ਮੈਟਰੋ ਕਾਰਪੋਰੇਸ਼ਨ ਵੱਲੋਂ 14 ਮਸ਼ੀਨਾਂ ਨਾਲ ਪ੍ਰਦੂਸ਼ਣ ਰੋਕਣ ਦੀ ਕੋਸ਼ਿਸ਼

ਮੈਟਰੋ ਕਾਰਪੋਰੇਸ਼ਨ ਵੱਲੋਂ 14 ਮਸ਼ੀਨਾਂ ਨਾਲ ਪ੍ਰਦੂਸ਼ਣ ਰੋਕਣ ਦੀ ਕੋਸ਼ਿਸ਼

ਐਂਟੀ ਸਮੋਗ ਗੰਨ ਨਾਲ ਪ੍ਰਦੂਸ਼ਣ ਕੰਟਰੋਲ ਕਰਨ ਲਈ ਉਪਰਾਲੇ ਕਰਦੇ ਹੋਏ ਮੈਟਰੋ ਰੇਲ ਕਾਰਪੋਰੇਸ਼ਨ ਦੇ ਕਾਮੇ।-ਫੋਟੋ: ਪੀਟੀਆਈ

ਪੱਤਰ ਪ੍ਰੇਰਕ  

ਨਵੀਂ ਦਿੱਲੀ, 5 ਦਸੰਬਰ

ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਨੇ ਉਨ੍ਹਾਂ ਥਾਵਾਂ ’ਤੇ ਹਵਾ ਪ੍ਰਦੂਸ਼ਣ ਦਾ ਮੁਕਾਬਲਾ ਕਰਨ ਲਈ 14 ਐਂਟੀ ਸਮੋਗ ਗਨ ਨੂੰ ਸੇਵਾ ਵਿੱਚ ਲਗਾਇਆ ਹੈ ਜਿੱਥੇ ਮੈਟਰੋ ਰੇਲਾਂ ਲਈ ਬੁਨਿਆਦੀ ਢਾਂਚਾ ਬਣਾ ਰਿਹਾ ਹੈ। ਐਂਟੀ-ਸਮੋਗ ਗੰਨ ਨਿਰਮਾਣ ਕਾਰਜਾਂ ਤੋਂ ਨਿਕਲਣ ਵਾਲੇ ਧੂੜ ਦੇ ਪ੍ਰਦੂਸ਼ਣ ਨੂੰ ਰੋਕਣ ਲਈ ਪਾਣੀ ਦੀਆਂ ਬੂੰਦਾਂ ਹਵਾ ਵਿੱਚ ਫੈਲਾਉਂਦੀਆਂ ਹਨ।

ਡੀਐਮਆਰਸੀ ਨੇ ਕਿਹਾ ਕਿ ਇਹ ਯਕੀਨੀ ਬਣਾਉਂਦਾ ਹੈ ਕਿ ਛਿੜਕਾਅ ਲਈ ਵਰਤਿਆ ਜਾਣ ਵਾਲਾ ਪਾਣੀ ਕੋਲੀਫਾਰਮ, ਵਾਇਰਸ ਤੇ ਬੈਕਟੀਰੀਆ ਤੋਂ ਮੁਕਤ ਹੋਵੇ।10 ਤੋਂ 50 ਮਾਈਕ੍ਰੋਮੀਟਰ ਦੇ ਬੂੰਦਾਂ ਵਾਲੇ ਆਕਾਰ ਦੇ ਨੋਜ਼ਲਾਂ ਦੀ ਵਰਤੋਂ ਕੀਤੀ ਜਾਂਦੀ ਹੈ। ਨਿਰਮਾਣ ਕਾਰਜ ਦੇ ਹੌਲੀ-ਹੌਲੀ ਵਿਸਤਾਰ ਦੇ ਨਾਲ ਆਉਣ ਵਾਲੇ ਦਿਨਾਂ ਵਿੱਚ ਅਜਿਹੀਆਂ ਹੋਰ ਸਾਈਟਾਂ ’ਤੇ ਐਂਟੀ ਸਮੋਗ ਗਨ ਪੇਸ਼ ਕੀਤੀਆਂ ਜਾਣਗੀਆਂ। ਦਿੱਲੀ ਸਰਕਾਰ ਨੇ ਨਵੰਬਰ ਵਿੱਚ ਹਵਾ ਪ੍ਰਦੂਸ਼ਣ ਦੇ ਵਧਦੇ ਪੱਧਰ ਦੇ ਬਾਅਦ ਸ਼ਹਿਰ ਵਿੱਚ ਉਸਾਰੀ ਅਤੇ ਢਾਹੁਣ ਦੀਆਂ ਗਤੀਵਿਧੀਆਂ ’ਤੇ ਪਾਬੰਦੀ ਲਗਾ ਦਿੱਤੀ ਸੀ। ਰਵਾਇਤੀ ਤੌਰ ’ਤੇ, ਦੁਨੀਆ ਭਰ ਵਿੱਚ ਕੋਲਾ ਤੇ ਸੀਮਿੰਟ ਨਿਰਮਾਣ ਸਥਾਨਾਂ ’ਤੇ ਐਂਟੀ-ਸਮੋਗ ਗਨ ਦੀ ਵਰਤੋਂ ਕੀਤੀ ਜਾਂਦੀ ਹੈ। ਨਵੰਬਰ 2016 ਵਿੱਚ ਕੌਮੀ ਰਾਜਧਾਨੀ ਖੇਤਰ ਵਿੱਚ ਇੱਕ ਪਾਇਲਟ ਪ੍ਰਾਜੈਕਟ ਵਜੋਂ ਆਪਣੀਆਂ ਸਾਈਟਾਂ ’ਤੇ ਐਂਟੀ-ਸਮੋਗ ਗਨ ਦੀ ਵਰਤੋਂ ਕਰਨ ਵਾਲੀ ਸੰਭਾਵਤ ਤੌਰ ’ਤੇ ਪਹਿਲੀ ਉਸਾਰੀ ਕੰਪਨੀ ਬਣ ਗਈ।

ਇੱਥੋਂ ਤੱਕ ਕਿ ਦਿੱਲੀ ਸਰਕਾਰ ਨੇ ਹੁਣ ਪ੍ਰਦੂਸ਼ਣ ਨਾਲ ਨਜਿੱਠਣ ਲਈ ਕੌਮੀ ਰਾਜਧਾਨੀ ਦੀਆਂ ਸਾਰੀਆਂ ਉਸਾਰੀ ਏਜੰਸੀਆਂ ਲਈ ਏਐੱਸਜੀ ਦੀ ਵਰਤੋਂ ਨੂੰ ਲਾਜ਼ਮੀ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਪੂਰਾ ਉੱਤਰੀ ਭਾਰਤ, ਖਾਸ ਕਰਕੇ ਦਿੱਲੀ-ਐੱਨਸੀਆਰ ਅਕਤੂਬਰ ਤੋਂ ਦਸੰਬਰ ਦੇ ਮਹੀਨਿਆਂ ਦੌਰਾਨ ਗੰਭੀਰ ਪ੍ਰਦੂਸ਼ਣ ਦੇ ਖਤਰੇ ਨਾਲ ਜੂਝਦਾ ਹੈ।

­ਪ੍ਰਦੂਸ਼ਣ ਵਿਰੋਧੀ ਨਿਯਮਾਂ ਤਹਿਤ ਦੋ ਮਹੀਨਿਆਂ ’ਚ 1 ਲੱਖ ਚਲਾਨ   

ਨਵੀਂ ਦਿੱਲੀ(ਪੱਤਰ ਪ੍ਰੇਰਕ): ਦਿੱਲੀ ਟਰੈਫ਼ਿਕ ਪੁਲੀਸ ਨੇ ਪ੍ਰਦੂਸ਼ਣ ਦੇ ਪੱਧਰ ’ਤੇ ਨਜ਼ਰ ਰੱਖਣ ਲਈ 13 ਹੌਟਸਪੌਟਸ ’ਤੇ ਟੀਮਾਂ ਤਾਇਨਾਤ ਕੀਤੀਆਂ ਹਨ। ਕੌਮੀ ਰਾਜਧਾਨੀ ਵਿੱਚ ਵਧ ਰਹੇ ਹਵਾ ਪ੍ਰਦੂਸ਼ਣ ਨੂੰ ਰੋਕਣ ਲਈ ਦਿੱਲੀ ਸਰਕਾਰ ਦੀ ਸਰਦ ਰੁੱਤ ਕਾਰਜ ਯੋਜਨਾ ਦੇ ਹਿੱਸੇ ਵਜੋਂ, ਦਿੱਲੀ ਟਰੈਫ਼ਿਕ ਪੁਲੀਸ ਨੇ ਪਿਛਲੇ ਦੋ ਮਹੀਨਿਆਂ ਵਿੱਚ ਪ੍ਰਦੂਸ਼ਣ ਵਿਰੋਧੀ ਨਿਯਮਾਂ ਦੇ ਤਹਿਤ 108,004 ਚਲਾਨ ਕੀਤੇ ਹਨ। ਦਿੱਲੀ ਟਰੈਫਿਕ ਪੁਲੀਸ ਦੁਆਰਾ ਸਾਂਝੇ ਕੀਤੇ ਗਏ ਅੰਕੜਿਆਂ ਦੇ ਅਨੁਸਾਰ, 1 ਅਕਤੂਬਰ ਤੋਂ 30 ਨਵੰਬਰ ਤੱਕ ਪਿਛਲੇ ਦੋ ਮਹੀਨਿਆਂ ਵਿੱਚ ਕੁੱਲ ਚਲਾਨਾਂ ਵਿੱਚੋਂ 32,343 ਵਾਹਨਾਂ ਦੇ ਮਾਲਕਾਂ ਨੂੰ ਬਿਨਾਂ ਪ੍ਰਮਾਣਿਤ ਪ੍ਰਦੂਸ਼ਣ ਅੰਡਰ ਕੰਟਰੋਲ (ਪੀਯੂਸੀ) ਸਰਟੀਫਿਕੇਟ ਜਾਰੀ ਕੀਤੇ ਗਏ ਸਨ। ਕੁੱਲ 1,866 ਚਲਾਨ ਜਾਰੀ ਕੀਤੇ ਗਏ ਤੇ 10 ਸਾਲ (ਡੀਜ਼ਲ ਵਾਹਨ) ਤੇ 15 ਸਾਲ (ਪੈਟਰੋਲ ਨਾਲ ਚੱਲਣ ਵਾਲੇ ਵਾਹਨ) ਤੋਂ ਵੱਧ ਚੱਲਣ ਵਾਲੇ 1,104 ਪੁਰਾਣੇ ਵਾਹਨ ਜ਼ਬਤ ਕੀਤੇ ਗਏ। ਸੰਯੁਕਤ ਪੁਲੀਸ ਕਮਿਸ਼ਨਰ (ਟਰੈਫਿਕ) ਏ.ਕੇ. ਸਿੰਘ ਨੇ ਕਿਹਾ ਕਿ ਪੀ.ਯੂ.ਸੀ.ਸੀ. ਨਾ ਰੱਖਣ ਵਾਲਿਆਂ ’ਤੇ ਅਜੇ ਵੀ ਨਿਰਧਾਰਤ ਸੰਖਿਆ ਤੋਂ ਵੱਧ ਪੁਰਾਣੇ ਪੈਟਰੋਲ ਤੇ ਡੀਜ਼ਲ ਵਾਹਨ ਚਲਾਉਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਕੱਲੇ ਪਿਛਲੇ ਦੋ ਮਹੀਨਿਆਂ ਵਿੱਚ, ਅਸੀਂ ਸਾਰੇ ਸਰਹੱਦੀ ਐਂਟਰੀ ਪੁਆਇੰਟਾਂ ’ਤੇ 44,853 ਮਾਲ ਗੱਡੀਆਂ ਦੀ ਜਾਂਚ ਕੀਤੀ ਹੈ ਜਦੋਂ ਕਿ ਗੈਰ-ਜ਼ਰੂਰੀ ਵਸਤੂਆਂ ਵਾਲੇ ਹੋਰ 13,031 ਵਾਹਨਾਂ ਨੂੰ ਦਿੱਲੀ ਦੇ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ। ਅਜਿਹੇ ਵਾਹਨਾਂ ਨੂੰ ਸਰਹੱਦੀ ਪੁਆਇੰਟਾਂ ਤੋਂ ਦੂਜੇ ਰੂਟਾਂ ਵੱਲ ਮੋੜ ਦਿੱਤਾ ਗਿਆ। ਗਲਤ ਪਾਰਕਿੰਗ ਲਈ 61,153 ਚਲਾਨ, 1,39,113 ਨੋਟਿਸ ਜਾਰੀ ਕੀਤੇ ਗਏ ਜਦਕਿ 14,848 ਵਾਹਨਾਂ ਨੂੰ ਕਰੇਨ ਰਾਹੀਂ ਚੁੱਕਿਆ ਗਿਆ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਗ਼ੈਰ-ਜ਼ਿੰਮੇਵਾਰਾਨਾ ਬਿਆਨ

ਗ਼ੈਰ-ਜ਼ਿੰਮੇਵਾਰਾਨਾ ਬਿਆਨ

ਮੁੱਖ ਮੰਤਰੀ ਦੇ ਉਮੀਦਵਾਰ

ਮੁੱਖ ਮੰਤਰੀ ਦੇ ਉਮੀਦਵਾਰ

ਨੈਤਿਕ ਪਤਨ

ਨੈਤਿਕ ਪਤਨ

ਸਿਆਸਤ ਦਾ ਅਪਰਾਧੀਕਰਨ

ਸਿਆਸਤ ਦਾ ਅਪਰਾਧੀਕਰਨ

ਸ਼ਹਿਰ

View All