸਰਕਾਰ ਦੇ ਅਧਿਕਾਰੀਆਂ ਲਈ ਐਡਵਾਂਸਡ ਡਾਟਾ ਐਨਾਲਿਸਿਸ ਸਮਰੱਥਾ ਵਿਕਾਸ ਪ੍ਰੋਗਰਾਮ ਅੱਜ ਸ਼ੁਰੂ ਹੋਇਆ। ਇਸ ਦਾ ਆਨਲਾਈਨ ਉਦਘਾਟਨ ਕਰਦਿਆਂ ਸ੍ਰੀ ਸਿਸੋਦੀਆ ਨੇ ਕਿਹਾ ਕਿ ਸਾਡੇ ਕੋਲ ਬਹੁਤ ਸਾਰਾ ਡਾਟਾ ਹੈ ਪਰ ਅਸਲ ਗੱਲ ਉਸ ਦੀ ਸਮਝ ਹੈ। ਇਸ ਦੇ ਵਿਸ਼ਲੇਸ਼ਣ, ਰੱਖ-ਰਖਾਅ ਤੇ ਪ੍ਰੋਸੈਸਿੰਗ ਦਾ ਢੰਗ ਅਜਿਹਾ ਹੋਣਾ ਚਾਹੀਦਾ ਹੈ ਕਿ ਇਹ ਭਵਿੱਖ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਸਾਡੀ ਸਹਾਇਤਾ ਕਰੇ। ਸ੍ਰੀ ਸਿਸੋਦੀਆ ਨੇ ਕਿਹਾ ਕਿ ਜੇ ਸਾਨੂੰ ਇਹ ਪਤਾ ਲਗਾਉਣਾ ਹੈ ਕਿ ਅੱਜ ਇਕ ਸਾਲ ਦੇ ਕਿੰਨੇ ਬੱਚੇ ਦਿੱਲੀ ਵਿਚ ਹਨ ਤਾਂ ਅੰਦਾਜ਼ਾ ਲਗਾ ਸਕਾਂਗੇ ਕਿ ਛੇ ਸਾਲਾਂ ਬਾਅਦ ਸਕੂਲਾਂ ਵਿਚ ਪਹਿਲੀ ਜਮਾਤ ਲਈ ਕਿੰਨੀਆਂ ਜਮਾਤਾਂ ਦੀ ਲੋੜ ਪਵੇਗੀ। ਯੋਜਨਾ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਦੀ ਡੂੰਘੀ ਸਮਝ ਦੀ ਲੋੜ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All