Middle East Crisis: Air India ਨੇ ਰੱਦ ਕੀਤੀਆਂ 50 ਕੌਮਾਂਤਰੀ ਉਡਾਣਾਂ
Middle East Crisis: ਮੱਧ ਪੂਰਬ ਵਿੱਚ ਇਜ਼ਰਾਈਲ, ਅਮਰੀਕਾ ਅਤੇ ਇਰਾਨ ਦਰਮਿਆਨ ਵਧਦੇ ਫੌਜੀ ਟਕਰਾਅ ਨੇ ਹਵਾਈ ਸੇਵਾਵਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਏਅਰ ਇੰਡੀਆ ਨੇ ਐਤਵਾਰ ਨੂੰ ਆਪਣੀਆਂ 22 ਹੋਰ ਕੌਮਾਂਤਰੀ ਉਡਾਣਾਂ ਰੱਦ ਕਰ ਦਿੱਤੀਆਂ ਹਨ, ਜਿਸ ਨਾਲ ਹੁਣ...
Middle East Crisis: ਮੱਧ ਪੂਰਬ ਵਿੱਚ ਇਜ਼ਰਾਈਲ, ਅਮਰੀਕਾ ਅਤੇ ਇਰਾਨ ਦਰਮਿਆਨ ਵਧਦੇ ਫੌਜੀ ਟਕਰਾਅ ਨੇ ਹਵਾਈ ਸੇਵਾਵਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਏਅਰ ਇੰਡੀਆ ਨੇ ਐਤਵਾਰ ਨੂੰ ਆਪਣੀਆਂ 22 ਹੋਰ ਕੌਮਾਂਤਰੀ ਉਡਾਣਾਂ ਰੱਦ ਕਰ ਦਿੱਤੀਆਂ ਹਨ, ਜਿਸ ਨਾਲ ਹੁਣ ਤੱਕ ਰੱਦ ਹੋਈਆਂ ਕੁੱਲ ਉਡਾਣਾਂ ਦੀ ਗਿਣਤੀ 50 ਤੱਕ ਪਹੁੰਚ ਗਈ ਹੈ।
ਸ਼ਹਿਰੀ ਹਵਾਬਾਜ਼ੀ ਮੰਤਰਾਲੇ ਅਨੁਸਾਰ, ਮੱਧ ਪੂਰਬ ਦੇ ਹਵਾਈ ਖੇਤਰ (Airspace) ਵਿੱਚ ਲਗਾਈਆਂ ਗਈਆਂ ਪਾਬੰਦੀਆਂ ਕਾਰਨ 1 ਮਾਰਚ ਨੂੰ ਭਾਰਤੀ ਏਅਰਲਾਈਨਾਂ ਦੀਆਂ ਕੁੱਲ 444 ਕੌਮਾਂਤਰੀ ਉਡਾਣਾਂ ਰੱਦ ਹੋਣ ਦੀ ਸੰਭਾਵਨਾ ਹੈ।
ਟਾਟਾ ਗਰੁੱਪ ਦੀ ਮਲਕੀਅਤ ਵਾਲੀ ਏਅਰ ਇੰਡੀਆ ਨੇ ਦੱਸਿਆ ਕਿ ਦਿੱਲੀ ਅਤੇ ਮੁੰਬਈ ਤੋਂ ਲੰਡਨ, ਬਰਮਿੰਘਮ, ਜ਼ਿਊਰਿਖ, ਐਮਸਟਰਡਮ, ਮਿਲਾਨ ਅਤੇ ਫ੍ਰੈਂਕਫਰਟ ਵਰਗੇ ਮਹੱਤਵਪੂਰਨ ਰੂਟਾਂ ਦੀਆਂ ਉਡਾਣਾਂ ਅੱਜ ਰੱਦ ਰਹਿਣਗੀਆਂ।
ਦੂਜੇ ਪਾਸੇ, IndiGo ਨੇ ਵੀ ਸਪੱਸ਼ਟ ਕੀਤਾ ਹੈ ਕਿ ਮੱਧ ਪੂਰਬ ਦੇ ਹਵਾਈ ਖੇਤਰ ਦੀ ਵਰਤੋਂ ਕਰਨ ਵਾਲੀਆਂ ਚੋਣਵੀਆਂ ਉਡਾਣਾਂ ਦੀ ਮੁਅੱਤਲੀ 2 ਮਾਰਚ 2026 ਦੀ ਰਾਤ ਤੱਕ ਵਧਾ ਦਿੱਤੀ ਗਈ ਹੈ। ਡੀ.ਜੀ.ਸੀ.ਏ. (DGCA) ਪੂਰੀ ਸਥਿਤੀ ’ਤੇ ਨਜ਼ਰ ਰੱਖ ਰਿਹਾ ਹੈ ਤਾਂ ਜੋ ਮੁਸਾਫ਼ਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।

