ਦਿੱਲੀ ਦੀ ਹਵਾ ਦੀ ਗੁਣਵੱਤਾ ਵਿੱਚ ‘ਮਾਮੂਲੀ’ ਸੁਧਾਰ
ਰਾਜਧਾਨੀ ਵਿੱਚ ਹਵਾ ਦੀ ਗੁਣਵੱਤਾ ‘ਮਾੜੀ’ ਸ਼੍ਰੇਣੀ ਵਿੱਚ ਪਹੁੰਚੀ; 291 AQI ਕੀਤਾ ਗਿਆ ਦਰਜ
ਦਿੱਲੀ ਵਿੱਚ ਹਵਾ ਦੀ ਗੁਣਵੱਤਾ ਵਿੱਚ ਲਗਾਤਾਰ ਗੰਭੀਰ ਸ਼੍ਰੇਣੀ ’ਚ ਰਹਿਣ ਤੋਂ ਬਾਅਦ ਮਾਮੂਲੀ ਸੁਧਾਰ ਹੋਇਆ। ਜਿਸ ਦੇ ਚਲਦਿਆਂ ਏਅਰ ਕੁਆਲਿਟੀ ਇੰਡੈਕਸ (AQI) 291 ਦਰਜ ਕੀਤਾ ਗਿਆ, ਜੋ ਕਿ ਮਾੜੀ (Poor) ਸ਼੍ਰੇਣੀ ਵਿੱਚ ਹੈ।
ਕੇਂਦਰੀ ਪ੍ਰਦੂਸ਼ਨ ਕੰਟਰੋਲ ਬੋਰਡ (CPCB) ਦੇ ਅੰਕੜਿਆਂ ਅਨੁਸਾਰ, ਸੋਮਵਾਰ ਸਵੇਰੇ ਸ਼ਹਿਰ ਦਾ AQI 318 ਸੀ, ਜੋ ਬਹੁਤ ਮਾੜੀ (Very Poor) ਸ਼੍ਰੇਣੀ ਵਿੱਚ ਸੀ।
ਦਿੱਲੀ ਭਰ ਦੇ 38 ਨਿਗਰਾਨੀ ਸਟੇਸ਼ਨਾਂ ਵਿੱਚੋਂ, 18 ਨੇ ਹਵਾ ਦੀ ਗੁਣਵੱਤਾ ਨੂੰ ਬਹੁਤ ਮਾੜੀ ਸ਼੍ਰੇਣੀ (AQI 300 ਤੋਂ ਉੱਪਰ) ਵਿੱਚ ਦੱਸਿਆ, ਜਦੋਂ ਕਿ 20 ਨੇ ਮਾੜੀ (AQI 200 ਤੋਂ ਉੱਪਰ) ਹਵਾ ਦੀ ਗੁਣਵੱਤਾ ਦਰਜ ਕੀਤੀ।
ਘੱਟੋ-ਘੱਟ ਤਾਪਮਾਨ 9.2 ਡਿਗਰੀ ਸੈਲਸੀਅਸ ਰਿਹਾ, ਜੋ ਆਮ ਨਾਲੋਂ 0.4 ਡਿਗਰੀ ਘੱਟ ਹੈ, ਜਦੋਂ ਕਿ ਸਵੇਰ ਦੀ ਨਮੀ (relative humidity) 100 ਫੀਸਦ ਤੱਕ ਪਹੁੰਚ ਗਈ। ਭਾਰਤੀ ਮੌਸਮ ਵਿਭਾਗ (IMD) ਨੇ ਦਿਨ ਲਈ ਧੁੰਦ ਰਹਿਣ ਦੀ ਭਵਿੱਖਬਾਣੀ ਕੀਤੀ ਹੈ। ਦਿਨ ਵਿੱਚ ਵੱਧ ਤੋਂ ਵੱਧ ਤਾਪਮਾਨ ਲਗਭਗ 22 ਤੋਂ 24 ਡਿਗਰੀ ਸੈਲਸੀਅਸ ਤੱਕ ਪਹੁੰਚਣ ਦੀ ਉਮੀਦ ਹੈ।

