DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਨਾਬਾਲਗ਼ ਨਾਲ ਜਬਰ-ਜਨਾਹ ਮਾਮਲਾ: High Court ਵੱਲੋਂ ਮੁਲਜ਼ਮ ਖ਼ਿਲਾਫ਼ SC/ST ਐਕਟ ਤਹਿਤ ਧਾਰਾ ਜੋੜਨ ਦਾ ਹੁਕਮ

ਅਦਾਲਤ ਦੀ ਟਿੱਪਣੀ: ਪੀੜਤਾ ਦੀ ਜਾਤ ਬਾਰੇ ਪੂਰੀ ਜਾਣਕਾਰੀ ਰੱਖਦਾ ਸੀ ਮੁਲਜ਼ਮ; ਹਾਲਾਤਾਂ ਤੋਂ ਹੁੰਦਾ ਹੈ ਸਪੱਸ਼ਟ

  • fb
  • twitter
  • whatsapp
  • whatsapp
featured-img featured-img
ਹਾਈ ਕੋਰਟ ਵੱਲੋਂ ਨਾਬਾਲਗ ਨਾਲ ਜਬਰ ਜਨਾਹ ਦੇ ਮੁਲਜ਼ਮ ਖ਼ਿਲਾਫ਼ SC/ST ਐਕਟ ਤਹਿਤ ਧਾਰਾ ਜੋੜਨ ਦਾ ਹੁਕਮ। ਸੰਕੇਤਕ ਤਸਵੀਰ
Advertisement

ਦਿੱਲੀ ਹਾਈ ਕੋਰਟ ਨੇ 2016 ਦੇ ਇੱਕ ਨਾਬਾਲਗ਼ ਸਕੂਲੀ ਵਿਦਿਆਰਥਣ ਨਾਲ ਹੋਏ ਸਮੂਹਿਕ ਜਬਰ-ਜਨਾਹ ਦੇ ਮਾਮਲੇ ਵਿੱਚ ਮੁੱਖ ਮੁਲਜ਼ਮ ਖ਼ਿਲਾਫ਼ ਐੱਸਸੀ/ਐੱਸਟੀ (ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਜਨ-ਜਾਤੀਆਂ) ਐਕਟ ਤਹਿਤ ਇੱਕ ਹੋਰ ਧਾਰਾ ਲਗਾਉਣ ਦੇ ਹੁਕਮ ਦਿੱਤੇ ਹਨ। ਅਦਾਲਤ ਨੇ ਸਪੱਸ਼ਟ ਕੀਤਾ ਹੈ ਕਿ ਮਾਮਲੇ ਦੇ ਤੱਥਾਂ ਅਤੇ ਹਾਲਾਤਾਂ ਤੋਂ ਪਤਾ ਲੱਗਦਾ ਹੈ ਕਿ ਮੁਲਜ਼ਮ ਨੂੰ ਪੀੜਤਾ ਦੀ ਜਾਤ ਬਾਰੇ ਪੂਰੀ ਜਾਣਕਾਰੀ ਸੀ।

ਜਸਟਿਸ ਸੌਰਭ ਬੈਨਰਜੀ ਨੇ 17 ਸਤੰਬਰ ਨੂੰ ਸੁਣਾਏ ਆਪਣੇ ਫ਼ੈਸਲੇ ਵਿੱਚ 2017 ਦੇ ਹੇਠਲੀ ਅਦਾਲਤ ਦੇ ਹੁਕਮਾਂ ਵਿੱਚ ਸੋਧ ਕਰਦਿਆਂ ਮੁਲਜ਼ਮ ਖ਼ਿਲਾਫ਼ ਐੱਸਸੀ/ਐੱਸਟੀ ਐਕਟ ਦੀ ਧਾਰਾ 3(1)(w) ਜੋੜਨ ਦਾ ਨਿਰਦੇਸ਼ ਦਿੱਤਾ।

Advertisement

ਮਾਮਲੇ ਦਾ ਪਿਛੋਕੜ: ਪੀੜਤ ਨਾਬਾਲਗ਼ 31 ਮਾਰਚ 2016 ਨੂੰ ਆਪਣੇ ਸਕੂਲ ਵਿੱਚ 10ਵੀਂ ਜਮਾਤ ਦਾ ਨਤੀਜਾ ਲੈਣ ਗਈ ਸੀ। ਉੱਥੋਂ ਇੱਕ ਮੁਲਜ਼ਮ (ਤਰੁਣ) ਉਸ ਨੂੰ ਬਹਿਲਾ-ਫੁਸਲਾ ਕੇ ਉਸਮਾਨਪੁਰ ਲੈ ਗਿਆ। ਬਾਅਦ ਵਿੱਚ ਦੂਜਾ ਮੁਲਜ਼ਮ ਕਾਰ ਵਿੱਚ ਆਇਆ ਅਤੇ ਉਹ ਉਸ ਨੂੰ ਨੋਇਡਾ ਲੈ ਗਏ, ਜਿੱਥੇ ਉਸ ਨਾਲ ਜਬਰ-ਜਨਾਹ ਕੀਤਾ ਗਿਆ ਅਤੇ ਕਿਸੇ ਨੂੰ ਦੱਸਣ ’ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ।

Advertisement

ਅਦਾਲਤ ਦੀਆਂ ਮੁੱਖ ਟਿੱਪਣੀਆਂ:

ਜਾਤ ਦੀ ਜਾਣਕਾਰੀ: ਹਾਈ ਕੋਰਟ ਨੇ ਕਿਹਾ ਕਿ ਮੁਲਜ਼ਮ ਅਤੇ ਪੀੜਤਾ ਇੱਕੋ ਹੀ ਇਲਾਕੇ ਦੇ ਰਹਿਣ ਵਾਲੇ ਸਨ ਅਤੇ ਆਪਸ ਵਿੱਚ ਜਾਣੂ ਸਨ। ਮੁਲਜ਼ਮ ਨੇ ਖ਼ੁਦ ਪੀੜਤਾ ਨੂੰ ਆਪਣੀ ਦੋਸਤ ਦੱਸਿਆ ਸੀ, ਜਿਸ ਤੋਂ ਸਾਫ਼ ਹੁੰਦਾ ਹੈ ਕਿ ਉਸ ਨੂੰ ਪੀੜਤਾ ਦੀ ਜਾਤ ਦਾ ਪਤਾ ਸੀ।

ਬਿਆਨ ਵਿੱਚ ਦੇਰੀ: ਅਦਾਲਤ ਨੇ ਇਹ ਦਲੀਲ ਰੱਦ ਕਰ ਦਿੱਤੀ ਕਿ ਪੀੜਤਾ ਵੱਲੋਂ ਸ਼ੁਰੂਆਤੀ ਸ਼ਿਕਾਇਤ ਵਿੱਚ ਜਾਤ ਨਾਲ ਸਬੰਧਤ ਗੱਲ ਨਾ ਲਿਖਵਾਉਣ ਨਾਲ ਇਹ ਕੇਸ ਖ਼ਾਰਜ ਹੋ ਜਾਂਦਾ ਹੈ। ਅਦਾਲਤ ਅਨੁਸਾਰ ਅਜਿਹੇ ਗੰਭੀਰ ਅਪਰਾਧ ਤੋਂ ਬਾਅਦ ਨਾਬਾਲਗ਼ ਪੀੜਤਾ ਡੂੰਘੇ ਸਦਮੇ ਅਤੇ ਮਾਨਸਿਕ ਪੀੜਾ ਵਿੱਚ ਹੁੰਦੀ ਹੈ, ਜਿਸ ਕਾਰਨ ਉਹ ਤੁਰੰਤ ਹਰ ਗੱਲ ਬਿਆਨ ਨਹੀਂ ਕਰ ਸਕਦੀ।

ਅਦਾਲਤ ਨੇ ਦੂਜੇ ਸਹਿ-ਮੁਲਜ਼ਮ ਖ਼ਿਲਾਫ਼ ਇਹ ਧਾਰਾ ਲਗਾਉਣ ਤੋਂ ਇਨਕਾਰ ਕਰ ਦਿੱਤਾ, ਕਿਉਂਕਿ ਪੀੜਤਾ ਘਟਨਾ ਵਾਲੇ ਦਿਨ ਤੋਂ ਪਹਿਲਾਂ ਉਸ ਨੂੰ ਨਹੀਂ ਜਾਣਦੀ ਸੀ। ਇਸ ਤੋਂ ਇਲਾਵਾ, ਪੁਲੀਸ ਨੂੰ ਕੋਈ ਨਸ਼ੀਲਾ ਪਦਾਰਥ ਜਾਂ ਵੀਡੀਓ ਰਿਕਾਰਡਿੰਗ ਵਾਲਾ ਮੋਬਾਈਲ ਬਰਾਮਦ ਨਾ ਹੋਣ ਕਾਰਨ ਅਦਾਲਤ ਨੇ ਆਈਪੀਸੀ ਦੀ ਧਾਰਾ 328 ਅਤੇ ਪੋਕਸੋ ਐਕਟ ਦੀ ਧਾਰਾ 14(3) ਜੋੜਨ ਤੋਂ ਵੀ ਇਨਕਾਰ ਕਰ ਦਿੱਤਾ।

Advertisement
×