ਰਾਂਚੀ, 2 ਜੂਨ
ਦਿੱਲੀ ਵਿੱਚ ਸੇਵਾਵਾਂ ‘ਤੇ ਅਧਿਕਾਰ ਮਾਮਲੇ ‘ਤੇ ਕੇਂਦਰ ਸਰਕਾਰ ਵੱਲੋਂ ਜਾਰੀ ਆਰਡੀਨੈਂਸ ਖ਼ਿਲਾਫ਼ ਸਮਰਥਨ ਹਾਸਲ ਕਰਨ ਲਈ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਇਥੇ ਝਾਰਖੰਡ ਦੇ ਹਮਰੁਤਬਾ ਹੇਮੰਤ ਸੋਰੇਨ ਨੂੰ ਮਿਲੇ। ਇਸ ਦੌਰਾਨ ਸ੍ਰੀ ਸੋਰੇਨ ਨੇ ਆਰਡੀਨੈਂਸ ਖ਼ਿਲਾਫ਼ ਸਮਰਥਨ ਦੇਣ ਦਾ ਐਲਾਨ ਕੀਤਾ। ਇਸ ਮੌਕੇ ਆਪ ਦੇ ਸੰਜੈ ਸਿੰਘ, ਰਾਘਵ ਚੱਢਾ ਤੇ ਆਤਿਸ਼ੀ ਵੀ ਹਾਜ਼ਰ ਸਨ।