ਐੱਮਸੀਡੀ ਨੇ ਕਰੋਨਾ ਮਰੀਜ਼ਾਂ ਨੂੰ ਬਿਸਤਰਾ ਨਹੀਂ ਦਿੱਤਾ: ਦੁਰਗੇਸ਼ ਪਾਠਕ

ਐੱਮਸੀਡੀ ਨੇ ਕਰੋਨਾ ਮਰੀਜ਼ਾਂ ਨੂੰ ਬਿਸਤਰਾ ਨਹੀਂ ਦਿੱਤਾ: ਦੁਰਗੇਸ਼ ਪਾਠਕ

ਪੱਤਰ ਪ੍ਰੇਰਕ

ਨਵੀਂ ਦਿੱਲੀ, 18 ਅਪਰੈਲ

ਆਮ ਆਦਮੀ ਪਾਰਟੀ ਦੇ ਆਗੂ ਦੁਰਗੇਸ਼ ਪਾਠਕ ਨੇ ਕਿਹਾ ਕਿ ਐੱਮਸੀਡੀ ਕੋਲ ਲਗਭਗ 3127 ਬਿਸਤਰੇ ਹਨ, ਇਸ ਦੇ ਬਾਵਜੂਦ ਉਨ੍ਹਾਂ ਨੇ ਦਿੱਲੀ ਵਿਚ ਕੋਵਿਡ ਦੇ ਮਰੀਜ਼ਾਂ ਨੂੰ ਇੱਕ ਵੀ ਬਿਸਤਰਾ ਨਹੀਂ ਦਿੱਤਾ। ਭਾਜਪਾ ਨੂੰ ਸ਼ਰਮਿੰਦਾ ਹੋਣਾ ਚਾਹੀਦਾ ਹੈ ਕਿ ਉਹ ਸਿਰਫ ਬਿਸਤਰੇ ਮੁਹੱਈਆ ਕਰਾਉਣ ਦੇ ਨਾਮ ’ਤੇ ਰਾਜਨੀਤੀ ਕਰ ਰਹੀ ਹੈ। ਉਨ੍ਹਾਂ ਨੇ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਆਦੇਸ਼ ਗੁਪਤਾ ਨੂੰ ਕਿਹਾ ਕਿ ਜੇਕਰ ਤੁਸੀਂ ਅਜਿਹਾ ਕਰਨ ਵਿੱਚ ਅਸਫਲ ਰਹਿੰਦੇ ਹੋ ਤਾਂ ਦਿੱਲੀ ਦੇ ਲੋਕ ਤੁਹਾਨੂੰ ਕਦੇ ਮੁਆਫ਼ ਨਹੀਂ ਕਰਨਗੇ। ਆਪਣੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਦੁਰਗੇਸ਼ ਪਾਠਕ ਨੇ ਕਿਹਾ, ‘‘ਭਾਰਤੀ ਜਨਤਾ ਪਾਰਟੀ ਦੇ ਰਾਜਨ ਬਾਬੂ ਹਸਪਤਾਲ ਵਿੱਚ ਲਗਭਗ 700 ਬੈੱਡ ਹਨ ਅਤੇ ਲਗਭਗ ਪੂਰਾ ਹਸਪਤਾਲ ਖਾਲੀ ਹੈ। ਇਸਦੇ ਬਾਵਜੂਦ, ਕੋਵਿਡ ਦੇ ਮਰੀਜ਼ਾਂ ਨੂੰ ਇੱਕ ਵੀ ਬਿਸਤਰਾ ਨਹੀਂ ਦਿੱਤਾ ਗਿਆ ਹੈ। ਮਹਾਰਿਸ਼ੀ ਵਾਲਮੀਕਿ ਹਸਪਤਾਲ ਵਿਚ 400 ਬਿਸਤਰੇ ਹਨ, ਸਾਰੇ ਪਲੰਘ ਖਾਲੀ ਹਨ। ਬਾਲਕਰਮ ਵਿਚ 200 ਬੈੱਡ ਹਨ, ਇਥੇ ਇਕ ਵੀ ਮੰਜਾ ਦਿੱਲੀ ਦੇ ਕਰੋਨਾ ਮਰੀਜ਼ਾਂ ਨੂੰ ਨਹੀਂ ਦਿੱਤਾ ਗਿਆ ਸੀ। ਕਸਤੂਰਬਾ ਗਾਂਧੀ ਵਿਚ 250 ਬਿਸਤਰੇ ਹਨ, ਇਥੋਂ ਤਕ ਕਿ ਕੋਵਿਡ ਲਈ ਇਕ ਬਿਸਤਰਾ ਵੀ ਨਹੀਂ ਹੈ। ਗਿਰਧਾਰੀ ਲਾਲ ਹਸਪਤਾਲ ਵਿੱਚ 100 ਬਿਸਤਰੇ ਹਨ, ਇੱਥੇ ਵੀ ਕਰੋਨਾ ਦੇ ਮਰੀਜ਼ਾਂ ਲਈ ਇੱਕ ਵੀ ਬਿਸਤਰਾ ਨਹੀਂ ਹੈ। ਹਿੰਦੂ ਰਾਓ ਦੇ ਕੋਲ ਤਕਰੀਬਨ 1000 ਬੈੱਡ ਹਨ ਤੇ ਉਨ੍ਹਾਂ ਵਿਚੋਂ 200 ਬਿਸਤਰੇ ਦੇਣ ਦੀ ਗੱਲ ਕਹੀ ਹੈ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਪਿਛਲੇ ਸਾਲ, ਇਨ੍ਹੀਂ ਦਿਨੀਂ

ਪਿਛਲੇ ਸਾਲ, ਇਨ੍ਹੀਂ ਦਿਨੀਂ

ਸ਼ਹਿਰ

View All