ਸਰਕਾਰੀ ਯੋਜਨਾਵਾਂ ਦੇ ਪ੍ਰਚਾਰ ਲਈ ਮੈਟਰੋ ਨੂੰ ਝੰਡੀ
ਮੁੱਖ ਮੰਤਰੀ ਰੇਖਾ ਗੁਪਤਾ ਨੇ ਦਿੱਲੀ ਸਰਕਾਰ ਦੀਆਂ ਯੋਜਨਾਵਾਂ ਦੇ ਪ੍ਰਚਾਰ ਲਈ ਅੱਜ ਆਈ ਟੀ ਓ ਮੈਟਰੋ ਸਟੇਸ਼ਨ ਤੋਂ ‘ਰੈਪਡ’ ਮੈਟਰੋ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਜ਼ਿਕਰਯੋਗ ਹੈ ਕਿ ਮੈਟਰੋ ਦੇ ਬਾਹਰੀ ਹਿੱਸੇ ’ਤੇ ਇਸ਼ਤਿਹਾਰ ਦੀ ਸ਼ੀਟ ਲਗਾਈ...
Advertisement
ਮੁੱਖ ਮੰਤਰੀ ਰੇਖਾ ਗੁਪਤਾ ਨੇ ਦਿੱਲੀ ਸਰਕਾਰ ਦੀਆਂ ਯੋਜਨਾਵਾਂ ਦੇ ਪ੍ਰਚਾਰ ਲਈ ਅੱਜ ਆਈ ਟੀ ਓ ਮੈਟਰੋ ਸਟੇਸ਼ਨ ਤੋਂ ‘ਰੈਪਡ’ ਮੈਟਰੋ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਜ਼ਿਕਰਯੋਗ ਹੈ ਕਿ ਮੈਟਰੋ ਦੇ ਬਾਹਰੀ ਹਿੱਸੇ ’ਤੇ ਇਸ਼ਤਿਹਾਰ ਦੀ ਸ਼ੀਟ ਲਗਾਈ ਗਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸ ਪਹਿਲਕਦਮੀ ਰਾਹੀਂ ਦਿੱਲੀ ਸਰਕਾਰ ਦੀਆਂ ਯੋਜਨਾਵਾਂ ਅਤੇ ਜਨਹਿਤਕਾਰੀ ਪਹਿਲਕਦਮੀਆਂ ਦੀ ਜਾਣਕਾਰੀ ਵੱਧ ਤੋਂ ਵੱਧ ਨਾਗਰਿਕਾਂ ਤੱਕ ਪਹੁੰਚਾਈ ਜਾਵੇਗੀ। ਪੰਜ ਮੈਟਰੋ ਟ੍ਰੇਨਾਂ ਦੇ 36 ਡੱਬਿਆਂ ਨੂੰ ਦਿੱਲੀ ਸਰਕਾਰ ਦੀਆਂ ਯੋਜਨਾਵਾਂ ਨਾਲ ਸਬੰਧਤ ਸੁਨੇਹਿਆਂ ਨਾਲ ਪ੍ਰਦਰਸ਼ਿਤ ਕੀਤਾ ਗਿਆ ਹੈ। ਇਹ ਟ੍ਰੇਨਾਂ ਮੈਟਰੋ ਦੀ ਰੈੱਡ, ਯੈਲੋ, ਬਲੂ, ਗ੍ਰੀਨ ਅਤੇ ਵਾਇਲੇਟ ਲਾਈਨਾਂ ’ਤੇ ਚੱਲਣਗੀਆਂ। ਗੁਪਤਾ ਨੇ ਕਿਹਾ ਕਿ ਪਹਿਲਕਦਮੀ ਦਾ ਉਦੇਸ਼ ਸਰਕਾਰ ਦੀਆਂ ਯੋਜਨਾਵਾਂ ਦੀ ਜਾਣਕਾਰੀ ਯੋਗ ਨਾਗਰਿਕਾਂ ਤੱਕ ਸੌਖੇ ਅਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਪਹੁੰਚਾਉਣਾ ਹੈ।
Advertisement
Advertisement
×

