DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Monsoon Rain Deficit: ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਦੇਸ਼ ਵਿਚ ਮੌਨਸੂਨ ਦੀ ਸਮੀਖਿਆ

ਮੌਸਮ ਵਿਭਾਗ ਨੇ ਪੀਐਮਓ ਦੇ ਅਧਿਕਾਰੀਆਂ ਨਾਲ ਅਲ ਨੀਨੋ ਦੇ ਅਸਰ ਬਾਰੇ ਕੀਤੀ ਚਰਚਾ

  • fb
  • twitter
  • whatsapp
  • whatsapp
featured-img featured-img
ਮੀਂਹ ਦੀ ਸੰਕੇਤਕ ਫੋਟੋ।
Advertisement

ਭਾਰਤ ਦੇ ਕਈ ਹਿੱਸਿਆਂ ਵਿੱਚ ਮੌਨਸੂਨ ਦੀ ਦੇਰੀ ਦੇ ਬਾਵਜੂਦ ਭਾਰਤੀ ਮੌਸਮ ਵਿਭਾਗ (IMD) ਨੇ ਪ੍ਰਧਾਨ ਮੰਤਰੀ ਦਫ਼ਤਰ (PMO) ਵਿੱਚ ਹੋਈ ਸਮੀਖਿਆ ਮੀਟਿੰਗ ਦੌਰਾਨ ਦੱਸਿਆ ਕਿ ਹੁਣ ਤੱਕ ਦੇਸ਼ ਵਿੱਚ ਮੀਂਹ 12 ਫੀਸਦੀ ਘੱਟ ਪਿਆ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰਮੁੱਖ ਸਕੱਤਰ ਪੀ. ਕੇ. ਮਿਸ਼ਰਾ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿੱਚ ਕਮਜ਼ੋਰ ਜਾਂ ਦੇਰੀ ਨਾਲ ਆਏ ਮੌਨਸੂਨ ਅਤੇ ਅਲ ਨੀਨੋ ਦੇ ਖੇਤੀਬਾੜੀ ਸਮੇਤ ਹੋਰ ਖੇਤਰਾਂ ’ਤੇ ਪੈਣ ਵਾਲੇ ਸੰਭਾਵੀ ਪ੍ਰਭਾਵਾਂ ਦਾ ਜਾਇਜ਼ਾ ਲਿਆ ਗਿਆ।

Advertisement

ਮੌਸਮ ਵਿਭਾਗ ਦੇ ਡਾਇਰੈਕਟਰ ਜਨਰਲ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਗੁਜਰਾਤ, ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਮਹਾਰਾਸ਼ਟਰ ਵਿੱਚ ਮੌਨਸੂਨ ਕਰੀਬ 10 ਦਿਨ ਦੇਰੀ ਨਾਲ ਪਹੁੰਚਿਆ ਸੀ ਪਰ ਜੁਲਾਈ ਦੇ ਪਹਿਲੇ ਹਫ਼ਤੇ ਹੋਈ ਚੰਗੀ ਬਾਰਸ਼ ਨੇ ਹਾਲਾਤ ਸੁਧਾਰ ਦਿੱਤੇ ਹਨ।

Advertisement

ਵਿਭਾਗ ਅਨੁਸਾਰ ਜੁਲਾਈ ਅਤੇ ਅਗਸਤ ਵਿੱਚ ਅਲ ਨੀਨੋ ਦਾ ਅਸਰ ਕਮਜ਼ੋਰ ਤੋਂ ਦਰਮਿਆਨਾ ਰਹਿਣ ਦੀ ਉਮੀਦ ਹੈ ਪਰ ਸਥਿਤੀ 'ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ ਕਿਉਂਕਿ ਮੌਨਸੂਨ ਦੇ ਸੀਜ਼ਨ ਦਾ 30 ਫੀਸਦੀ ਤੋਂ ਵੱਧ ਮੀਂਹ ਇਕੱਲੇ ਜੁਲਾਈ ਮਹੀਨੇ ਵਿੱਚ ਹੀ ਪੈਂਦਾ ਹੈ।

ਇਸ ਮੀਟਿੰਗ ਵਿੱਚ 15 ਮੰਤਰਾਲਿਆਂ ਦੇ ਸਕੱਤਰਾਂ ਨੇ ਹਿੱਸਾ ਲਿਆ ਜਿੱਥੇ ਖੇਤੀਬਾੜੀ ਖੇਤਰ ’ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ। ਖੇਤੀਬਾੜੀ ਸਕੱਤਰ ਨੇ ਖ਼ਰੀਫ਼ ਦੀ ਫ਼ਸਲ ਦੇ ਸੀਜ਼ਨ ਦੌਰਾਨ ਅਲ ਨੀਨੋ ਦੇ ਸੰਭਾਵੀ ਪ੍ਰਭਾਵਾਂ ਨਾਲ ਨਜਿੱਠਣ ਲਈ ਕੀਤੀਆਂ ਗਈਆਂ ਤਿਆਰੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਮੀਂਹ ਦੀ ਸਥਿਤੀ, ਡੈਮਾਂ ਵਿੱਚ ਪਾਣੀ ਦੇ ਭੰਡਾਰਨ, ਫ਼ਸਲਾਂ ਦੀ ਬੀਜਾਈ, ਖਾਦਾਂ-ਬੀਜਾਂ ਦੀ ਉਪਲਬਧਤਾ ਅਤੇ ਕੀੜਿਆਂ ਜਾਂ ਬਿਮਾਰੀਆਂ ਦੇ ਖ਼ਤਰੇ 'ਤੇ ਨਜ਼ਰ ਰੱਖਣ ਲਈ ਸੂਬਿਆਂ ਨਾਲ ਮਿਲ ਕੇ ਹਰ ਹਫ਼ਤੇ 'ਕਰੌਪ ਵੈਦਰ ਵਾਚ' ਗਰੁੱਪ ਦੀਆਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਇਸ ਸੰਕਟ ਨਾਲ ਨਜਿੱਠਣ ਲਈ ਦੇਸ਼ ਦੇ 262 ਸੰਵੇਦਨਸ਼ੀਲ ਜ਼ਿਲ੍ਹਿਆਂ ਲਈ ਵਿਸ਼ੇਸ਼ ਖੇਤੀਬਾੜੀ ਯੋਜਨਾਵਾਂ ਨੂੰ ਅਪਡੇਟ ਕੀਤਾ ਗਿਆ ਹੈ ਅਤੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਲਈ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ।

ਅਧਿਕਾਰੀਆਂ ਨੇ ਭਰੋਸਾ ਜਤਾਇਆ ਕਿ ਪੁਲੀਸ ਅਤੇ ਸਥਾਨਕ ਪ੍ਰਸ਼ਾਸਨ ਦੇ ਸਹਿਯੋਗ ਨਾਲ ਖਾਦਾਂ ਦੀ ਕਾਲਾਬਾਜ਼ਾਰੀ ਰੋਕੀ ਜਾਵੇਗੀ ਅਤੇ ਨਵੀਂ ਤਕਨਾਲੋਜੀ ਤੇ ਮੌਸਮ ਅਨੁਕੂਲ ਬੀਜਾਂ ਸਦਕਾ ਘੱਟ ਮੀਂਹ ਦੇ ਬਾਵਜੂਦ ਦੇਸ਼ ਵਿੱਚ ਅੰਨ ਦਾ ਉਤਪਾਦਨ ਪ੍ਰਭਾਵਿਤ ਨਹੀਂ ਹੋਣ ਦਿੱਤਾ ਜਾਵੇਗਾ।

Advertisement
×