DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਵਿਦੇਸ਼ ਮੰਤਰਾਲੇ ਵਲੋਂ ਭਾਰਤੀਆਂ ਨੂੰ ਵੈਨੇਜ਼ੁਏਲਾ ਦੀ ਯਾਤਰਾ ਨਾ ਕਰਨ ਦੀ ਸਲਾਹ

ਦੇਸ਼ ਦੇ ਵਿਦੇਸ਼ ਮੰਤਰਾਲੇ ਨੇ ਭਾਰਤੀ ਨਾਗਰਿਕਾਂ ਨੂੰ ਦੱਖਣੀ ਅਮਰੀਕੀ ਦੇਸ਼ ਵੈਨਜ਼ੁਏਲਾ ’ਤੇ ਅਮਰੀਕਾ ਹਮਲੇ ਤੋਂ ਬਾਅਦ ਵਧ ਰਹੇ ਤਣਾਅ ਕਾਰਨ ਵੈਨਜ਼ੁਏਲਾ ਨਾ ਜਾਣ ਦੀ ਸਲਾਹ ਦਿੱਤੀ ਹੈ। ਮੰਤਰਾਲੇ ਨੇ ਕਿਹਾ ਕਿ ਭਾਰਤੀ ਸਿਰਫ ਜ਼ਰੂਰੀ ਕੰਮਾਂ ਲਈ ਇਸ ਦੇਸ਼ ਵਿਚ...

  • fb
  • twitter
  • whatsapp
  • whatsapp
Advertisement

ਦੇਸ਼ ਦੇ ਵਿਦੇਸ਼ ਮੰਤਰਾਲੇ ਨੇ ਭਾਰਤੀ ਨਾਗਰਿਕਾਂ ਨੂੰ ਦੱਖਣੀ ਅਮਰੀਕੀ ਦੇਸ਼ ਵੈਨਜ਼ੁਏਲਾ ’ਤੇ ਅਮਰੀਕਾ ਹਮਲੇ ਤੋਂ ਬਾਅਦ ਵਧ ਰਹੇ ਤਣਾਅ ਕਾਰਨ ਵੈਨਜ਼ੁਏਲਾ ਨਾ ਜਾਣ ਦੀ ਸਲਾਹ ਦਿੱਤੀ ਹੈ। ਮੰਤਰਾਲੇ ਨੇ ਕਿਹਾ ਕਿ ਭਾਰਤੀ ਸਿਰਫ ਜ਼ਰੂਰੀ ਕੰਮਾਂ ਲਈ ਇਸ ਦੇਸ਼ ਵਿਚ ਜਾਣ ਤੇ ਗੈਰ-ਜ਼ਰੂਰੀ ਯਾਤਰਾ ਤੋਂ ਗੁਰੇਜ਼ ਕਰਨ। ਵਿਦੇਸ਼ ਮੰਤਰਾਲੇ ਨੇ ਕਿਹਾ, ‘ਭਾਰਤ ਨੇ ਵੈਨਜ਼ੁਏਲਾ ਵਿਚ ਮੌਜੂਦ ਭਾਰਤੀਆਂ ਨੂੰ ਚੌਕਸੀ ਵਰਤਣ, ਕਰਾਕਸ ਵਿਚ ਭਾਰਤੀ ਦੂਤਾਵਾਸ ਦੇ ਸੰਪਰਕ ਵਿਚ ਰਹਿਣ ਅਤੇ ਸਹਾਇਤਾ ਲਈ ਇਕ ਐਮਰਜੈਂਸੀ ਹੈਲਪਲਾਈਨ ਨੰਬਰ ਸਾਂਝਾ ਕਰਨ ਦੀ ਵੀ ਅਪੀਲ ਕੀਤੀ ਹੈ।’

ਭਾਰਤੀ ਵਿਦੇਸ਼ ਮੰਤਰਾਲੇ ਨੇ ਭਾਰਤੀਆਂ ਨੂੰ ਆਪਣੀਆਂ ਗਤੀਵਿਧੀਆਂ ਨੂੰ ਸੀਮਤ ਕਰਨ ਅਤੇ ਕਰਾਕਸ ਵਿਚ ਭਾਰਤ ਦੇ ਦੂਤਾਵਾਸ ਨਾਲ ਆਪਣੇ ਈਮੇਲ ਜਾਂ ਐਮਰਜੈਂਸੀ ਫੋਨ ਨੰਬਰ +58-412-9584288 (ਵਟਸਐਪ ਕਾਲਾਂ ਲਈ ਵੀ) ਰਾਹੀਂ ਸੰਪਰਕ ਵਿਚ ਰਹਿਣ ਦੀ ਸਲਾਹ ਦਿੱਤੀ ਹੈ। ਇਸ ਤੋਂ ਪਹਿਲਾਂ ਅਮਰੀਕਾ ਵਲੋਂ ਵੈਨਜ਼ੁਏਲਾ ’ਤੇ ਹਮਲਾ ਕਰ ਕੇ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਅਤੇ ਉਨ੍ਹਾਂ ਦੀ ਪਤਨੀ ਨੂੰ ਕਾਬੂ ਕਰ ਲਿਆ ਸੀ ਜਿਸ ਨਾਲ ਤਣਾਅ ਵਧ ਗਿਆ ਹੈ।

Advertisement

Advertisement
Advertisement
×